Mansa Jail News: ਮਾਨਸਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਹੋਈ ਲੜਾਈ!
Advertisement
Article Detail0/zeephh/zeephh1790274

Mansa Jail News: ਮਾਨਸਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਹੋਈ ਲੜਾਈ!

ਇਸ ਦੌਰਾਨ ਇੱਕ ਕੈਦੀ ਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ ਤੇ ਉਸਨੂੰ ਚਾਰ ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ।

Mansa Jail News: ਮਾਨਸਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਹੋਈ ਲੜਾਈ!

Punjab's Mansa Jail News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਮਾਨਸਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਆਪਸ 'ਚ ਲੜਾਈ ਹੋ ਗਈ ਅਤੇ ਇਸ ਦੌਰਾਨ ਇੱਕ ਕੈਦੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸਨੇ ਬਾਅਦ ਵਿੱਚ ਦੱਸਿਆ ਕਿ ਉਸ 'ਤੇ ਕਈ ਵਿਅਕਤੀਆਂ ਵੱਲੋਂ ਰਾਡ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸਦੀ ਉਨਾਂ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ।

ਮਾਨਸਾ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੀ ਆਪਸੀ 'ਚ ਲੜਾਈ ਹੋ ਗਈ ਜਿਸ ਵਿੱਚ ਇੱਕ ਕੈਦੀ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ ਅਤੇ ਜਖਮੀ ਕੈਦੀ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ। ਇਸ ਹਮਲੇ ਦੇ ਚਲਦਿਆਂ ਜ਼ਖਮੀ ਕੈਦੀ ਦੀਆਂ ਲੱਤਾਂ ਅਤੇ ਸਿਰ 'ਤੇ ਗੰਬੀਰ ਸੱਟਾਂ ਲੱਗੀਆਂ ਹੋਈਆਂ ਹਨ। 

ਜ਼ਖਮੀ ਕੈਦੀ ਜਗਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਬੀਤੇ ਕਲ ਹੀ ਜੇਲ੍ਹ ਦੇ ਵਿੱਚ ਆਇਆ ਸੀ ਅਤੇ ਜੇਲ੍ਹ ਵਿੱਚ ਇੱਕ ਨੌਜਵਾਨ ਵੱਲੋਂ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਤੇਰੇ 'ਤੇ ਜਾਨਲੇਵਾ ਹਮਲਾ ਕਰਨ ਦੀ ਤਾਕ ਵਿੱਚ ਕੁਝ ਲੋਕ ਹਨ ਤਾਂ ਉਸਨੇ ਅੱਗੇ ਦੱਸਿਆ ਕਿ ਉਸ 'ਤੇ ਕੁਝ ਲੋਕ ਹਮਲਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਉਸਨੂੰ ਅਲੱਗ ਬੈਰਕ ਵਿੱਚ ਪਾਉਣ ਦੇ ਲਈ ਕਹਿ ਦਿੱਤਾ ਸੀ, ਪਰ ਤਿੰਨ ਵਜੇ ਜਦੋਂ ਬੈਰਕਾਂ ਖੋਲੀਆਂ ਗਈਆਂ ਤਾਂ ਸੁੱਖੀ ਅਤੇ ਰਾਜਵਿੰਦਰ ਵੱਲੋਂ ਆਪਣੇ ਸਾਥੀਆਂ ਸਮੇਤ ਲੋਹੇ ਦੀਆਂ ਰਾਡਾਂ ਦੇ ਨਾਲ ਉਸ 'ਤੇ ਹਮਲਾ ਕਰ ਦਿੱਤਾ ਗਿਆ। 

ਇਸ ਦੌਰਾਨ ਉਸਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ ਤੇ ਉਸਨੂੰ ਚਾਰ ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ। ਜ਼ਖਮੀ ਜਗਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਉਸਦੀ ਇਹਨਾਂ ਵਿਅਕਤੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਸੀ ਪਰ ਪਤਾ ਨਹੀਂ ਕਿ ਉਸ 'ਤੇ ਜਾਨਲੇਵਾ ਹਮਲਾ ਕਿਉਂ ਕੀਤਾ ਗਿਆ।

ਅਜਿਹੇ 'ਚ ਸਿਵਲ ਹਸਪਤਾਲ ਦੇ ਡਾ. ਰਵਨੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਨਸਾ ਜੇਲ੍ਹ ਦੇ ਵਿੱਚੋਂ ਇੱਕ ਵਿਅਕਤੀ ਜਖ਼ਮੀ ਹਾਲਤ ਦੇ ਵਿੱਚ ਆਇਆ ਹੈ ਜਿਸ ਦਾ ਨਾਮ ਜਗਦੇਵ ਸਿੰਘ ਹੈ ਅਤੇ ਉਸ ਦੇ ਸਿਰ ਅਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਿਵਲ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਜੇਲ੍ਹ ਦੇ ਵਿੱਚ ਲੜਾਈ ਹੋਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Ludhiana Gas Leak: ਲੁਧਿਆਣਾ ਦੇ ਗਿਆਸਪੁਰਾ 'ਚ ਹੋਈਆਂ 11 ਮੌਤਾਂ ਲਈ 'ਕੋਈ ਵਿਭਾਗ ਜ਼ਿੰਮੇਵਾਰ ਨਹੀਂ'! 

(For more news apart from Punjab's Mansa Jail News, stay tuned to Zee PHH)

Trending news