Gurdaspur News: ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ
Advertisement
Article Detail0/zeephh/zeephh1875680

Gurdaspur News: ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ

Gurdaspur News: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪਿੰਡ ਢੀਂਡਸਾ ਦੇ ਡੇਰੇ ਸ਼ਾਹਪੁਰ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਸੋਸ਼ਲ ਮੀਡੀਆ ਉਤੇ ਆਤਮ ਹੱਤਿਆ ਕਰਨ ਦੀ ਵੀਡੀਓ ਵਾਇਰਲ ਕੀਤੀ ਹੈ।

Gurdaspur News: ਬਿਜਲੀ ਦਾ ਮੀਟਰ ਨਾ ਲੱਗਣ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ

Gurdaspur News: ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪਿੰਡ ਢੀਂਡਸਾ ਦੇ ਡੇਰੇ ਸ਼ਾਹਪੁਰ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਸੋਸ਼ਲ ਮੀਡੀਆ ਉਤੇ ਆਤਮ ਹੱਤਿਆ ਕਰਨ ਦੀ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿੱਚ ਉਸ ਨੇ ਪੰਜਾਬ ਰਾਜ ਬਿਜਲੀ ਬੋਰਡ ਅਤੇ ਪੁਲਿਸ ਪ੍ਰਸ਼ਾਸਨ ਉਤੇ ਦੋਸ਼ ਲਗਾਇਆ ਹੈ।

ਉਸ ਦੇ ਘਰ ਬਿਜਲੀ ਲਗਾ ਦਿੱਤੀ ਜਾਵੇ ਪਰ ਉਸਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਦੋ ਮਹੀਨੇ ਪਹਿਲਾਂ ਉਸਦਾ ਮੀਟਰ ਚੋਰੀ ਗਿਆ ਸੀ, ਉਹ ਸ਼ਿਕਾਇਤ ਕਰਦਾ ਹੈ ਕੇ ਉਸਦਾ ਨਵਾਂ ਮੀਟਰ ਲਗਾ ਦਿੱਤਾ ਜਾਵੇ ਅਤੇ ਤਾਰ ਵੀ ਨਵੀਂ ਪਾ ਦਿੱਤੀ ਜਾਵੇ ਕਿਉਂਕਿ ਉਸਦੇ ਘਰ ਦੀ ਬਿਜਲੀ ਬੰਦ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ਬਿਜਲੀ ਨਾ ਲੱਗਣ ਤੋਂ ਦੁਖੀ ਹੋ ਕੇ ਆਤਮਹੱਤਿਆ ਦੀ ਵੀਡਿਓ ਵਾਇਰਲ ਕਰਨ ਵਾਲੇ ਨੌਜਵਾਨ ਧਰਮਿੰਦਰ ਸਿੰਘ ਨਾਲ ਜਦੋਂ ਸਾਡੀ ਟੀਮ  ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਉਚ ਅਧਿਕਾਰੀਆਂ  ਨੂੰ ਕਈ ਵਾਰੀ ਸੂਚਿਤ ਕਰ ਚੁੱਕਾ ਤੇ ਕਈ ਵਾਰੀ ਲਿਖ ਕੇ ਵੀ ਦਿੱਤਾ ਹੈ। ਇਸ ਤੋਂ ਇਲਾਵਾ ਕਈ ਵਾਰ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਵੀ ਕਰ ਚੁੱਕਿਆ ਹੈ ਪਰ ਪਿਛਲੇ ਦੋ ਮਹੀਨਿਆਂ ਤੋਂ ਨਾ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਉਸਦੀ ਸੁਣਵਾਈ ਕਰ ਰਹੇ ਹਨ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਉਸਦੀ ਕੋਈ ਸੁਣਵਾਈ ਕਰ ਰਿਹਾ ਹੈ।

