Ludhiana News: ਪੰਜਾਬੀਆਂ ਲਈ ਵੱਡੀ ਖ਼ਬਰ! ਜਲਦ ਲੁਧਿਆਣਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋਣਗੀਆਂ ਉਡਾਣਾਂ
Advertisement
Article Detail0/zeephh/zeephh1788988

Ludhiana News: ਪੰਜਾਬੀਆਂ ਲਈ ਵੱਡੀ ਖ਼ਬਰ! ਜਲਦ ਲੁਧਿਆਣਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋਣਗੀਆਂ ਉਡਾਣਾਂ

Ludhiana International Airport News: ਦੱਸਣਯੋਗ ਹੈ ਕਿ ਇਸ ਹਵਾਈ ਅੱਡੇ ਦੇ ਨਿਰਮਾਣ ਦਾ ਕੰਮ ਹਿਮਾਚਲ ਪ੍ਰਦੇਸ਼ ਦੀ ਕੰਪਨੀ ਸਿਨਰਜੀ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਜਾ ਰਿਹਾ ਹੈ।  

Ludhiana News: ਪੰਜਾਬੀਆਂ ਲਈ ਵੱਡੀ ਖ਼ਬਰ! ਜਲਦ ਲੁਧਿਆਣਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵੀ ਸ਼ੁਰੂ ਹੋਣਗੀਆਂ ਉਡਾਣਾਂ

Punjab's Ludhiana International Airport News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਲਈ, ਜਿਹੜੇ ਹਵਾਈ ਸਫਰ ਕਰਨਾ ਚਾਹੁੰਦੇ ਹਨ, ਖੁਸ਼ਖਬੀ ਹੈ ਕਿ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਜਲਦ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ।  

ਦੱਸ ਦਈਏ ਕਿ ਇਸ ਸਾਲ ਦੇ ਅੰਤ ਤੱਕ ਲੁਧਿਆਣਾ ਦੇ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਉਡਾਣਾਂ ਸ਼ੁਰੂ ਹੋਣ ਦੀਆਂ ਉਮੀਦਾਂ ਹਨ ਅਤੇ ਇਸਦੇ ਨਾਲ ਸਭ ਤੋਂ ਵੱਧ ਲਾਭ ਮਾਲਵਾ ਖੇਤਰ ਦੇ ਲੋਕਾਂ ਨੂੰ ਹੋਵੇਗਾ ਕਿਉਂਕੀ ਫਿਲਹਾਲ ਲੋਕਾਂ ਨੂੰ ਹਵਾਈ ਸਫਰ ਕਰਨ ਲਈ ਜਾਂ ਤਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਾਂ ਚੰਡੀਗੜ੍ਹ ਨਹੀਂ ਤਾਂ ਦਿੱਲੀ ਹਵਾਈ ਅੱਡਾ। 

ਮਿਲੀ ਜਾਣਕਾਰੀ ਦੇ ਮੁਤਾਬਕ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਫਿਲਹਾਲ ਨਿਰਮਾਣ ਅਧੀਨ ਹੈ ਪਰ ਇੱਥੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਕਰਕੇ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਇੱਥੋਂ ਉਡਾਣਾਂ ਸ਼ੁਰੂ ਹੋ ਜਾਣ। ਫਿਲਹਾਲ ਏਅਰਪੋਰਟ ਅਧੀਨ ਟਰਮੀਨਲ ਦੇ ਨਿਰਮਾਣ ਨਾਲ ਜੁੜੇ ਕਾਰਜਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟਰਮੀਨਲ ਦੇ ਨਿਰਮਾਣ ਦਾ ਕੰਮ 31 ਜੁਲਾਈ ਤੱਕ ਪੂਰਾ ਹੋ ਜਾਵੇਗਾ। 

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਵਾਈ ਅੱਡੇ ਦੀ ਇਮਾਰਤ ਦੀ ਚਾਰਦੀਵਾਰੀ ਅਤੇ ਛੱਤ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਫਿਲਹਾਲ ਬਸ ਫ਼ਰਸ਼ ਤੇ ਡਾਊਨ ਸੀਲਿੰਗ ਦਾ ਕੰਮ ਰਹਿੰਦਾ ਹੈ ਜਿਸਨੂੰ ਪੂਰੀ ਤੇਜ਼ੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ: Punjab News: ਰੂਪਨਗਰ ਦੇ ਵਿਧਾਇਕ 'ਤੇ ਲੱਗੇ ਦੁਰਵਿਵਹਾਰ ਕਰਨ ਦੇ ਇਲਜ਼ਾਮ, ਤਹਿਸੀਲਦਾਰ ਦਫ਼ਤਰ 'ਚ ਕਲਮ ਛੋੜ ਹੜਤਾਲ 

ਫਿਲਹਾਲ ਕਾਰੀਗਰ ਦਿਨ-ਰਾਤ ਜੁਟੇ ਹੋਏ ਹਨ ਅਤੇ ਰੰਗ-ਰੋਗਨ ਦਾ ਕੰਮ ਲੱਗਭਗ ਪੂਰਾ ਹੋ ਹੀ ਗਿਆ ਹੈ। ਦੱਸਣਯੋਗ ਹੈ ਕਿ ਇਸ ਹਵਾਈ ਅੱਡੇ ਦੇ ਨਿਰਮਾਣ ਦਾ ਕੰਮ ਹਿਮਾਚਲ ਪ੍ਰਦੇਸ਼ ਦੀ ਕੰਪਨੀ ਸਿਨਰਜੀ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਦੇ ਸਹਾਇਕ ਇੰਜਨੀਅਰ ਚਰਨਜੀਤ ਸਿੰਘ ਦੇ ਮੁਤਾਬਕ ਇਹ ਸਰਕਾਰ ਵੱਲੋਂ ਤੈਅ ਕੀਤੇ ਗਏ ਸਮੇਂ ਦੇ ਅੰਦਰ-ਅੰਦਰ ਹੀ ਮੁਕੰਮਲ ਹੋ ਜਾਵੇਗਾ। 

ਇਹ ਵੀ ਪੜ੍ਹੋ: Carry on Jatta 3 box office: ਗਿਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਫਿਲਮ ਦੇ ਜੜਿਆ ਸ਼ਤਕ!  

(For more news apart from Punjab's Ludhiana International Airport News, stay tuned to Zee PHH)

Trending news