Punjab News: ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਅਹਿਮ ਫ਼ੈਸਲਿਆਂ ਉਪਰ ਲੱਗੇਗੀ ਮੋਹਰ
Advertisement

Punjab News: ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਅਹਿਮ ਫ਼ੈਸਲਿਆਂ ਉਪਰ ਲੱਗੇਗੀ ਮੋਹਰ

Punjab News:  ਪੰਜਾਬ ਕੈਬਨਿਟ ਦੀ ਅੱਜ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਹੋਵੇਗੀ। ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਇਹ ਮੀਟਿੰਗ ਸ਼ੁਰੂ ਹੋਵੇਗੀ।

Punjab News: ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਅਹਿਮ ਫ਼ੈਸਲਿਆਂ ਉਪਰ ਲੱਗੇਗੀ ਮੋਹਰ

Punjab News: ਪੰਜਾਬ ਵਜ਼ਾਰਤ ਦੀ ਅੱਜ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਇਹ ਮੀਟਿੰਗ ਸ਼ੁਰੂ ਹੋਵੇਗੀ। ਇਸ ਕੈਬਨਿਟ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਅਤੇ ਕੁਝ ਨਵੀਆਂ ਸਕੀਮਾਂ ਸ਼ੁਰੂ ਕਰਨ ਸਬੰਧੀ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਵੀ ਕੈਬਨਿਟ ਮੀਟਿੰਗਾਂ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਕਈ ਜ਼ਿਲ੍ਹਿਆਂ ਵਿੱਚ ਕੈਬਨਿਟ ਮੀਟਿੰਗਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : MLA Sheetal Angural News: ਬੱਚੇ ਨੂੰ ਅਗ਼ਵਾ ਮਾਮਲੇ 'ਚੋਂ ਵਿਧਾਇਕ ਸ਼ੀਤਲ ਅੰਗੁਰਾਲ ਤੇ ਭਰਾ ਰਾਜਨ ਅੰਗੁਰਾਲ ਹੋਏ ਬਰੀ

ਪੰਜਾਬ ਸਰਕਾਰ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦੇ ਸਕਦੀ ਹੈ। ਜੇਕਰ ਕੋਈ ਹਾਦਸੇ 'ਚ ਜ਼ਖ਼ਮੀ ਜਾਂ ਮਰੀਜ਼ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਸ ਨੂੰ ਇਸ ਏਵੱਜ ਵਿੱਚ ਇਨਾਮ ਦਿੱਤਾ ਜਾਵੇਗਾ ਤੇ ਤਬਾਦਲਾ ਨੀਤੀ ਵਿੱਚ ਹੋਰ ਸੁਧਾਰ ਕਰਨ ਬਾਰੇ ਵੀ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : Raja Warring News: ਰਾਜਾ ਵੜਿੰਗ ਦਾ ਵੱਡਾ ਬਿਆਨ; ਗ਼ਲਤੀ ਕਰਨ ਵਾਲੇ ਨੂੰ ਨੋਟਿਸ ਨਹੀਂ, ਹੁਣ ਬਾਹਰ ਰਸਤਾ ਵਿਖਾਇਆ ਜਾਵੇਗਾ

Trending news