Punjab Floods 2023: ਅੱਜ ਭਾਰਤ ਪਰਤਣਗੇ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜੇ ਪੰਜਾਬ ਦੇ 2 ਨੌਜਵਾਨ
Advertisement
Article Detail0/zeephh/zeephh1806278

Punjab Floods 2023: ਅੱਜ ਭਾਰਤ ਪਰਤਣਗੇ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜੇ ਪੰਜਾਬ ਦੇ 2 ਨੌਜਵਾਨ

Two Punjabis to return from Pakistan: ਹਰਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੁਲਿਸ ਆਈ ਸੀ  ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਾਕਿਸਤਾਨ ਵਿੱਚ ਹੈ।

Punjab Floods 2023: ਅੱਜ ਭਾਰਤ ਪਰਤਣਗੇ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜੇ ਪੰਜਾਬ ਦੇ 2 ਨੌਜਵਾਨ

Punjab Floods 2023 News, Two Punjabis to return from Pakistan: ਪੰਜਾਬ ਦੇ ਜਗਰਾਓਂ ਦੇ ਰਹਿਣ ਵਾਲੇ ਦੋ ਨੌਜਵਾਨ ਸਤਲੁਜ ਦਰਿਆ ਦੇ ਤੇਜ ਵਹਾਅ ਵਿੱਚ ਰੁੜ ਕੇ ਪਾਕਿਸਤਾਨ ਪੁੱਜ ਗਏ ਸਨ। ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਇੱਕ ਵੱਡਾ ਅਹਿਮ ਦਿਨ ਹੈ ਕਿਉਂਕਿ ਅੱਜ ਉਹ ਦੋਵੇਂ ਨੌਜਵਾਨ ਮੁੜ ਭਾਰਤ ਪਰਤਣਗੇ।  

ਦੱਸ ਦਈਏ ਕਿ ਫਿਰੋਜ਼ਪੁਰ-ਸਤਲੁਜ ਦੇ ਵਹਾਅ 'ਚ ਰੁੜ੍ਹ ਕੇ ਪਾਕਿਸਤਾਨ ਗਏ ਦੋਵੇਂ ਨੌਜਵਾਨਾਂ ਨੂੰ ਪਾਕਿਸਤਾਨ ਵੱਲੋਂ ਅੱਜ ਯਾਨੀ 2 ਅਗਸਤ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ ਪਰਿਵਾਰ ਨੂੰ ਬੀਐੱਸਐੱਫ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਦੋਵੇਂ ਨੌਜਵਾਨ ਪਾਕਿਸਤਾਨ ਰੇਂਜਰਾਂ ਕੋਲ ਹਨ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। 

ਬੀਤੇ ਦਿਨ ਹੋਈ ਫਲੈਗ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਉਸਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਲੁਧਿਆਣਾ ਦੇ ਰਤਨਪਾਲ ਸਿੰਘ ਅਤੇ ਹਵਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਫੜਿਆ ਸੀ ਅਤੇ ਸੀਮਾ ਸੁਰੱਖਿਆ ਬਲ ਬੀ.ਐੱਸ.ਐੱਫ. ਨੂੰ ਵੀ ਸੂਚਿਤ ਕੀਤਾ ਗਿਆ ਸੀ।

ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਅੱਜ ਯਾਨੀ 2 ਅਗਸਤ ਨੂੰ ਹੁਸੈਨੀਵਾਲਾ ਦੇ ਰਸਤੇ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਪਰਿਵਾਰ ਨੂੰ ਵੀ ਇਹ ਜਾਣਕਾਰੀ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਦੇ ਦਿੱਤੀ ਗਈ ਹੈ। ਇਹ ਦੋਵੇਂ ਨੌਜਵਾਨ ਲੁਧਿਆਣਾ ਦੇ ਤਹਿਸੀਲ ਜਗਰਾਓਂ ਦੇ ਬਿਹਾਰੀਪੁਰ ਸਿੱਧਵਾਂ ਬੇਟ ਦੇ ਰਹਿਣ ਵਾਲੇ ਹਨ।

ਹਰਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁੰਡਾ 27 ਜੁਲਾਈ ਨੂੰ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਗਿਆ ਸੀ ਅਤੇ ਉਹ ਆਪਣੇ ਸਹੁਰੇ ਪਰਿਵਾਰ ਰਹਿੰਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਘਰ ਪੁਲਿਸ ਆਈ ਸੀ  ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਾਕਿਸਤਾਨ ਵਿੱਚ ਹੈ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਸਫ਼ਾਈ ਦੇਣ ਲਈ ਪਿੰਡ ਦੇ ਸਰਪੰਚ, ਨਗਰ ਪੰਚਾਇਤ ਜਾਂ ਸਾਬਕਾ ਸਰਪੰਚ ਨੂੰ ਲੈ ਕੇ ਸਰਹੱਦ 'ਤੇ ਪੁੱਜਣ ਲਈ ਕਿਹਾ ਗਿਆ। 

(For more news apart from Punjab Floods 2023 News, Two Punjabis to return from Pakistan, stay tuned to Zee PHH)

Trending news