Punjab Vegetable Price Hike news: ਇਸਦਾ ਅਸਰ ਆਮ ਆਦਮੀ 'ਤੇ ਪਵੇਗਾ ਅਤੇ ਇਹ ਮਹਿੰਗਾਈ ਦੀ ਮਾਰ ਝੱਲਣਾ ਉਨ੍ਹਾਂ ਲਈ ਔਖਾ ਹੋ ਜਾਵੇਗਾ।
Trending Photos
Punjab Vegetable Price Hike, Dhuri Sabzi Mandi latest rates news: ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ 'ਚ ਸਬਜ਼ੀਆਂ ਦੇ ਰੇਤ ਵਧਦੇ ਹੋਏ ਨਜ਼ਰ ਆ ਰਹੇ ਹਨ। ਬਾਕੀ ਸਬਜ਼ੀਆਂ ਦੇ ਮੁਕਾਬਲੇ ਟਮਾਟਰ ਦੇ ਰੇਟ 'ਚ ਦੁੱਗਣਾ ਵਾਧਾ ਦੇਖਿਆ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਧੂਰੀ ਦੀ ਸਬਜ਼ੀ ਮੰਡੀ ਵਿੱਚ ਕੀ ਹਨ ਸਬਜ਼ੀਆਂ ਦੇ ਭਾਅ।
ਸਬਜ਼ੀ ਦੇ ਵਧ ਰਹੇ ਰੇਟਾਂ ਕਾਰਨ ਸਬਜ਼ੀ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਧੂਰੀ ਦੀ ਸਬਜ਼ੀ ਮੰਡੀ ਵਿੱਚ ਟਮਾਟਰ ਦਾ ਰੇਟ 80 ਰੁਪਏ ਪ੍ਰਤੀ ਕਿਲੋ ਦੱਸਿਆ ਜਾ ਰਿਹਾ ਹੈ। ਪੰਜਾਬ ਭਰ ਵਿੱਚ ਪਹਿਲੀ ਬਾਰਸ਼ ਤੋਂ ਬਾਅਦ ਜਿੱਥੇ ਸਬਜ਼ੀਆਂ ਦਾ ਵੱਖ-ਵੱਖ ਸਬਜੀ ਮੰਡੀਆਂ ਵਿੱਚ ਆਉਣਾ ਬੰਦ ਹੋ ਗਿਆ ਹੈ, ਉੱਥੇ ਸਬਜ਼ੀਆਂ ਦੇ ਭਾਅ ਆਸਮਾਨ ਛੁਹ ਰਹੇ ਹਨ ਅਤੇ ਰਸੋਈ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਬਜਟ ਤੋਂ ਬਾਹਰ ਹੋ ਰਹੀਆਂ ਹਨ।
ਇਸ ਕਰਕੇ ਗਰੀਬ ਦੀ ਥਾਲੀ ਵਿੱਚੋਂ ਸਬਜੀ ਬਾਹਰ ਹੋਣੀ ਸ਼ੁਰੂ ਹੋ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਸੂਨ ਦੀ ਪਹਿਲੀ ਬਰਸਾਤ ਨੇ ਸੋਮਵਾਰ ਤੋਂ ਸਬਜ਼ੀਆਂ ਦੇ ਭਾਅ ਵਧਾ ਦਿੱਤੇ ਹਨ, ਖਾਸ ਕਰਕੇ ਟਮਾਟਰ ਮਹਿੰਗਾ ਵਿੱਕ ਰਿਹਾ ਹੈ।
ਇਹ ਵੀ ਪੜ੍ਹੋ: Punjab News: ਲੁਧਿਆਣਾ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ 'ਤੇ ਛੇੜਛਾੜ ਦਾ ਮਾਮਲਾ ਦਰਜ!
ਧੂਰੀ ਦੀ ਸਬਜੀ ਮੰਡੀ ਵਿੱਚ ਟਮਾਟਰ ਦਾ ਰੇਟ 80 ਰੁਪਏ ਹੋ ਗਿਆ ਹੈ। ਸਬਜ਼ੀਆਂ ਦੀ ਮਹਿੰਗਾਈ ਤੋਂ ਹਰ ਕੋਈ ਪ੍ਰੇਸ਼ਾਨ ਹੈ ਅਤੇ ਆਮ ਲੋਕਾਂ ਦੇ ਘਰ ਦੇ ਰਸੋਈ ਦੇ ਬਜਟ ਖਰਾਬ ਹੋ ਗਏ ਹਨ। ਮੀਂਹ ਪੈਣ ਕਾਰਨ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘਟ ਹੋ ਰਹੀ ਹੈ ਜਿਸ ਦੇ ਚਲਦਿਆਂ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਹਨ। ਚਾਰ ਦਿਨ ਪਹਿਲਾਂ ਟਮਾਟਰ ਦਾ ਰੇਟ 30 ਰੁਪਏ ਪ੍ਰਤੀ ਕਿਲੋ ਸੀ। ਆਉਣ ਵਾਲੇ ਦਿਨਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਲੋਕਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸਦੇ ਅਸਰ ਆਮ ਆਦਮੀ 'ਤੇ ਪਵੇਗਾ ਅਤੇ ਇਹ ਮਹਿੰਗਾਈ ਦੀ ਮਾਰ ਝੱਲਣਾ ਉਨ੍ਹਾਂ ਲਈ ਔਖਾ ਹੋ ਜਾਵੇਗਾ।
ਇਹ ਵੀ ਪੜ੍ਹੋ: Punjab News: ਲੁਧਿਆਣਾ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼!
(For more news apart from Punjab Vegetable Price Hike and Dhuri Sabzi Mandi latest rates news, stay tuned to Zee PHH)