Ludhiana News: ਲੁਧਿਆਣਾ 'ਚ 2 ਪਰਿਵਾਰਾਂ ਵਿਚਾਲੇ ਖੂਨੀ ਝੜਪ, 3 ਲੋਕ ਜ਼ਖਮੀ
Advertisement
Article Detail0/zeephh/zeephh1902457

Ludhiana News: ਲੁਧਿਆਣਾ 'ਚ 2 ਪਰਿਵਾਰਾਂ ਵਿਚਾਲੇ ਖੂਨੀ ਝੜਪ, 3 ਲੋਕ ਜ਼ਖਮੀ

Ludhiana Families Clash news: ਇਹ ਸਾਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਅਤੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ludhiana News: ਲੁਧਿਆਣਾ 'ਚ 2 ਪਰਿਵਾਰਾਂ ਵਿਚਾਲੇ ਖੂਨੀ ਝੜਪ, 3 ਲੋਕ ਜ਼ਖਮੀ

Punjab's Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਲੋਹਾਰ 'ਚ ਦੋ ਪਰਿਵਾਰਾਂ 'ਚ ਖੂਨੀ ਝੜਪ ਹੋਈ ਅਤੇ ਇਸ ਦੌਰਾਨ 3 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਨਾਬਾਲਗ ਲੜਕੀ 'ਤੇ ਗੁਆਂਢੀ ਗਲੀ 'ਚ ਰਹਿੰਦੇ ਲੜਕੇ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਲੜਕੀ ਜਖਮੀ ਹੋ ਗਈ ਅਤੇ ਝੜਪ ਨੂੰ ਦੇਖ ਰਿਹਾ ਇੱਕ ਰਾਹਗੀਰ ਵੀ ਜਖਮੀ ਹੋਇਆ। 

ਇਸ ਵੀ ਜਾਣਕਾਰੀ ਮਿਲੀ ਹੈ ਕਿ ਲੜਕਾ ਪਿਛਲੇ 1 ਸਾਲ ਤੋਂ ਨਾਬਾਲਗ ਲੜਕੀ ਨਾਲ ਸਬੰਧਾਂ ਵਿੱਚ ਸੀ ਅਤੇ ਦੋਵਾਂ ਪਰਿਵਾਰਾਂ ਵੱਲੋਂ ਕਾਨੂੰਨ ਦੇ ਅੱਗੇ ਇਨਸਾਫ ਦੀ ਮੰਗ ਵੀ ਕੀਤੀ ਗਈ ਸੀ।  

ਇਸ ਦੌਰਾਨ ਲੁਧਿਆਣਾ ਦੇ ਪਿੰਡ ਲੁਹਾਰ 'ਚ ਹੜਕੰਪ ਮਚ ਗਿਆ, ਜਦੋਂ ਨਾਬਾਲਗ ਲੜਕੀ ਆਪਣੇ ਪਿਤਾ ਨਾਲ ਗਲੀ 'ਚੋਂ ਲੰਘ ਰਹੀ ਸੀ ਅਤੇ ਉਸ 'ਤੇ ਨਜ਼ਦੀਕੀ ਗਲੀ 'ਚ ਰਹਿੰਦੇ ਪਰਿਵਾਰ ਨੇ ਹਮਲਾ ਕਰ ਦਿੱਤਾ। ਇਸ ਝੜਪ ਦੌਰਾਨ ਨਾਬਾਲਗ ਲੜਕੀ ਦੇ ਸਿਰ 'ਤੇ ਸੱਟ ਲੱਗ ਗਈ ਅਤੇ ਝੜਪ ਨੂੰ ਦੇਖਣ ਲਈ ਖੜ੍ਹਾ ਰਾਹਗੀਰ ਵੀ ਜ਼ਖਮੀ ਹੋ ਗਿਆ।

ਲੜਕੀ ਨੇ ਦੱਸਿਆ ਕਿ ਉਹ ਲੜਕੇ ਦੀਪਕ ਨੂੰ ਪਿਛਲੇ ਇੱਕ ਸਾਲ ਤੋਂ ਜਾਣਦੀ ਸੀ ਅਤੇ ਲੜਕਾ ਉਸ ਨੂੰ ਵਾਰ-ਵਾਰ ਸਰੀਰਕ ਸਬੰਧ ਬਣਾਉਣ ਲਈ ਕਹਿੰਦਾ ਸੀ | ਉਹ ਉਸ ਨੂੰ ਉਕਸਾਉਂਦਾ ਰਹਿੰਦਾ ਸੀ, ਜਿਸ ਕਾਰਨ ਉਹ ਉਸ ਨੂੰ ਮਨਾ ਕਰ ਦਿੰਦੀ ਸੀ ਅਤੇ ਉਸਦੇ ਨਾਲ ਗੱਲ ਨਹੀਂ ਕਰ ਰਹੀ ਸੀ। ਅਜਿਹੇ 'ਚ ਅਚਾਨਕ ਦੀਪਕ ਦੇ ਪਰਿਵਾਰ ਵਾਲਿਆਂ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ।

ਦੂਜੇ ਪਾਸੇ ਦੀਪਕ ਦਾ ਕਹਿਣਾ ਹੈ ਕਿ ਉਸ ਦੀ ਮਾਂ ਅਕਸਰ ਦੀਪਕ ਨੂੰ ਨਾਬਾਲਗ ਲੜਕੀ ਨਾਲ ਮਿਲਣ ਤੋਂ ਰੋਕਦੀ ਸੀ, ਫਿਰ ਵੀ ਉਹ ਉਸ ਨੂੰ ਮਿਲਦਾ ਸੀ, ਅਤੇ ਜਦੋਂ ਉਹ ਇਸ ਲੜਕੀ ਨਾਲ ਜਾ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਥੱਪੜ ਵੀ ਮਾਰਿਆ। ਇਸ ਦੌਰਾਨ ਉਸ ਦੀ ਮਾਂ ਨੇ ਨਾਬਾਲਗ ਲੜਕੀ ਨੂੰ ਵੀ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਉਨ੍ਹਾਂ ਦੇ ਘਰ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਦੀਪਕ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦੀਪਕ ਦਾ ਭਰਾ ਜ਼ਖਮੀ ਹੋ ਗਿਆ।

ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਅਤੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੋਨਾਂ ਪਰਿਵਾਰਾਂ ਵਿੱਚ ਕੌਣ ਸਹੀ ਹੈ ਅਤੇ ਕੌਣ ਗਲਤ ਹੈ।

ਇਹ ਵੀ ਪੜ੍ਹੋ: Sanjay Singh Arrest: 5 ਦਿਨਾਂ ED ਰਿਮਾਂਡ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ

Trending news