Women’s Premier League 2023: ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਐਡੀਸ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਲੀਗ 4 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਪਹਿਲਾ ਮੈਚ ਮੁੰਬਈ ਅਤੇ ਗੁਜਰਾਤ ਵਿਚਾਲੇ ਖੇਡਿਆ ਜਾਵੇਗਾ।
Trending Photos
Women’s Premier League 2023: ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੀ ਸਮਾਪਤੀ ਤੋਂ ਬਾਅਦ ਹੁਣ ਇਸ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਐਡੀਸ਼ਨ 4 ਮਾਰਚ (WPL 2023 Schedule) ਤੋਂ ਸ਼ੁਰੂ ਹੋਵੇਗਾ। ਪਹਿਲੇ ਸੈਸ਼ਨ ਦਾ ਸ਼ੁਰੂਆਤੀ ਮੈਚ ਗੁਜਰਾਤ ਅਤੇ ਮੁੰਬਈ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਲੀਗ ਦਾ ਫਾਈਨਲ ਮੈਚ 26 ਮਾਰਚ ਨੂੰ ਬੇਬਰੋਨ ਸਟੇਡੀਅਮ 'ਚ ਖੇਡਿਆ ਜਾਵੇਗਾ।
ਸ਼ਡਿਊਲ ਦੇ ਅਨੁਸਾਰ WPL ਦੇ ਪਹਿਲੇ ਸੀਜ਼ਨ (WPL 2023 Schedule) ਵਿੱਚ ਕੁੱਲ 20 ਲੀਗ ਮੈਚ ਅਤੇ 2 ਪਲੇਆਫ ਮੈਚ ਖੇਡੇ ਜਾਣਗੇ। ਮਹਿਲਾ ਪ੍ਰੀਮੀਅਰ ਲੀਗ 23 ਦਿਨਾਂ ਤੱਕ ਖੇਡੀ ਜਾਵੇਗੀ। ਇਸ ਵੱਡੀ ਲੀਗ ਵਿੱਚ ਚਾਰ ਡਬਲ ਹੈਡਰ ਹੋਣਗੇ। ਪਹਿਲਾ ਡਬਲ ਹੈਡਰ(Women’s Premier League 2023) ਮੈਚ 5 ਮਾਰਚ ਨੂੰ ਖੇਡਿਆ ਜਾਵੇਗਾ। ਅਤੇ ਇਸ ਤੋਂ ਬਾਅਦ ਇਹ 18, 20 ਅਤੇ 21 ਮਾਰਚ ਨੂੰ ਹੋਵੇਗਾ। ਡਬਲ ਹੈਡਰ ਦਾ ਪਹਿਲਾ ਮੈਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਦੂਜਾ ਮੈਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਮਹਿਲਾ ਪ੍ਰੀਮੀਅਰ ਲੀਗ ਦੇ (WPL 2023 Schedule) ਪਹਿਲੇ ਐਡੀਸ਼ਨ 'ਚ ਇਹ ਮੈਚ 5 ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਨ੍ਹਾਂ ਪੰਜ ਟੀਮਾਂ ਦੇ ਨਾਂ ਮੁੰਬਈ ਇੰਡੀਅਨਜ਼, ਗੁਜਰਾਤ ਜਾਇੰਟਸ, ਯੂਪੀ ਵਾਰੀਅਰਜ਼, ਰਾਇਲ(Women’s Premier League 2023) ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਹਨ।
ਇਹ ਵੀ ਪੜ੍ਹੋ: Turkey and Syria Earthquake death toll News: ਤੁਰਕੀ ਅਤੇ ਸੀਰੀਆ 'ਚ ਨਹੀਂ ਥਮਿਆਂ ਭੂਚਾਲ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 41 ਹਜ਼ਾਰ ਤੋਂ ਪਾਰ
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਆਈਪੀਐਲ ਦੀ ਨਿਲਾਮੀ ਸੋਮਵਾਰ ਨੂੰ ਖ਼ਤਮ ਹੋ ਗਈ ਸੀ। ਇਸ ਨਿਲਾਮੀ ਵਿੱਚ 87 ਖਿਡਾਰੀਆਂ ਨੂੰ ਖਰੀਦਿਆ ਗਿਆ ਸੀ। ਇਸ ਵਿੱਚ ਭਾਰਤ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੇ 3.40 ਕਰੋੜ ਰੁਪਏ ਵਿੱਚ ਵਿਕੀ। ਆਰਸੀਬੀ ਨੇ ਸਮ੍ਰਿਤੀ 'ਤੇ ਇੰਨੀ ਵੱਡੀ ਬੋਲੀ ਲਗਾਈ ਅਤੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ। ਇਸ ਦੇ ਨਾਲ ਹੀ ਇਸ ਨਿਲਾਮੀ 'ਚ ਹਰਫਨਮੌਲਾ(Women’s Premier League 2023) ਖਿਡਾਰੀਆਂ 'ਤੇ ਕਾਫੀ ਪੈਸਿਆਂ ਦੀ ਬਰਸਾਤ ਹੋਈ ਅਤੇ ਉਹ ਫਰੈਂਚਾਈਜ਼ੀ ਦੀ ਪਹਿਲੀ ਪਸੰਦ ਰਹੇ।