Punjab News: ਪੰਜਾਬ ਪੁਲਿਸ ਵੱਲੋਂ ਸਮਾਰਟ ਬੈਰੀਕੇਡ ਦਾ ਟ੍ਰਾਇਲ ਸਫਲ! ਹੁਣ ਬਲੈਕ ਲਿਸਟ ਵਾਹਨਾਂ ਦੇ ਲੰਘਣ 'ਤੇ...
Advertisement
Article Detail0/zeephh/zeephh1838761

Punjab News: ਪੰਜਾਬ ਪੁਲਿਸ ਵੱਲੋਂ ਸਮਾਰਟ ਬੈਰੀਕੇਡ ਦਾ ਟ੍ਰਾਇਲ ਸਫਲ! ਹੁਣ ਬਲੈਕ ਲਿਸਟ ਵਾਹਨਾਂ ਦੇ ਲੰਘਣ 'ਤੇ...

Punjab Police News: ਇਸ ਸਮਾਰਟ ਬੈਰੀਕੇਡ ਦਾ ਟ੍ਰਾਇਲ ਪਾਇਲਟ ਪ੍ਰੋਜੈਕਟ ਵਜੋਂ ਮੁਹਾਲੀ ਤੋਂ ਫੇਜ਼-7 ਦੀ ਮੁੱਖ ਸੜਕ 'ਤੇ ਸ਼ੁਰੂ ਕੀਤਾ ਗਿਆ। 

Punjab News: ਪੰਜਾਬ ਪੁਲਿਸ ਵੱਲੋਂ ਸਮਾਰਟ ਬੈਰੀਕੇਡ ਦਾ ਟ੍ਰਾਇਲ ਸਫਲ! ਹੁਣ ਬਲੈਕ ਲਿਸਟ ਵਾਹਨਾਂ ਦੇ ਲੰਘਣ 'ਤੇ...

Punjab Police Smart Barricade in Mohali News: ਪੰਜਾਬ ਪੁਲਿਸ ਵੱਲੋਂ ਮੁਹਾਲੀ ਵਿੱਚ ਪੁਲਿਸ ਚੌਕੀਆਂ ’ਤੇ ਸੀਸੀਟੀਵੀ ਕੈਮਰਿਆਂ ਨਾਲ ਲੈਸ ਸਮਾਰਟ ਬੈਰੀਕੇਡ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ, ਇਸਦਾ ਮਤਲਬ ਇਹ ਹੈ ਕਿ ਇਸ ਦੇ ਸਾਹਮਣੇ ਤੋਂ ਕੋਈ ਵੀ ਵਾਹਨ ਇਸ ਦੀ ਨਿਗਰਾਨੀ ਹੇਠ ਹੀ ਲੰਘੇਗਾ। ਸਿਰਫ ਇੰਨਾ ਹੀ ਨਹੀਂ ਬਲਕਿ ਇਸ ਬੈਰੀਕੇਡ ਦੇ ਸਾਹਮਣੇ ਤੋਂ ਜਦੋਂ ਕੋਈ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਬਲੈਕਲਿਸਟਿਡ ਵਾਹਨ ਜਾਂ ਕੋਈ ਚੋਰੀ ਹੋਇਆ ਵਾਹਨ ਲੰਘੇਗਾ ਤਾਂ ਇਹ ਬੈਰੀਕੇਡ ਸਿੱਧਾ ਕੰਟਰੋਲ ਰੂਮ ਨੂੰ ਸੁਨੇਹਾ ਲਗਾ ਦੇਵੇਗਾ।

ਜਿਵੇਂ ਹੀ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਮਿਲੇਗੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਉਂਦੀਆਂ ਉਸ ਗੱਡੀ ਨੂੰ ਟਰੇਸ ਕਰਨ ਲਈ ਮੈਸੇਜ ਫਲੈਸ਼ ਕਰੇਗੀ ਅਤੇ ਇਸਦੇ ਨਾਲ ਅਪਰਾਧੀਆਂ ਨੂੰ ਫੜਨਾ ਵੀ ਕਾਫੀ ਆਸਾਨ ਹੋ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਪੁਲਿਕ ਵੱਲੋਂ ਸੂਬੇ ਭਰ ਵਿੱਚ ਅਜਿਹੇ ਬੈਰੀਕੇਡ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਇਸਦੀ ਸ਼ੁਰੂਆਤ ਮੁਹਾਲੀ ਤੋਂ ਹੋਈ ਹੈਉ ਅਤੇ ਇਸ ਦਾ ਪਹਿਲਾ ਟਰਾਇਲ ਬੁੱਧਵਾਰ ਨੂੰ ਫੇਜ਼-7 ਦੀ ਮੁੱਖ ਸੜਕ 'ਤੇ ਕੀਤਾ ਗਿਆ ਸੀ। 

