Punjab Weather Update: ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜਾਜ਼, ਯੈਲੋ ਅਲਰਟ ਜਾਰੀ
Advertisement
Article Detail0/zeephh/zeephh1799392

Punjab Weather Update: ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜਾਜ਼, ਯੈਲੋ ਅਲਰਟ ਜਾਰੀ

Punjab Weather Update news: ਇਸ ਦੌਰਾਨ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  

Punjab Weather Update: ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜਾਜ਼, ਯੈਲੋ ਅਲਰਟ ਜਾਰੀ

Punjab Weather Forecast News in Punjabi Today: ਪੰਜਾਬ 'ਚ ਅੱਜ ਯਾਨੀ ਸ਼ੁਰਕਵਾਰ ਨੂੰ ਮੁੜ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੌਰਾਨ ਸੂਬੇ ਦੇ ਅਧਿਕਤਰ ਇਲਾਕਿਆਂ ਵਿੱਚ ਬੱਦਲਾਂ ਦਾ ਘੇਰਾ ਬਣਿਆ ਹੋਇਆ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਅੱਜ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦੌਰਾਨ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  

ਇਨ੍ਹਾਂ ਹੀ ਨਹੀਂ ਬਲਕਿ ਮੌਸਮ ਵਿਭਾਗ ਵੱਲੋਂ ਹੁਣ 30 ਜੁਲਾਈ ਤੱਕ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਹ ਯੈਲੋ ਅਲਰਟ 30 ਜੁਲਾਈ ਤੱਕ ਦੇ ਲਈ ਸਾਰਿਆਂ ਜ਼ਿਲ੍ਹਿਆਂ ਵਿੱਚ ਜਾਰੀ ਕੀਤਾ ਗਿਆ ਹੈ।  

ਪੰਜਾਬ 'ਚ ਮੌਸਮ ਬਾਦਲ ਰਿਹਾ ਹੈ ਅਤੇ ਇਸਦਾ ਸਬੂਤ ਹੈ ਬੀਤੇ ਦਿਨ ਜਾਰੀ ਕੀਤੇ ਗਿਆ ਅਲਰਟ। ਜਿੱਥੇ ਹੁਣ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 30 ਜੁਲਾਈ ਤੱਕ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਉੱਥੇ ਬੀਤੇ ਦਿਨ ਇਹ ਭਵਿੱਖਬਾਣੀ ਕੁਝ ਹੋਰ ਹੀ ਸੀ। 

ਮੌਸਮ ਵਿਭਾਗ ਦੀ ਬੀਤੇ ਦਿਨ ਦੀ ਭਵਿੱਖਬਾਣੀ ਦੇ ਮੁਤਾਬਕ 28 ਜੁਲਾਈ ਨੂੰ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਅਤੇ ਸੰਗਰੂਰ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ 29 ਜੁਲਾਈ ਨੂੰ ਸਮੁੱਚੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਅਤੇ 30 ਅਤੇ 31 ਜੁਲਾਈ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ।  

ਦੱਸ ਦਈਏ ਕਿ 8 ਤੋਂ 10 ਜੁਲਾਈ ਦੇ ਵਿਚਕਾਰ ਪਏ ਭਾਰੀ ਮੀਂਹ ਕਰਕੇ ਸੂਬੇ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਇਸ ਦੌਰਾਨ ਜੇਕਰ ਮੁੜ ਮੀਂਹ ਪੈਂਦਾ ਹੈ ਤਾਂ ਆਮ ਲੋਕਾਂ ਨੂੰ ਇੱਕ ਵਾਰ ਫਿਰ ਮੁਸੀਬਤ ਦਾ ਸਾਹਮਣੇ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ:   Punjab News: 'ਸਿੱਖਿਆ ਵਿਭਾਗ ਦਾ ਕੋਈ ਵੀ ਅਧਿਆਪਕ ਹੁਣ ਪੰਜਾਬ ‘ਚ ਕੱਚਾ ਨਹੀਂ ਰਹੇਗਾ' 

ਇਹ ਵੀ ਪੜ੍ਹੋ: Immigration news: 'ਪੰਜਾਬ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ UK 'ਚ ਸ਼ਰਣ ਲਈ ਖਾਲਿਸਤਾਨੀ ਹੋਣ ਦਾ ਢੌਂਗ ਕਰਨ ਦੀ ਸਲਾਹ ਦੇ ਰਹੇ ਵਕੀਲ'

(For more news apart from Punjab Weather Forecast News in Punjabi Today, stay tuned to Zee PHH)

Trending news