ਇਸ ਕਾਰਨ ਉਸ ਨੇ ਪਿਛਲੇ ਦੋ ਮਹੀਨਿਆਂ ਤੋਂ ਹਨੇਰੇ ਵਿੱਚ ਰਹਿ ਕੇ ਦਿਨ ਕੱਟੇ ਹਨ ਜਿਸ ਕਾਰਨ ਉਸ ਦੀ ਬਜ਼ੁਰਗ ਮਾਂ ਤੇ ਪਤਨੀ ਬਿਮਾਰ ਹੋ ਗਈ ਹੈ। ਬੱਚੇ ਗਰਮੀ ਨਾਲ ਤੜਫ ਰਹੇ ਹਨ। ਘਰ ਵਿੱਚ ਪਾਣੀ ਤੱਕ ਨਹੀਂ ਹੈ। ਵਿਭਾਗ ਦੇ ਅਧਿਕਾਰੀ ਕਹਿੰਦੇ ਤੁਹਾਡਾ ਮੀਟਰ ਚੋਰੀ ਹੋ ਚੁੱਕਾ ਪੁਲਿਸ ਸ਼ਿਕਾਇ ਚਾਹੀਦੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਅਧਿਕਾਰੀ ਲਿਖ ਕੇ ਦੇਣ ਸੁਣਦਾ ਕੋਈ ਨਹੀਂ। ਪੀੜਤ ਨੌਜਵਾਨ ਨੇ ਕਿਹਾ ਕੁਝ ਸ਼ਰੀਕੇ ਦੇ ਲੋਕ ਸਿਆਸੀ ਪਹੁੰਚ ਕਰਕੇ ਉਸ ਦਾ ਮੀਟਰ ਨਹੀਂ ਲੱਗਣ ਦੇ ਰਹੇ ਕਿਉਂਕਿ ਉਹ ਉਸ ਦੀ ਜ਼ਮੀਨ ਉਤੇ ਕਬਜ਼ਾ ਕਰਨਾ ਚਾਹੰਦੇ ਹਨ। ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। 

ਉਥੇ ਹੀ ਜਦ ਇਸ ਸਬੰਧੀ ਐਸਡੀਓ ਬਿਜਲੀ ਬੋਰਡ ਪਾਵਰ ਕਾਰਪੋਰੇਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਇਲਾਕਾ ਇੰਜੀਨੀਅਰ ਜੋਗਿੰਦਰ ਪਾਲ ਨੂੰ ਸਪਲਾਈ ਚਾਲੂ ਕਰਨ ਲਈ ਭੇਜਿਆ ਸੀ ਉਥੇ ਕੁਝ ਡੇਰੇ ਵਾਲਿਆਂ ਨੇ ਇਤਰਾਜ਼ ਜਤਾਉਂਦਿਆਂ ਹੋਇਆ ਨੌਜਵਾਨ ਦੀ ਪਤਨੀ ਬਲਵਿੰਦਰ ਕੌਰ ਦੇ ਨਾਮ ਉਤੇ ਤਾਰ ਨਹੀਂ ਲੱਗਣ ਦਿੱਤੀ ਜਿਥੇ ਇਸ ਦਾ ਬਿਜਲੀ ਮੀਟਰ ਵੀ ਚੋਰੀ ਹੋ ਚੁੱਕਾ ਹੈ ਪਰ ਅਸੀਂ ਫਿਰ ਵੀ ਇਸ ਸਬੰਧੀ ਥਾਣਾ ਚੌਂਕੀ ਇੰਚਾਰਜ ਕਾਹਨੂੰਵਾਨ ਨੂੰ ਐਫਆਰਆਈ ਕਰਨ ਲਈ ਕਹਿ ਚੁੱਕੇ ਹਾਂ ਪਰ ਪੁਲਿਸ ਵੱਲੋਂ ਸਾਨੂੰ ਅਜੇ ਤੱਕ  ਕੋਈ ਸਹਿਯੋਗ ਨਹੀਂ ਮਿਲਿਆ ਹੈ। 

ਇਹ ਵੀ ਪੜ੍ਹੋ : Punjab Weather Update: ਲੋਕਾਂ ਨੂੰ ਗਰਮੀ ਤੋਂ ਰਾਹਤ! ਪੰਜਾਬ ਸਮੇਤ ਕਈ ਸੂਬਿਆਂ 'ਚ ਪੈ ਰਿਹਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਹਾਲ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news