Mansa News: ਪਿਓ-ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਬਾਲਟੀ ਮਾਰ ਕੇ ਕਤਲ
Advertisement
Article Detail0/zeephh/zeephh1789069

Mansa News: ਪਿਓ-ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਬਾਲਟੀ ਮਾਰ ਕੇ ਕਤਲ

Mansa Crime News Today: ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਮ੍ਰਤਿਕ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਸਹਿਮ ਦਾ ਮਾਹੌਲ ਹੈ। 

Mansa News: ਪਿਓ-ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਬਾਲਟੀ ਮਾਰ ਕੇ ਕਤਲ

Punjab's Mansa Crime News Today: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਖੁਰਦ ਵਿੱਚ ਪਿਓ ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਬਾਲਟੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਨਜ਼ਦੀਕੀ ਪਿੰਡ ਬੀਰੋਕੇ ਖੁਰਦ ਦਾ ਹੈ ਜਿੱਥੇ ਪਿਓ ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢੀ, ਇੱਕ ਮਹਿਲਾ, ਇਸ ਝਗੜੇ ਦਾ ਸ਼ਿਕਾਰ ਹੋ ਗਈ। ਡੀ.ਐਸ.ਪੀ. 

ਬੁਢਲਾਡਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ ਪਰਿਵਾਰ 'ਚ ਪਿਓ ਪੁੱਤ ਦੀ ਆਪਸੀ ਝਗੜਾ ਅਤੇ ਬਹਿਸਬਾਜੀ ਚੱਲ ਰਹੀ ਸੀ, ਜਿਸ ਨੂੰ ਸ਼ਾਂਤ ਕਰਨ ਲਈ ਗੁਆਂਢ 'ਚੋਂ ਮਿੱਠੂ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਉਸਦੇ ਘਰ ਪਹੁੰਚੇ ਤਾਂ ਬਹਿਸਬਾਜੀ ਦੌਰਾਨ ਹੀ ਗੁਰਤੇਜ ਸਿੰਘ ਗੁਆਂਢਣ ਮਨਜੀਤ ਕੌਰ ਨੂੰ ਕਹਿਣ ਲੱਗਾ ਕਿ ਉਹ ਉਸਦੇ ਘਰ ਅੰਦਰ ਜਿਆਦਾ ਦਖ਼ਲ ਅੰਦਾਜੀ ਨਾ ਕਰਨ। 

ਇਸੇ ਦੌਰਾਨ ਉਸਨੇ ਗੁਆਂਢਣ ਮਨਜੀਤ ਕੌਰ ਦੇ ਸਿਰ 'ਚ ਬਾਲਟੀ ਨਾਲ ਹਮਲਾ ਕਰ ਦਿੱਤਾ ਤੇ ਜ਼ਖ਼ਮੀ ਹਾਲਤ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਮਨਜੀਤ ਕੌਰ (40 ਸਾਲਾਂ) ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ: Sri Anandpur Sahib news: ਹਰ ਸਾਲ ਇਸ ਜਗ੍ਹਾ ਤੋਂ ਹੀ ਬਰਸਾਤਾਂ ਦੇ ਮੌਸਮ ਦੌਰਾਨ ਟੁੱਟਦਾ ਹੈ ਬੰਨ੍ਹ, ਦੋ ਦਰਜਨ ਤੋਂ ਵੱਧ ਪਿੰਡਾਂ ਦਾ ਹੁੰਦਾ ਹੈ ਨੁਕਸਾਨ

ਇਸੇ ਦੌਰਾਨ ਹੀ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਵੱਲੋਂ ਮ੍ਰਿਤਕ ਦੇ ਪਤੀ ਮਿੱਠੂ ਸਿੰਘ ਦੇ ਬਿਆਨ 'ਤੇ ਗੁਰਤੇਜ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ ਅਤੇ ਮ੍ਰਤਿਕ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਸਹਿਮ ਦਾ ਮਾਹੌਲ ਹੈ। 

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਘਰੇਲੂ ਕਲੇਸ਼ ਕਾਰਨ ਔਰਤ ਨੂੰ ਲਗਾਈ ਅੱਗ 

- ਮਾਨਸਾ ਤੋਂ ਕੁਲਦੀਪ ਧਾਲੀਵਾਲ ਦੀ ਰਿਪੋਰਟ 

(For more latest news updates apart from Punjab's Mansa Crime News Today, stay tuned to Zee PHH)

Trending news