Punjab News: ਫਾਜ਼ਿਲਕਾ 'ਚ ਬਰਸਾਤ ਦੇ ਪਾਣੀ ਵਿੱਚ ਫਸੇ ਸਕੂਲ ਦੇ ਛੋਟੇ ਬੱਚੇ
Advertisement
Article Detail0/zeephh/zeephh1794685

Punjab News: ਫਾਜ਼ਿਲਕਾ 'ਚ ਬਰਸਾਤ ਦੇ ਪਾਣੀ ਵਿੱਚ ਫਸੇ ਸਕੂਲ ਦੇ ਛੋਟੇ ਬੱਚੇ

 Fazilka Rainfall News: ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਹਲਾਤ ਪੈਦਾ ਹੋ ਰਹੇ ਹਨ।

Punjab News: ਫਾਜ਼ਿਲਕਾ 'ਚ ਬਰਸਾਤ ਦੇ ਪਾਣੀ ਵਿੱਚ ਫਸੇ ਸਕੂਲ ਦੇ ਛੋਟੇ ਬੱਚੇ

Punjab's Fazilka Rainfall News: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਲਾਕੇ ਵਿੱਚ ਹੋ ਰਹੀ ਬਰਸਾਤ ਕਰਕੇ ਪਾਣੀ ਇਸ ਕਦਰ ਜਮਾਂ ਹੋ ਗਿਆ ਹੈ ਕਿ ਉੱਥੋਂ ਦੀ ਬੱਸਾਂ ਤੱਕ ਨਹੀਂ ਲੰਘ ਪਾ ਰਹੀਆਂ ਹਨ। ਇਸਦੇ ਨਾਲ ਹੀ ਭਾਰੀ ਬਾਰਿਸ਼ ਨੇ ਜਿਥੇ ਪ੍ਰਸ਼ਾਸਨ ਦੇ ਵਿਕਾਸ ਕੰਮਾਂ ਦੀ ਪੋਲ ਖੋਲ੍ਹ ਦਿੱਤੀ ਹੈ ਉੱਥੇ ਹੀ ਇਹ ਬਰਸਾਤੀ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਹੈ। 

ਅੱਜ ਯਾਨੀ ਮੰਗਲਵਾਰ ਨੂੰ ਇਲਾਕੇ 'ਚ ਹੋ ਰਹੀ ਬਰਸਾਤ ਕਰਕੇ ਰੇਲਵੇ ਅੰਡਰ ਬ੍ਰਿਜ ਵਿੱਚ ਜਮਾਂ ਹੋਏ ਪਾਣੀ ਵਿੱਚ ਸਕੂਲ ਦੇ ਬੱਚਿਆਂ ਦੀ ਵੈਨ ਫੱਸ ਗਈ ਅਤੇ ਮੋਕੇ ਤੋਂ ਲੰਘ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੱਦਦ ਕਰਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। 

ਦੱਸ ਦਈਏ ਕਿ ਫਾਜ਼ਿਲਕਾ ਦੇ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਫਾਜ਼ਿਲਕਾ ਸ਼ਹਿਰ ਜਲ ਥਲ ਹੋ ਕੇ ਰਹਿ ਗਿਆ ਹੈ। ਇੱਕ ਪਾਸੇ ਫਾਜ਼ਿਲਕਾ ਦੇ ਪ੍ਰਸ਼ਾਸਨ ਦੇ ਵਿਕਾਸ ਕੰਮਾਂ ਦੀ ਪੋਲ ਤਾਂ ਖੁੱਲੀ ਹੀ ਪਰ ਦੂਜੇ ਪਾਸੇ ਜਮਾਂ ਹੋਇਆ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। 

ਇਸੇ ਕਰਕੇ ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਮ੍ਹਾਂ ਹੋਏ ਪਾਣੀ ਦੇ ਵਿੱਚ ਸਕੂਲੀ ਬੱਚਿਆਂ ਦੀ ਵੈਨ ਫਸ ਗਈ। ਹਾਲਾਂਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਕੂਲ ਵੈਨ ਦੇ ਡਰਾਈਵਰ ਦੀ ਮਦਦ ਨਾਲ ਵੈਨ ਵਿੱਚ ਸਵਾਰ ਛੋਟੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। 

ਇਸ ਤੋਂ ਬਾਅਦ ਕੁਝ ਹੋਰ ਲੋਕ ਸੱਦੇ ਗਏ ਅਤੇ ਸਕੂਲ ਵੈਨ ਨੂੰ ਧੱਕਾ ਲਾ ਕੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਹਲਾਤ ਪੈਦਾ ਹੋ ਰਹੇ ਹਨ।

ਇਹ ਵੀ ਪੜ੍ਹੋ: AAP Punjab Protest Today Live Updates: ਮਣੀਪੁਰ ਹਾਦਸੇ 'ਤੇ 'ਆਪ' ਦਾ ਰੋਸ ਪ੍ਰਦਰਸ਼ਨ ਅੱਜ, ਚੰਡੀਗੜ੍ਹ 'ਚ ਭਾਜਪਾ ਦਫਤਰ ਦਾ ਕਰਨਗੇ ਘੇਰਾਓ

(For more news apart from Punjab's Fazilka Rainfall News, School Van Stucked under Railway Bridge underpass, stay tuned to Zee PHH) 

Trending news