Samrala Dancer Row: ਸ਼ਰਾਬ ਪੀਤੀ ਹੋਣ ਦੇ ਦੋਸ਼ਾਂ ਮਗਰੋਂ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਕੀਤੇ ਵੱਡੇ ਖ਼ੁਲਾਸੇ
Advertisement
Article Detail0/zeephh/zeephh2185931

Samrala Dancer Row: ਸ਼ਰਾਬ ਪੀਤੀ ਹੋਣ ਦੇ ਦੋਸ਼ਾਂ ਮਗਰੋਂ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਕੀਤੇ ਵੱਡੇ ਖ਼ੁਲਾਸੇ

ਸਮਰਾਲਾ ਵਿੱਚ ਵਿਆਹ ਸਮਾਗਮ ਦੌਰਾਨ ਸਟੇਜ ਉਪਰ ਬਦਸਲੂਕੀ ਦਾ ਸ਼ਿਕਾਰ ਹੋਈ ਪੀੜਤ ਲੜਕੀ ਦੇ ਸਾਥੀ ਉਸ ਦੇ ਵਿਰੋਧ ਵਿੱਚ ਉੱਤਰ ਆਏ ਹਨ। ਇਸ ਤੋਂ ਬਾਅਦ ਪੀੜਤਾ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਸਾਥੀਆਂ ਖਿਲਾਫ਼ ਭੜਾਸ ਕੱਢੀ। ਉਸ ਨੇ ਕਿਹਾ ਕਿ ਉਸ ਦਿਨ ਉਸ ਨੇ ਸ਼ਰਾਬ ਨਹੀਂ ਪੀਤੀ ਹੋਈ ਅਤੇ ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ

Samrala Dancer Row: ਸ਼ਰਾਬ ਪੀਤੀ ਹੋਣ ਦੇ ਦੋਸ਼ਾਂ ਮਗਰੋਂ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਕੀਤੇ ਵੱਡੇ ਖ਼ੁਲਾਸੇ

Samrala Dancer Row (ਤਰਸੇਮ ਲਾਲ ਭਾਰਦਵਾਜ) : ਸਮਰਾਲਾ ਵਿੱਚ ਵਿਆਹ ਸਮਾਗਮ ਦੌਰਾਨ ਸਟੇਜ ਉਪਰ ਬਦਸਲੂਕੀ ਦਾ ਸ਼ਿਕਾਰ ਹੋਈ ਪੀੜਤ ਲੜਕੀ ਦੇ ਸਾਥੀ ਉਸ ਦੇ ਵਿਰੋਧ ਵਿੱਚ ਉੱਤਰ ਆਏ ਹਨ। ਇਸ ਤੋਂ ਬਾਅਦ ਪੀੜਤਾ ਭੰਗੜਾ ਗਰੁੱਪ ਦੀ ਕਲਾਕਾਰ ਲੜਕੀ ਨੇ ਸਾਥੀਆਂ ਖਿਲਾਫ਼ ਭੜਾਸ ਕੱਢੀ।

ਉਸ ਨੇ ਕਿਹਾ ਕਿ ਉਸ ਦਿਨ ਉਸ ਨੇ ਸ਼ਰਾਬ ਨਹੀਂ ਪੀਤੀ ਹੋਈ ਅਤੇ ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਹ ਆਪਣੀ ਲੜਾਈ ਲੜੇਗੀ। ਸਮਰਾਲਾ ਵਿਆਹ ਵਿੱਚ ਸਟੇਜ ਪ੍ਰੋਫਾਰਮ ਕਰ ਰਹੀ ਲੜਕੀ ਨਾਲ ਵਾਪਰੀ ਘਟਨਾ ਤੋਂ ਬਾਅਦ ਉਸਦੇ ਸਾਥੀ ਕਲਾਕਾਰ ਹੀ ਉਸਦੇ ਖਿਲਾਫ ਹੋ ਚੁੱਕੇ ਹਨ ਅਤੇ ਉਹ ਆਖ ਰਹੇ ਹਨ ਕਿ ਉਸ ਸਮੇਂ ਲੜਕੀ ਨੇ ਸਟੇਜ ਉੱਪਰ ਡਰਿੰਕ ਕੀਤੀ ਹੋਈ ਸੀ ਤੇ ਉਹ ਸਿਮਰ ਸੰਧੂ ਨੂੰ ਗਲਤ ਆਖ ਰਹੇ ਹਨ।

ਸਿਮਰ ਸੰਧੂ ਨੇ ਕਿਹਾ ਕਿ ਉਸ ਉਪਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਬਿਨਾਂ ਮਤਲਬ ਦੇ ਪ੍ਰਧਾਨ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਉਹ ਕਦੇ-ਕਦੇ ਡਰਿੰਕ ਕਰ ਲੈਂਦੀ ਆ ਪਰ ਉਸਨੇ ਉਸ ਦਿਨ ਕੋਈ ਵੀ ਡਰਿੰਕ ਨਹੀਂ ਕੀਤੀ ਸੀ। ਉਸ ਨੇ ਕਿਹਾ ਉਹ ਆਪਣੀ ਲੜਾਈ ਲੜੇਗੀ ਅਤੇ ਜਦ ਤੱਕ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲਦੀ।

ਸਿਮਰ ਦੀ ਭੈਣ ਨੇ ਕਿਹਾ ਕਿ ਪੂਰਾ ਪਰਿਵਾਰ ਉਸਦੇ ਨਾਲ ਹੈ ਤੇ ਉਸ ਉੱਪਰ ਉਸਦੇ ਹੀ ਕਲਾਕਾਰ ਸਾਥੀਆਂ ਵੱਲੋਂ ਗਲਤ ਦੋਸ਼ ਲਗਾਏ ਜਾ ਰਹੇ ਹਨ। ਸਿਮਰ ਕਦੇ ਵੀ ਪ੍ਰੋਗਰਾਮ ਉਤੇ ਡਰਿੰਕ ਨਹੀਂ ਕਰਦੀ ਅਤੇ ਉਹ ਡਰਿੰਕ ਕਰਦੀ ਹੋਵੇ ਇਸ ਤਰ੍ਹਾਂ ਤਾਂ ਉਸਦੇ ਪਿਤਾ ਹੀ ਉਸਨੂੰ ਨਹੀਂ ਬਖਸ਼ਣਗੇ।

Trending news