Gurdaspur News: ਹੜ੍ਹ ਦੇ ਪਾਣੀ ਨੂੰ ਦੇਖਣ ਗਏ ਦੋ ਬੱਚਿਆਂ ਦੀ ਬਰਸਾਤੀ ਨਾਲੇ ਚ ਡੁੱਬਣ ਨਾਲ ਮੌਤ
Advertisement
Article Detail0/zeephh/zeephh1828630

Gurdaspur News: ਹੜ੍ਹ ਦੇ ਪਾਣੀ ਨੂੰ ਦੇਖਣ ਗਏ ਦੋ ਬੱਚਿਆਂ ਦੀ ਬਰਸਾਤੀ ਨਾਲੇ ਚ ਡੁੱਬਣ ਨਾਲ ਮੌਤ

Gurdaspur Flood News: ਇਸ ਕਰਕੇ ਲਗਾਤਾਰ ਲੋਕਾਂ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਪਾਣੀ ਦਾ ਪੱਧਰ ਵੱਧ ਰਿਹਾ ਹੋਵੇ ਉਹ ਉੱਥੇ ਨਾ ਜਾਣ। 

Gurdaspur News: ਹੜ੍ਹ ਦੇ ਪਾਣੀ ਨੂੰ ਦੇਖਣ ਗਏ ਦੋ ਬੱਚਿਆਂ ਦੀ ਬਰਸਾਤੀ ਨਾਲੇ ਚ ਡੁੱਬਣ ਨਾਲ ਮੌਤ

Punjab's Gurdaspur Flood News: ਪੰਜਾਬ ਦੇ ਗੁਰਦਸਪੂਰ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬਰਸਾਤੀ ਨਾਲੇ 'ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਬਰਸਾਤ ਨਾਲ ਹੜ੍ਹ ਦੇ ਪਾਣੀ ਕਰਕੇ ਭਰਿਆ ਹੋਇਆ ਸੀ।  

ਪ੍ਰਸ਼ਾਸਨ ਵੱਲੋਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਥਰੀਏਵਾਲ ਦਾ ਹੈ ਜਿੱਥੇ ਬੀਤੀ ਰਾਤ ਬਰਸਾਤੀ ਨਾਲੇ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਦੋ ਬੱਚਿਆਂ — 13 ਸਾਲ ਦਾ ਦਿਲਪ੍ਰੀਤ ਸਿੰਘ ਅਤੇ 14 ਸਾਲ ਦਾ ਜਸਕਰਨ ਸਿੰਘ — ਦੀ ਬਰਸਾਤੀ ਨਾਲੇ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। 

ਦੱਸਿਆ ਜਾ ਰਿਹਾ ਹੈ ਦੋਵੇਂ ਬੱਚੇ ਹੜ੍ਹ ਦੇ ਪਾਣੀ ਨੂੰ ਦੇਖਣ ਗਏ ਸੀ ਅਤੇ ਇਸ ਦੌਰਾਨ ਦੋਵਾਂ ਦਾ ਪੈਰ ਫਿਸਲ ਗਿਆ ਅਤੇ ਉਹ ਬਰਸਾਤੀ ਨਾਲ਼ੇ ਦੇ ਪਾਣੀ 'ਚ ਵਹ ਗਏ। ਕਾਫੀ ਦੇਰ ਤੱਕ ਲੱਭਣ ਤੋਂ ਬਾਅਦ ਅੱਜ ਉਹਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ।  

ਦੱਸ ਦਈਏ ਕਿ ਗੁਰਦਸਪੂਰ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਇਸ ਦੌਰਾਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ। ਇਸ ਦੌਰਾਨ ਗੁਰਦਾਸਪੁਰ ਵਿੱਚ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਿਆਸ ਨੇੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜ੍ਹ ਕਰਕੇ 12 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਐਨਡੀਆਰਐਫ, ਫੌਜ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਮਦਦ ਨਾਲ ਬਚਾਅ ਕਾਰਜ ਚੱਲ ਰਿਹਾ ਹੈ।  

ਇਸ ਦੌਰਾਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 125 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਬਚਾਅ ਕਾਰਜ ਲਈ 15 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: Punjab Flood News LIVE: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ, ਬਿਆਸ ਦਰਿਆ 'ਚ ਵੱਧ ਰਿਹਾ ਪਾਣੀ ਦਾ ਪੱਧਰ 

ਇਹ ਵੀ ਪੜ੍ਹੋ: Punjab Floods News: ਪੰਜਾਬ ਦੇ ਕਈ ਇਲਾਕੇ ਅਜੇ ਵੀ ਹੜ੍ਹ ਨਾਲ ਪ੍ਰਭਾਵਿਤ, CM ਮਾਨ ਨੇ ਕਿਹਾ, "ਸਥਿਤੀ ਕੰਟਰੋਲ ਵਿੱਚ ਹੈ" 

(For more news apart from Punjab's Gurdaspur Flood News, stay tuned to Zee PHH)

Trending news