Mansa News: ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਵਿਖੇ ਮੀਂਹ ਨਾਲ ਇੱਕ ਘਰ ਦੀ ਡਿੱਗੀ ਛੱਤ, ਬਜ਼ੁਰਗ ਦੀ ਹੋਈ ਮੌਤ
Advertisement
Article Detail0/zeephh/zeephh1797962

Mansa News: ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਵਿਖੇ ਮੀਂਹ ਨਾਲ ਇੱਕ ਘਰ ਦੀ ਡਿੱਗੀ ਛੱਤ, ਬਜ਼ੁਰਗ ਦੀ ਹੋਈ ਮੌਤ

Sardulgarh House Roof Collapse: ਮ੍ਰਿਤਕ ਬਜ਼ੁਰਗ ਦੀ ਪਛਾਣ ਅਜੈਬ ਸਿੰਘ ਵਜੋਂ ਹੋਈ ਹੈ ਅਤੇ ਉਸਦੀ ਉੱਮਰ ਤਕਰੀਬਨ 85 ਸਾਲ ਸੀ।

 

Mansa News: ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਵਿਖੇ ਮੀਂਹ ਨਾਲ ਇੱਕ ਘਰ ਦੀ ਡਿੱਗੀ ਛੱਤ, ਬਜ਼ੁਰਗ ਦੀ ਹੋਈ ਮੌਤ

Punjab's Mansa News: ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਵਿਖੇ ਬੀਤੀ ਸ਼ਾਮ ਨੂੰ ਭਾਰੀ ਮੀਂਹ ਕਰਕੇ ਇੱਕ ਘਰ ਦੀ ਛੱਤ ਡਿੱਗ ਗਈ ਜਿਸਦੇ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ।  

ਮਿਲੀ ਜਾਣਕਾਰੀ ਦੇ ਮੁਤਾਬਕ 85 ਸਾਲਾਂ ਇਹ ਬਜ਼ੁਰਗ ਆਪਣੇ ਕਮਰੇ 'ਚ ਪਿਆ ਹੋਇਆ ਸੀ ਤੇ ਅਚਾਨਕ ਛੱਤ ਡਿੱਗਣ ਨਾਲ ਇਹ ਹਾਦਸਾ ਵਾਪਰ ਗਿਆ। 

ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਨੂੰ ਘੱਗਰ ਦਰਿਆ ਦੇ ਪਾਣੀ ਨੇ ਪ੍ਰਭਾਵਿਤ ਕੀਤਾ ਹੋਇਆ ਹੈ, ਪਰ ਪਿੰਡ ਵਿਚਾਲੇ ਅਜੇ ਤੱਕ ਘਰ ਪਾਣੀ ਦੀ ਚਪੇਟ 'ਚ ਨਹੀਂ ਆਏ ਸਨ, ਪਰ ਬੀਤੀ ਸ਼ਾਮ ਦੇ ਜ਼ੋਰਦਾਰ ਮੀਂਹ ਨੇ ਕਾਫੀ ਘਰਾਂ ਨੂੰ ਢਾਹ ਲਾਈ। 

ਇਸ ਦੌਰਾਨ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਜ਼ੁਰਗ ਦੀ ਪਛਾਣ ਅਜੈਬ ਸਿੰਘ ਵਜੋਂ ਹੋਈ ਹੈ ਅਤੇ ਉਸਦੀ ਉੱਮਰ ਤਕਰੀਬਨ 85 ਸਾਲ ਸੀ। ਬਜ਼ੁਰਗ ਦੇ ਵਾਰਿਸਾਂ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਲਦੀ ਹੀ ਬਜ਼ੁਰਗ ਨੂੰ ਹਸਪਤਾਲ ਲਿਆਂਦਾ ਗਿਆ ਸੀ ਤੇ ਹਸਪਤਾਲ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ ਸੀ। ਹਾਲਾਂਕਿ ਰਸਤੇ 'ਚ ਜਾਂਦੇ ਹੋਏ ਹੀ ਬਜ਼ੁਰਗ ਦੀ ਮੌਤ ਹੋ ਗਈ ਸੀ। 

ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਰਕੇ ਲਗਾਤਾਰ ਤਬਾਹੀ ਮਚੀ ਹੋਈ ਸੀ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਤਕਰੀਬਨ 10 ਤੋਂ 12 ਪਿੰਡ ਘੱਗਰ ਦੀ ਲਪੇਟ ਵਿੱਚ ਆ ਗਏ ਸਨ ਅਤੇ ਕਈ ਵਾਰ ਸਰਦੂਲਗੜ੍ਹ 'ਚ ਪਾੜ ਵੀ ਪੈ ਗਿਆ ਸੀ। 

ਪੰਜਾਬ 'ਚ ਅੱਜ ਦੇ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਹਾਲਾਂਕਿ  ਮਾਨਸਾ ਜ਼ਿਲ੍ਹੇ ਲਈ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਇੱਥੇ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: Punjab News: ਅਸਲਾ ਲਾਇਸੈਂਸ ਜਾਰੀ ਕਰਨ ਲਈ ਡੋਪ ਟੈਸਟਾਂ ਵਿੱਚ ਹੋ ਰਹੀਆਂ ਬੇਨਿਯਮੀਆਂ, ਪੰਜਾਬ ਵਿਜੀਲੈਂਸ ਨੇ ਦਿੱਤੇ ਸੁਝਾਅ 

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਵੇਂ ਦਾ ਰਹੇਗਾ ਮੌਸਮ  
 

Trending news