ਮੁੜ ਪੰਜਾਬ ਲਿਆਇਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ
Advertisement
Article Detail0/zeephh/zeephh1475008

ਮੁੜ ਪੰਜਾਬ ਲਿਆਇਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ

ਹਾਲ ਹੀ ਵਿੱਚ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਬਾਅਦ 'ਚ ਇੱਕ ਵਾਇਰਲ ਆਡੀਓ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। 

 

ਮੁੜ ਪੰਜਾਬ ਲਿਆਇਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ

Sidhu Moosewala murder case accused Lawrence Bishnoi news: ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮੁੱਖ ਆਰੋਪੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਪੰਜਾਬ ਲਿਆਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁੜ ਪੰਜਾਬ ਆਵੇਗਾ ਲਾਰੈਂਸ ਬਿਸ਼ਨੋਈ।  

ਦੱਸ ਦਈਏ ਕਿ ਮੁਕਤਸਰ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਟ੍ਰਾੰਜ਼ਿਟ ਰਿਮਾਂਡ ‘ਤੇ ਪੰਜਾਬ ਲੈ ਕੇ ਆਇਆ ਜਾ ਰਿਹਾ ਹੈ। ਹੁਣ ਤੱਕ ਲਾਰੈਂਸ ਐਨਆਈਏ ਦੀ ਰਿਮਾਂਡ ‘ਤੇ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਲਾਰੈਂਸ ਬਿਸ਼ਨੋਈ ਨੂੰ ਮਾਸਟਰਮਾਂਈਡ ਦੱਸਿਆ ਜਾ ਰਿਹਾ ਹੈ ਅਤੇ ਹੁਣ ਪੰਜਾਬ 'ਚ ਮੁੜ ਵਾਪਿਸ ਲਿਆਉਣ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਟ੍ਰਾੰਜ਼ਿਟ ਰਿਮਾਂਡ ਦੇ ਦਿੱਤਾ ਹੈ।  

ਦੱਸਣਯੋਗ ਹੈ ਕਿ NIA ਵੱਲੋਂ ਹਾਲ ਹੀ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਲਈ ਉਸਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸਨੂੰ ਬਠਿੰਡਾ ਜੇਲ੍ਹ ਤੋਂ ਗ੍ਰਿਫਤਾਰ ਕਰ ਕੇ ਦਿੱਲੀ ਲਿਆਇਆ ਗਿਆ ਸੀ।  

ਗੌਰਤਲਬ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅੱਤਵਾਦੀਆਂ ਨਾਲ ਵੀ ਤਾਰ ਜੁੜ ਰਹੇ ਹਨ ਅਤੇ ਇਸੇ ਮਾਮਲੇ ਵਿੱਚ ਲਾਰੈਂਸ ਤੋਂ ਪੁੱਛਗਿੱਛ ਕਰਨ ਲਈ NIA ਉਸਨੂੰ ਦਿੱਲੀ ਲੈ ਕੇ ਆਈ ਸੀ।  

ਹੋਰ ਪੜ੍ਹੋ:  ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ SIT ਅੱਗੇ ਪੇਸ਼ ਹੋਏ ਪੰਜਾਬੀ ਗਾਇਕ ਬੱਬੂ ਮਾਨ

Sidhu Moosewala murder case 'ਚ Lawrence Bishnoi ਨੂੰ main accused ਦੱਸਿਆ ਜਾ ਰਿਹਾ ਹੈ ਅਤੇ ਹੁਣ ਉਸਨੂੰ ਮੁੜ ਪੰਜਾਬ ਲਿਆਇਆ ਜਾ ਰਿਹਾ ਹੈ। ਸਿੱਧੂ ਦਾ ਕਤਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਿਹਾੜੇ ਕੀਤਾ ਗਿਆ ਸੀ ਅਤੇ ਉਦੋਂ ਦੀ ਸਿੱਧੂ ਦੇ ਮਾਪਿਆਂ ਵੱਲੋਂ ਮੂਸੇਵਾਲਾ ਲਈ ਇਨਸਾਫ ਮੰਗਿਆ ਜਾ ਰਿਹਾ ਹੈ।  

ਹਾਲਾਂਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ। ਹਾਲ ਹੀ ਵਿੱਚ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਬਾਅਦ 'ਚ ਇੱਕ ਵਾਇਰਲ ਆਡੀਓ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। 

ਹੋਰ ਪੜ੍ਹੋ: ਪੰਜਾਬ 'ਚ ਅੱਤਵਾਦੀ ਹਮਲੇ ਦਾ ਖ਼ਤਰਾ, ਖੁਫੀਆ ਜਾਣਕਾਰੀ ਪਿੱਛੋਂ ਹਾਈ ਅਲਰਟ 'ਤੇ ਪੁਲਿਸ

Trending news