ਇਸ ਦੌਰਾਨ ਇਹ ਟਰਾਇਲ ਸਫਲ ਰਿਹਾ। ਦੱਸ ਦਈਏ ਕਿ ਇਸ ਸਮਾਰਟ ਬੈਰੀਕੇਡ ਨੂੰ ਵਿਸ਼ੇਸ਼ ਤਕਨੀਕ ਨਾਲ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੀ ਆਪਣੀ ਇੱਕ ਐਪ ਹੈ, ਜਿਸ ਵਿੱਚ ਸਾਰੇ ਅਪਰਾਧੀਆਂ ਅਤੇ ਵਾਹਨਾਂ ਦਾ ਡਾਟਾ ਸੁਰੱਖਿਅਤ ਕੀਤਾ ਜਾਂਦਾ ਹੈ ਅਤੇ ਉਸਨੂੰ ਇਸ ਬੈਰੀਕੇਡ ਨਾਲ ਜੋੜਿਆ ਗਿਆ ਹੈ ਤਾਂ ਜੋ ਜੇਕਰ ਕੋਈ ਵੀ ਵਾਹਨ ਸਾਹਮਣੇ ਤੋਂ ਲੰਘਦਾ ਹੈ ਅਤੇ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਟਰੇਸ ਕੀਤਾ ਜਾ ਸਕੇ।

Smart Barricade News: ਸੋਲਰ ਨਾਲ ਚਾਰਜ ਹੁੰਦੀ ਹੈ ਬੈਟਰੀ 

ਸਮਾਰਟ ਬੈਰੀਕੇਡ ਨੂੰ ਸਮਾਰਟ ਤਕਨੀਕ ਨਾਲ ਹੀ ਚਾਰਜ ਕੀਤਾ ਜਾਵੇਗਾ ਭਾਵ ਇਸ ਵਿੱਚ ਸੋਲਰ ਸਿਸਟਮ ਵੀ ਹੈ ਜਿਸਦੇ ਨਾਲ ਕੈਮਰੇ ਦੀ ਬੈਟਰੀ ਚਾਰਜ ਕੀਤੀ ਜਾਵੇਗੀ। ਹਾਲਾਂਕਿ ਇਸ ਨੂੰ ਬਿਜਲੀ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ ਪਰ ਨਾਕਾਬੰਦੀ ਦੌਰਾਨ ਸੜਕਾਂ 'ਤੇ ਬਿਜਲੀ ਨਾਲ ਇਸਨੂੰ ਚਾਰਜ ਕਰਨਾ ਸੰਭਵ ਨਹੀਂ ਹੈ ਅਤੇ ਇਸ ਲਈ ਇਸ ਵਿੱਚ ਸੋਲਰ ਸਿਸਟਮ ਲਗਾਇਆ ਗਿਆ ਹੈ। ਇੱਕ ਵਾਰ ਬੈਟਰੀ ਪੂਰੀ ਹੋਣ ਤੋਂ ਬਾਅਦ ਇਹ 2 ਘੰਟੇ ਤੱਕ ਕੰਮ ਕਰ ਸਕਦੀ ਹੈ।

Punjab Police Smart Barricade: ਪ੍ਰਦਰਸ਼ਨਾਂ ਤੇ ਦੰਗਿਆਂ ਦੌਰਾਨ ਕਾਫੀ ਮਦਦ ਮਿਲੇਗੀ 

ਜਦੋਂ ਵੀ ਪ੍ਰਦਰਸ਼ਨ ਜਾਂ ਦੰਗੇ ਹੁੰਦੇ ਹਨ ਉਦੋਂ ਮੁਹਾਲੀ ਪੁਲਿਸ ਵੱਲੋਂ ਇਸ ਸਮਾਰਟ ਬੈਰੀਕੇਡ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਦੌਰਾਨ ਇਹ ਬੈਰੀਕੇਡ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਲਈ ਕਾਫੀ ਮਦਦ ਕਰੇਗਾ। 

ਇਹ ਵੀ ਪੜ੍ਹੋ: Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ; ਚੰਦਰਯਾਨ-3 ਦੀ ਲੈਂਡਿੰਗ ਨਾਲ ਦੁਨੀਆ ਦੇ ਨਕਸ਼ੇ 'ਤੇ ਚਮਕਿਆ ਇੰਡੀਆ

(For more news apart from Punjab Police Smart Barricade in Mohali News, stay tuned to Zee PHH)

Trending news