Punjab Floods 2023: ਦੱਸ ਦਈਏ ਕਿ ਸੰਸਦ ਵਿੱਚੋਂ ਛੁੱਟੀ ਲੈਣ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖਿਆ।
Trending Photos
Sant Baba Balbir Singh Seechewal news: ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ ਅਤੇ ਇਸ ਦੌਰਾਨ ਕਈ ਲੋਕ ਜ਼ਮੀਨੀ ਪੱਧਰ 'ਤੇ ਖੁਦ ਕੰਮ ਕਰ ਰਹੇ ਹਨ। ਪੰਜਾਬ ਦੇ ਐਮਪੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਤਾਂ ਹੜ੍ਹ ਪੀੜਤਾਂ ਦੀ ਸੇਵਾ ਕਰਨ ਲਈ ਮਾਨਸੂਨ ਸੈਸ਼ਨ 2023 ਤੋਂ ਵੀ ਛੁੱਟੀ ਲੈ ਲਈ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਲਿਖਿਆ, "ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਾਂਗ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਧੁੱਸੀ ਬੰਨ (ਨੇੜੇ ਲੋਹੀਆ ਖਾਸ, ਜ਼ਿਲ੍ਹਾ ਜਲੰਧਰ) ਤੇ ਪਏ ਪਾੜ ਨੂੰ ਪੂਰ ਕਰਨ ਵਾਸਤੇ ਲਗਾਏ ਗਏ ਮੋਰਚੇ ਵਿੱਚ ਦੇਰ ਰਾਤ ਤੱਕ ਸੇਵਾ ਕਰਕੇ ਆਪਣੇ ਹਿੱਸੇ ਦਾ ਯੋਗਦਾਨ ਪਾਇਆ।"
ਉਨ੍ਹਾਂ ਇਹ ਵੀ ਕਿਹਾ, "ਇੱਥੇ ਸੇਵਾ ਵਿੱਚ ਜੁਟੇ ਨੌਜਵਾਨਾਂ ਦਾ ਜੋਸ਼ ਅਤੇ ਸੇਵਾ ਭਾਵ, ਪੰਜਾਬ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਇਹ ਮੋਰਚਾ ਬਹੁਤ ਛੇਤੀ ਫਤਹਿ ਹੋਵੇ।"
ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਵਾਂਗ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਵੱਲੋਂ ਧੁੱਸੀ ਬੰਨ (ਨੇੜੇ ਲੋਹੀਆ ਖਾਸ, ਜ਼ਿਲ੍ਹਾ ਜਲੰਧਰ) ਤੇ ਪਏ ਪਾੜ ਨੂੰ ਪੂਰ ਕਰਨ ਵਾਸਤੇ ਲਗਾਏ ਗਏ ਮੋਰਚੇ ਵਿੱਚ ਦੇਰ ਰਾਤ ਤੱਕ ਸੇਵਾ ਕਰਕੇ ਆਪਣੇ ਹਿੱਸੇ ਦਾ ਯੋਗਦਾਨ ਪਾਇਆ।
ਇੱਥੇ ਸੇਵਾ ਵਿੱਚ ਜੁਟੇ ਨੌਜਵਾਨਾਂ ਦਾ ਜੋਸ਼ ਅਤੇ ਸੇਵਾ ਭਾਵ, ਪੰਜਾਬ ਦੀ ਅਸਲ ਤਸਵੀਰ… pic.twitter.com/NDdnAZbR6w
— Harjot Singh Bains (@harjotbains) July 21, 2023
ਦੱਸ ਦਈਏ ਕਿ ਸੰਸਦ ਵਿੱਚੋਂ ਛੁੱਟੀ ਲੈਣ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖਿਆ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਸਤਲੁਜ ਦੇ ਦੂਜੇ ਧੁੱਸੀ ਬੰਨ੍ਹ ਦੇ ਪਾੜ ਨੂੰ ਨੌਜਵਾਨਾ ਦੇ ਸਹਿਯੋਗ ਨਾਲ ਦਿਨ ਰਾਤ ਚੱਲ ਰਹੀ ਸੇਵਾ ਰਾਹੀਂ ਪੂਰਿਆਂ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ 5 ਦਿਨਾਂ ਅੰਦਰ ਬੰਨ੍ਹੇ ਪਹਿਲੇ ਬੰਨ੍ਹ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਫਸਲ ਲਈ ਤਿਆਰ ਹਨ ਤੇ ਆਵਾਜਾਈ ਵੀ ਮੁੜ ਸ਼ੁਰੂ ਹੋ ਗਈ ਹੈ।
ਬੀਤੇ ਦਿਨੀਂ ਫਿਰਕੀ ਗੇਂਦਬਾਜ਼ ਤੇ MP ਹਰਭਜਨ ਸਿੰਘ ਭੱਜੀ ਨੇ ਵੀ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ "ਇਸ ਸੇਵਾ ਵਿੱਚ ਹਿੱਸਾ ਲੈਂਦਿਆਂ ਉਹਨਾਂ (ਹਰਭਜਨ ਸਿੰਘ) ਜਿੱਥੇ ਮਿੱਟੀ ਦੇ ਬੋਰੇ ਨੌਜਵਾਨਾਂ ਨੂੰ ਚੁਕਵਾਏ, ਉੱਥੇ ਕਰੇਟਾਂ ਨੂੰ ਦਰਿਆ ਵਿੱਚ ਠੇਲਣ ਸਮੇਂ ਭੱਜੀ ਨੇ ਵੀ ਉਹਨਾਂ ਨਾਲ ਮਿਲਕੇ ਸੇਵਾਦਾਰਾਂ ਨੂੰ ਹੱਲਾਸ਼ੇਰੀ ਦਿੱਤੀ।"
ਇਹ ਵੀ ਪੜ੍ਹੋ: Punjab Floods 2023: ਪੰਜਾਬ ਦੇ ਜਲ ਸਰੋਤ ਮੰਤਰੀ ਨੇ ਸੂਬੇ 'ਚ ਆਏ ਹੜ੍ਹਾਂ ਲਈ ਹਿਮਾਚਲ ਪ੍ਰਦੇਸ਼ 'ਚ ਪਏ ਭਾਰੀ ਮੀਂਹ ਨੂੰ ਦੱਸਿਆ ਮੁੱਖ ਕਾਰਨ
(For more news apart from Sant Baba Balbir Singh Seechewal news, stay tuned to Zee PHH)