Jalandhar News: 10 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੌਜਵਾਨ 'ਤੇ ਕੀਤੀ ਗਈ ਫਾਇਰਿੰਗ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1803280

Jalandhar News: 10 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੌਜਵਾਨ 'ਤੇ ਕੀਤੀ ਗਈ ਫਾਇਰਿੰਗ, ਜਾਣੋ ਪੂਰਾ ਮਾਮਲਾ

Punjab's Jalandhar Crime News: ਜ਼ਖਮੀ ਵਿਅਕਤੀ ਮਹਾਵੀਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ ਅਤੇ ਉਸਨੂੰ ਨਹੀਂ ਪਤਾ ਕਿ ਉਸ 'ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ। 

Jalandhar News: 10 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੌਜਵਾਨ 'ਤੇ ਕੀਤੀ ਗਈ ਫਾਇਰਿੰਗ, ਜਾਣੋ ਪੂਰਾ ਮਾਮਲਾ

Punjab's Jalandhar Crime News: ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇਹਾਤ ਦੇ ਹਲਕਾ ਆਦਮਪੁਰ ਦੇ ਪਿੰਡ ਭਡਿਆਣਾ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 3 ਹਮਲਾਵਰਾਂ ਵੱਲੋਂ ਇੱਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ ਗਿਆ ਅਤੇ ਇਸ ਦੌਰਾਨ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਜ਼ਖਮੀ ਨੌਜਵਾਨ ਦਾਮੁਦਾ ਪਿੰਡ ਦਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਮਹਾਵੀਰ ਵਜੋਂ ਹੋਈ ਹੈ ਅਤੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਫਿਲਹਾਲ ਕਾਫੀ ਨਾਜ਼ੁਕ ਹੈ। 

ਇਸ ਮਾਮਲੇ ਨਾਲ ਸੰਬੰਧੀ ਜਦੋਂ ਜ਼ਖਮੀ ਵਿਅਕਤੀ ਮਹਾਵੀਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ ਅਤੇ ਉਸਨੂੰ ਨਹੀਂ ਪਤਾ ਕਿ ਉਸ 'ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ। ਮਹਾਵੀਰ ਦੀ ਭੈਣ ਦਾ ਕਹਿਣਾ ਹੈ ਕਿ ਮਹਾਵੀਰ ਘਰੋਂ ਬਰਗਰ ਲੈਣ ਜਾ ਰਿਹਾ ਸੀ ਅਤੇ ਇਸ ਦੌਰਾਨ ਕੁਲਵੰਤ ਅਤੇ ਉਸਦੇ ਦੋਸਤਾਂ ਨੇ ਬਾਜ਼ਾਰ ਵਿੱਚ ਮਹਾਵੀਰ ਨੂੰ ਗੋਲੀ ਮਾਰ ਦਿੱਤੀ।

ਭੈਣ ਨੇ ਅੱਗੇ ਦੱਸਿਆ ਕਿ ਮਹਾਵੀਰ ਨੂੰ ਦੋ ਗੋਲੀਆਂ ਲੱਗੀਆਂ ਹਨ ਜੋ ਉਸਦੇ ਜਿਗਰ ਦੇ ਕੋਲ ਲੱਗੀਆਂ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦਈਏ ਕਿ ਇਸੇ ਮਾਮਲੇ 'ਚ ਥਾਣਾ ਆਦਮਪੁਰ 'ਚ ਤਾਇਨਾਤ ਏ.ਐੱਸ.ਆਈ ਜੰਗ ਬਹਾਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਾਵੀਰ ਸਿੰਘ 10 ਦਿਨ ਪਹਿਲਾਂ ਐਨ.ਡੀ.ਪੀ.ਐੱਸ ਐਕਟ ਦੇ ਮਾਮਲੇ 'ਚ ਜੇਲ੍ਹ 'ਚੋਂ ਆਇਆ ਸੀ ਅਤੇ ਮਹਾਵੀਰ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਉਸਦੇ ਨਾਲ ਹੀ ਜੇਲ੍ਹ 'ਚ ਬੰਦ ਸਨ। 

ਪੁਲਿਸ ਦੇ ਮੁਤਾਬਕ ਮਹਾਵੀਰ ਹਮਲਾਵਰਾਂ ਵਿੱਚੋਂ ਇੱਕ ਨੂੰ ਜਾਣਦਾ ਹੈ ਜੋ ਕਿ ਫਗਵਾੜਾ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਮਹਾਵੀਰ ਭਡਿਆਣਾ ਪਿੰਡ 'ਚ ਸੀ ਤਾਂ ਜੇਲ੍ਹ 'ਚ ਉਸ ਦੇ ਨਾਲ ਆਏ ਤਿੰਨ ਲੜਕੇ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਦੋਵਾਂ ਧਿਰਾਂ 'ਚ ਤਕਰਾਰ ਹੋ ਗਈ ਅਤੇ ਇਨ੍ਹਾਂ 'ਚੋਂ ਇਕ ਨੇ ਮਹਾਵੀਰ 'ਤੇ ਹਥਿਆਰਾਂ ਨਾਲ ਹਮਲਾ ਕੀਤਾ। 

ਉਨ੍ਹਾਂ ਦੱਸਿਆ ਕਿ ਮਹਾਵੀਰ ਨੇ ਪੁੱਛਗਿੱਛ ਦੌਰਾਨ ਜੋਤ ਨਾਂ ਦੇ ਵਿਅਕਤੀ ਦਾ ਨਾਂ ਲਿਆ ਸੀ ਅਤੇ ਫਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ: Punjab News: 70,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ PSPCL ਦਾ ਜੂਨੀਅਰ ਇੰਜੀਨੀਅਰ 

(For more news apart from Punjab's Jalandhar Crime News, stay tuned to Zee PHH)

Trending news