HIV Patient Suicide: ਲੱਕੜ ਦੀ ਚਿਤਾ ਬਣਾ ਕੇ HIV ਮਰੀਜ਼ ਨੇ ਖੁਦ ਨੂੰ ਲਾਈ ਅੱਗ, ਕੀ ਹੁੰਦਾ ਹੈ HIV, ਜਾਣੋ ਇੱਕ ਕਲਿੱਕ ਵਿੱਚ
Advertisement
Article Detail0/zeephh/zeephh2131770

HIV Patient Suicide: ਲੱਕੜ ਦੀ ਚਿਤਾ ਬਣਾ ਕੇ HIV ਮਰੀਜ਼ ਨੇ ਖੁਦ ਨੂੰ ਲਾਈ ਅੱਗ, ਕੀ ਹੁੰਦਾ ਹੈ HIV, ਜਾਣੋ ਇੱਕ ਕਲਿੱਕ ਵਿੱਚ

Ludhiana HIV Patient Suicide: ਲੱਕੜ ਦੀ ਚਿਤਾ ਬਣਾ ਕੇ HIV ਮਰੀਜ਼ ਨੇ ਖੁਦ ਨੂੰ ਅੱਗ ਲਾਈ। ਆਖ਼ਰ ਕੀ ਹੁੰਦਾ ਹੈ HIV, ਜਾਣੋ ਇਸ ਖ਼ਬਰ 

HIV Patient Suicide: ਲੱਕੜ ਦੀ ਚਿਤਾ ਬਣਾ ਕੇ HIV ਮਰੀਜ਼ ਨੇ ਖੁਦ ਨੂੰ ਲਾਈ ਅੱਗ, ਕੀ ਹੁੰਦਾ ਹੈ HIV, ਜਾਣੋ ਇੱਕ ਕਲਿੱਕ ਵਿੱਚ

Ludhiana HIV Patient Suicide: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਕ੍ਰਾਈਮ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਦੇ ਲੁਧਿਆਣਾ ਦੇ ਹੈਬੋਵਾਲ 'ਚ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲਦੇਰ ਰਾਤ 40 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਖੁਦ ਬਣਾਈ ਲੱਕੜ ਦੀ ਚਿਤਾ 
ਮਰਨ ਵਾਲਾ ਵਿਅਕਤੀ ਐੱਚ.ਆਈ.ਵੀ. ਉਸ ਨੇ ਖੁਦ ਲੱਕੜ ਦੀ ਚਿਤਾ ਬਣਾਈ, ਉਸ 'ਤੇ ਲੇਟ ਕੇ ਅੱਗ ਲਾ ਦਿੱਤੀ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਕਿਸੇ ਤਰ੍ਹਾਂ ਝੁਲਸੇ ਵਿਅਕਤੀ ਨੂੰ ਕਮਰੇ 'ਚੋਂ ਬਾਹਰ ਕੱਢਿਆ ਗਿਆ ਪਰ ਕੁਝ ਸਮੇਂ 'ਚ ਹੀ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋਂ: Trending News: ਆਖ਼ਰ ਕੀ ਹੈ ਅੰਮ੍ਰਿਤਧਾਰੀ ਸਿੱਖ ਬੱਚੇ ਦੀ ਕਿਰਪਾਨ ਦਾ ਮਾਮਲਾ, ਹੁਣ ਸਕੂਲ ਪ੍ਰਿੰਸੀਪਲ ਨੇ ਮੰਗੀ ਮੁਆਫ਼ੀ 

ਘਰ ਵਿੱਚ ਰਹਿੰਦਾ ਸੀ ਇਕੱਲਾ
ਲੋਕਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਮਨੋਜ ਇਕੱਲਾ ਰਹਿੰਦਾ ਹੈ। ਉਸਦਾ ਵਿਆਹ ਨਹੀਂ ਹੋਇਆ ਸੀ। ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅੱਗ ਕਿਉਂ ਲਗਾਈ। ਉਹ ਕਾਫੀ ਸਮੇਂ ਤੋਂ ਕੋਈ ਕੰਮ ਨਹੀਂ ਕਰ ਰਿਹਾ ਸੀ।

ਮੌਤ ਦੇ ਅਸਲ ਕਾਰਨਾਂ ਦਾ ਨਹੀਂ ਲੱਗਿਆ ਪਤਾ
ਦੂਜੇ ਪਾਸੇ ਥਾਣਾ ਹੈਬੋਵਾਲ ਦੀ ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੀ ਹੁੰਦਾ ਹੈ HIV

ਐੱਚਆਈਵੀ HIV (ਹਿਊਮਨ ਇਮਯੂਨੋਡਫੀਸ਼ੀਐਂਸੀ ਵਾਇਰਸ) ਇੱਕ ਵਾਇਰਸ ਹੈ ਜੋ ਸੈੱਲਾਂ 'ਤੇ ਹਮਲਾ ਕਰਦਾ ਹੈ ਜੋ ਸਰੀਰ ਨੂੰ ਲਾਗ ਨਾਲ ਲੜਨ ਵਿੱਚ ਮਦਦ ਕਰਦੇ ਹਨ, ਇੱਕ ਵਿਅਕਤੀ ਨੂੰ ਹੋਰ ਲਾਗਾਂ ਅਤੇ ਬਿਮਾਰੀਆਂ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਹਨ। ਇਹ HIV ਵਾਲੇ ਵਿਅਕਤੀ ਦੇ ਕੁਝ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਰਾਹੀਂ ਫੈਲਦਾ ਹੈ, ਆਮ ਤੌਰ 'ਤੇ ਅਸੁਰੱਖਿਅਤ ਸੰਭੋਗ ਜਾਂ ਸ਼ੇਅਰਿੰਗ ਇੰਜੈਕਸ਼ਨ ਡਰੱਗ ਉਪਕਰਨਾਂ ਰਾਹੀਂ। HIV ਹੌਲੀ-ਹੌਲੀ ਪੂਰੀ ਇਮਿਊਨ ਸਿਸਟਮ ਨੂੰ ਨਸ਼ਟ ਕਰ ਸਕਦਾ ਹੈ, ਜਿਸ ਨਾਲ ਸਿਹਤ ਵਿੱਚ ਗਿਰਾਵਟ ਅਤੇ ਏਡਜ਼ ਦੀ ਸ਼ੁਰੂਆਤ ਹੋ ਸਕਦੀ ਹੈ।

ਇਹ ਵੀ ਪੜ੍ਹੋਂ: Kisan Andolan Live: ਕਿਸਾਨ ਅੰਦੋਲਨ ਦਾ 16ਵਾਂ ਦਿਨ, ਦਿੱਲੀ ਮਾਰਚ ਦਾ ਹੋਵੇਗਾ ਫੈਸਲਾ; ਜਥੇਬੰਦੀਆਂ ਕਰਨਗੇ ਸ਼ੰਭੂ ਬਾਰਡਰ 'ਤੇ ਮੀਟਿੰਗ
 

Trending news