Jalandhar Accident News: ਪਠਾਨਕੋਟ ਚੌਕ 'ਚ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ, ਬਲੈਰੋ 'ਚ ਅੱਧਾ ਘੰਟਾ ਤੜਫਦੇ ਰਹੇ ਦੋ ਸਖ਼ਸ਼
Advertisement
Article Detail0/zeephh/zeephh2053062

Jalandhar Accident News: ਪਠਾਨਕੋਟ ਚੌਕ 'ਚ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ, ਬਲੈਰੋ 'ਚ ਅੱਧਾ ਘੰਟਾ ਤੜਫਦੇ ਰਹੇ ਦੋ ਸਖ਼ਸ਼

Jalandhar Accident News: ਜਲੰਧਰ ਦੇ ਪਠਾਨਕੋਟ ਚੌਕ ਵਿੱਚ ਗੱਡੀ ਅਤੇ ਟਰੱਕ ਦੀ ਆਪਸੀ ਟੱਕਰ ਨਾਲ ਭਿਆਨਕ ਹਾਦਸਾ ਵਾਪਰ ਗਿਆ।

Jalandhar Accident News: ਪਠਾਨਕੋਟ ਚੌਕ 'ਚ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ, ਬਲੈਰੋ 'ਚ ਅੱਧਾ ਘੰਟਾ ਤੜਫਦੇ ਰਹੇ ਦੋ ਸਖ਼ਸ਼

Jalandhar Accident News: ਪਠਾਨਕੋਟ ਚੌਕ ਕੋਲ ਬਲੈਰੋ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ ਹੈ। ਹਾਦਸੇ ਤੋਂ ਬਾਅਦ ਬਲੈਰੋ ਡਰਾਈਵਰ ਤੇ ਕੰਡਕਟਰ ਇਸ ਵਿੱਚ ਬੁਰੀ ਤਰ੍ਹਾਂ ਫਸ ਗਏ ਅਤੇ ਕਰੀਬ ਅੱਧੇ ਘੰਟੇ ਤੱਕ ਅੰਦਰ ਹੀ ਤੜਫਦੇ ਰਹੇ। ਮੌਕੇ ਉਤੇ ਜੁੱਟੇ ਕਰੀਬ 20 ਤੋਂ ਜ਼ਿਆਦਾ ਰਾਹਗੀਰਾਂ ਨੇ ਮਿਲ ਕੇ ਵੱਡੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਲੈਰੋ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਦੇਰ ਰਾਤ ਦੋਵੇਂ ਵਾਹਨ ਪਠਾਨਕਟੋ ਤੋਂ ਜਲੰਧਰ ਆ ਰਹੇ ਸਨ। ਜਦ ਟਰੱਕ ਅੰਮ੍ਰਿਤਸਰ ਜਾਣ ਲਈ ਪਠਾਨਕੋਟ ਚੌਕ ਤੋਂ ਮੁੜਨ ਲੱਗੇ ਤਾਂ ਡਰਾਈਵਰ ਨੇ ਇਕਦਮ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਪਿਛੇ ਤੋਂ ਆ ਰਹੀ ਬਲੈਰੋ ਟਰੱਕ ਦੇ ਪਿੱਛੇ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਦਾ ਫਰੰਟ ਵਾਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਸ ਵਿੱਚ ਸਵਾਰ ਡਰਾਈਵਰ-ਕੰਡਕਟਰ ਅੰਦਰ ਹੀ ਫਸ ਗਿਆ। ਰਾਹਗੀਰਾਂ ਦੀ ਮਦਦ ਨਾਲ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਕਿਸੇ ਤਰ੍ਹਾਂ ਦੋਵੇਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ : Truck Drivers Strike: ਟਰੱਕ ਡਰਾਈਵਰ ਮੁੜ ਹੜਤਾਲ ਤੇ, ਪੰਜਾਬ 'ਚ ਫਿਰ ਹੋ ਸਕਦੀ ਹੈ ਹਰ ਥਾਂ ਤੇਲ ਦੀ ਕਿੱਲਤ!

ਘਟਨਾ ਵਿੱਚ ਜ਼ਖ਼ਮੀ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੌਕੇ ਉਪਰ ਪੁੱਜੀ ਥਾਣਾ-8 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਨੁਕਸਾਨੇ ਹੋਏ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ।

ਕਾਬਿਲੇਗੌਰ ਹੈ ਕਿ ਲੁਧਿਆਣਾ ਵਿੱਚ ਦੇਰ ਰਾਤ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਨੂੰ ਅੱਗ ਲੱਗ ਗਈ। ਵਿਦਿਆਰਥੀ ਹੜਦੁੰਗ ਮਚਾ ਰਹੇ ਸਨ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਵਿਦਿਆਰਥੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਗੱਡੀ ਨੂੰ ਅੱਗ ਲੱਗਣ ਕਾਰਨ ਲੰਮਾ ਟਰੈਫਿਕ ਜਾਮ ਲੱਗ ਗਿਆ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : Nitin Gadkari News: ਨਿਤਿਨ ਗਡਕਰੀ ਨੇ ਕਿਸਾਨਾਂ ਨੂੰ ਊਰਜਾਦਾਤਾ ਬਣਨ ਲਈ ਪ੍ਰੇਰਿਆ, 4 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ

Trending news