Ludhiana Crime News: ਸੀਨੀਅਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਜਾਂ ਨਹੀਂ, ਫਿਲਹਾਲ ਇਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Trending Photos
Punjab's Ludhiana Crime News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੁਰਾਣੀ ਰੰਜਿਸ਼ ਦੇ ਕਾਰਨ ਇੱਕ ਝਗੜਾ ਹੋ ਗਿਆ ਅਤੇ ਇਸ ਦੌਰਾਨ ਫਾਇਰਿੰਗ ਵੀ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਸਕਾਰਪੀਓ ਗੱਡੀ ਦੇ ਵਿੱਚ ਆਏ ਕੁਝ ਬਦਮਾਸ਼ਾਂ ਵੱਲੋਂ ਪ੍ਰਾਪਰਟੀ ਕਾਰੋਬਾਰੀ ਦੇ ਘਰ ਅੰਦਰ ਘੁੱਸ ਕੇ ਹਮਲਾ ਕੀਤਾ ਗਿਆ ਅਤੇ ਅਗਵਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦੇ ਡੁਗਰੀ ਫੇਜ਼ 1 ਦਾ ਹੈ ਜਿੱਥੇ ਦੇਰ ਰਾਤ ਸਕਾਰਪੀਓ ਸਵਾਰ ਬਦਮਾਸ਼ਾ ਵੱਲੋਂ ਇੱਕ ਘਰ ਦੇ ਬਾਹਰ ਖੜੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਕੁਝ ਨੌਜਵਾਨ ਗਲੀ ਦੇ ਅੰਦਰ ਭੱਜ ਗਏ ਤੇ ਕੁਝ ਨੌਜਵਾਨ ਆਪਣੇ ਦੋਸਤ ਦੇ ਘਰ ਅੰਦਰ ਵੜ ਗਏ।
ਬਦਮਾਸ਼ਾਂ ਵੱਲੋਂ ਪੁਰਾਣੀ ਰੰਜਿਸ਼ ਤੇ ਚਲਦੇ ਇੱਕ ਨੌਜਵਾਨ ਦੇ ਨਾਲ ਮਾਰਪੀਟ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੀੜਿਤ ਨੌਜਵਾਨ ਪ੍ਰੋਪਰਟੀ ਕਾਰੋਬਾਰੀ ਹੈ ਅਤੇ ਉਸਦੀ ਪਛਾਣ ਸ਼ੈਂਕੀ ਵਜੋਂ ਹੋਈ ਹੈ।
ਉਸਦਾ ਕਹਿਣਾ ਹੈ ਕਿ ਹਮਲਾਵਰਾਂ ਵੱਲੋਂ ਗੋਲੀ ਵੀ ਚਲਾਈ ਗਈ ਸੀ। ਇਸ ਦੌਰਾਨ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਗੋਲੀ ਚੱਲਣ ਬਾਰੇ ਪੁਸ਼ਟੀ ਨਹੀਂ ਕਰ ਰਹੀ। ਇਸ ਹਮਲੇ ਦੇ ਦੌਰਾਨ ਇਲਾਕੇ ਦੇ ਵਿੱਚ ਮੌਜੂਦ ਲੋਕਾਂ ਵੱਲੋਂ ਮਾਰਪੀਟ ਦੀ ਵੀਡੀਓ ਵੀ ਬਣਾਈ ਗਈ ਅਤੇ ਜ਼ਖਮੀ ਲੋਕਾਂ ਨੂੰ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ।
ਉੱਥੇ ਮੌਕੇ 'ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਜਾਂ ਨਹੀਂ, ਫਿਲਹਾਲ ਇਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਪਰਾਧੀਆਂ ਨੂੰ ਜਲਦ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ: AI Video Call Scam: ਤੁਹਾਨੂੰ ਵੀ ਆ ਸਕਦੀ ਹੈ ਤੁਹਾਡੇ ਪਰਿਵਾਰ ਦੇ ਮੈਂਬਰ ਦੀ ਫੇਕ ਵੀਡਿਓ ਕਾਲ! AI ਰਾਹੀਂ ਸਾਈਬਰ ਠਗੀ ਦੇ ਵੱਧ ਰਹੇ ਮਾਮਲੇ
ਇਹ ਵੀ ਪੜ੍ਹੋ: Punjab News: 'ਸ਼ਾਇਦ ਰਾਜ ਭਵਨ ਦੇ ਬਾਹਰ ਤੋਪਾਂ ਤੋਂ ਡਰਦੇ ਹਨ ਮੁੱਖ ਮੰਤਰੀ', ਰਾਜਪਾਲ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ
(For more news apart from Punjab's Ludhiana Crime News, stay tuned to Zee PHH)