Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ
Advertisement
Article Detail0/zeephh/zeephh1752805

Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ

Jalandhar Bank Employee fraud News: ਜਲੰਧਰ ਵਿੱਚ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਇੱਕ ਨੌਜਵਾਨ ਨੂੰ ਆਨਲਾਈਨ ਧੋਖਾਧੜੀ ਦੇ ਦੋਸ਼ 'ਚ ਕਾਬੂ ਕੀਤਾ ਹੈ।

 

Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ

Jalandhar Bank Employee fraud News: ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਜਾਂ ATM ਕਾਰਡ ਬਾਰੇ ਕੋਈ ਜਾਣਕਾਰੀ ਲੈਣ ਲਈ ਆਪਣੇ ਬੈਂਕ ਜਾਂਦੇ ਹੋ, ਤਾਂ ਧਿਆਨ ਰੱਖੋ ਕਿ ਤੁਹਾਡੇ ਨਾਲ ਅਜਿਹਾ ਨਾ ਹੋਵੇ। ਜਲੰਧਰ ਦੀ ਸਾਈਬਰ ਸੈੱਲ ਬ੍ਰਾਂਚ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜਲੰਧਰ ਦੇ ICIC ਬੈਂਕ 'ਚ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਵਿੱਕੀ ਨਾਮ ਦੇ ਲੜਕੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਕੁਝ ਦਿਨ ਪਹਿਲਾਂ ਕ੍ਰੈਡਿਟ ਕਾਰਡ ਦੇ ਸਬੰਧ ਵਿੱਚ ICICI ਬੈਂਕ ਗਿਆ ਸੀ।

ਜਿੱਥੇ ਉਸ ਦੇ ਬੈਂਕ ਕਰਮਚਾਰੀ ਗੌਰਵ ਬਾਵਾ ਨੇ ਉਸ ਦੇ ਕ੍ਰੈਡਿਟ ਕਾਰਡ ਨੂੰ ਅਪਗ੍ਰੇਡ ਕਰਨ ਵਿੱਚ ਉਸ ਦੀ ਮਦਦ ਕੀਤੀ ਅਤੇ ਉਦੋਂ ਤੋਂ ਉਸ ਦੇ ਖਾਤੇ ਵਿੱਚੋਂ ਹੌਲੀ-ਹੌਲੀ ਲੈਣ-ਦੇਣ ਹੋਣ ਲੱਗਾ ਅਤੇ ਸਿਰਫ਼ 1 ਲੱਖ ਰੁਪਏ ਹੀ ਟਰਾਂਸਫਰ ਹੋਏ। ਪੁਲਿਸ ਦੀ ਸਾਈਬਰ ਸੇਲ ਬ੍ਰਾਂਚ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਸਾਰਾ ਧੋਖਾਧੜੀ ਆਈਸੀਆਈਸੀਆਈ ਬੈਂਕ ਵਿੱਚ ਕੰਮ ਕਰਨ ਵਾਲੇ ਗੌਰਵ ਬਾਵਾ ਦਾ ਹੈ। 

ਇਹ ਵੀ ਪੜ੍ਹੋ: Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ  ਦਰਜ

ਪੁਲਿਸ ਨੇ ਹੁਣ ਗੌਰਵ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਉਸਦਾ 2 ਦਿਨ ਦਾ ਰਿਮਾਂਡ ਲੈ ਲਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸਦੇ ਨਾਲ ਕੌਣ-ਕੌਣ ਹੈ ਅਤੇ ਉਸਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।

ਜਾਣੋ ਪੂਰਾ ਮਾਮਲਾ 
ਇਹ ਠੱਗ ਲੋਕਾਂ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡ ਜਾਰੀ ਕਰਨ ਸਮੇਂ ਉਨ੍ਹਾਂ ਦੇ ਵੇਰਵੇ ਸੇਵ ਕਰ ਲੈਂਦਾ ਸੀ। ਇਸ ਤੋਂ ਬਾਅਦ ਇੱਕ ਐਪ ਰਾਹੀਂ ਕਾਰਡ ਦੀ ਡਿਟੇਲ ਐਂਟਰ ਕਰਕੇ ਉਹ ਪੈਸੇ ਆਪਣੇ ਦੂਜੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਲੈਂਦਾ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਠੱਗ ਗੌਰਵ ਪਾਹਵਾ ਬੈਂਕ ਤੋਂ ਕ੍ਰੈਡਿਟ-ਡੈਬਿਟ ਕਾਰਡ ਲੈਣ ਵਾਲਿਆਂ ਦੇ 16 ਅੰਕਾਂ ਦਾ ਕਾਰਡ ਨੰਬਰ, ਕਾਰਡ ਦੇ ਪਿਛਲੇ ਪਾਸੇ ਛਪਿਆ 3 ਅੰਕਾਂ ਵਾਲਾ ਸੀਸੀਵੀ ਨੰਬਰ ਅਤੇ ਕਾਰਡ ਦੀ ਮਿਆਦ ਪੁੱਗਣ ਦੀ ਤਾਰੀਖ ਨੋਟ ਕਰਦਾ ਸੀ। ਇਸ ਤੋਂ ਬਾਅਦ ਉਹ ਬਜਾਜ ਵਾਲੇਟ ਐਪ ਵਿੱਚ ਸਾਰੀ ਜਾਣਕਾਰੀ ਭਰਦਾ ਸੀ। ਓਟੀਪੀ ਜਨਰੇਟ ਹੋਣ 'ਤੇ ਉਹ ਗਾਹਕ ਨੂੰ ਕਾਲ ਕਰਦਾ ਸੀ। 

ਗਾਹਕ ਨੂੰ ਭਰੋਸੇ ਵਿੱਚ ਲੈ ਕੇ ਓਟੀਪੀ ਲੈ ਕੇ ਉਹ ਪੈਸੇ ਉਸ ਦੇ ਖਾਤੇ ਵਿੱਚ ਟਰਾਂਸਫਰ ਕਰ ਲੈਂਦਾ ਸੀ ਪਰ ਜਿਵੇਂ ਹੀ ਸ਼ਿਕਾਇਤਕਰਤਾ ਵਿੱਕੀ ਦੇ ਪੈਸੇ ਕੱਟੇ ਗਏ ਤਾਂ ਉਸ ਨੇ ਪਹਿਲਾਂ ਬੈਂਕ ਤੋਂ ਡਿਟੇਲ ਹਾਸਲ ਕੀਤੀ ਅਤੇ ਫਿਰ ਗੌਰਵ ਪਾਹਵਾ ਦੀ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਪੂਰੇ ਸਬੂਤਾਂ ਨਾਲ ਪੁਲਿਸ ਕੋਲ ਗਿਆ। ਹੁਣ ਪੁਲਿਸ ਅਧਿਕਾਰੀਆਂ ਨੇ ਆਈਸੀਆਈਸੀਆਈ ਬੈਂਕ ਜਲੰਧਰ ਵਿੱਚ ਕੰਮ ਕਰਦੇ ਸਾਈਬਰ ਠੱਗ ਗੌਰਵ ਪਾਹਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

(ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ)

Trending news