Jagraon Murder: ਜਗਰਾਓਂ ਵਿੱਚ ਸੱਟੇ ਦੇ ਪੈਸਿਆਂ ਦੇ ਰੌਲੇ 'ਚ ਨੌਜਵਾਨ ਦਾ ਕਤਲ; ਵਾਰਦਾਤ ਸੀਸੀਟੀਵੀ ਵਿੱਚ ਕੈਦ
Advertisement
Article Detail0/zeephh/zeephh2216072

Jagraon Murder: ਜਗਰਾਓਂ ਵਿੱਚ ਸੱਟੇ ਦੇ ਪੈਸਿਆਂ ਦੇ ਰੌਲੇ 'ਚ ਨੌਜਵਾਨ ਦਾ ਕਤਲ; ਵਾਰਦਾਤ ਸੀਸੀਟੀਵੀ ਵਿੱਚ ਕੈਦ

Jagraon Murder: ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਕੁਝ ਨੌਜਵਾਨਾਂ ਵਿੱਚ ਪੈਸੇ ਨੂੰ ਲੈ ਕੇ ਹੋਈ ਆਪਸੀ ਲੜਾਈ ਵਿੱਚ ਨੌਜਵਾਨਾਂ ਨੇ 21 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

Jagraon Murder: ਜਗਰਾਓਂ ਵਿੱਚ ਸੱਟੇ ਦੇ ਪੈਸਿਆਂ ਦੇ ਰੌਲੇ 'ਚ ਨੌਜਵਾਨ ਦਾ ਕਤਲ; ਵਾਰਦਾਤ ਸੀਸੀਟੀਵੀ ਵਿੱਚ ਕੈਦ

Jagraon Murder: ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਕੁਝ ਨੌਜਵਾਨਾਂ ਵਿੱਚ ਪੈਸੇ ਨੂੰ ਲੈ ਕੇ ਹੋਈ ਆਪਸੀ ਲੜਾਈ ਵਿੱਚ ਨੌਜਵਾਨਾਂ ਨੇ 21 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਦੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਅੱਜ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁਝ ਨੌਜਵਾਨ ਆਪਸ ਵਿੱਚ ਸੱਟੇ ਦੇ ਪੈਸਿਆਂ ਨੂੰ ਲੈ ਕੇ ਲੜ ਪਏ ਅਤੇ ਇਸ ਲੜਾਈ ਵਿੱਚ ਇੱਕ ਨੌਜਵਾਨ ਸ਼ਮਸ਼ੇਰ ਸਿੰਘ (21 ਸਾਲ) ਦਾ ਕਤਲ ਹੋ ਗਿਆ। ਪੂਰੀ ਘਟਨਾ ਜਿੱਥੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ, ਉਥੇ ਹੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਜਲਦੀ ਹੀ ਇਸ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕੀਤਾ ਹੈ। ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਕੁਝ ਨੌਜਵਾਨ ਜਗਰਾਓਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਮੰਦਿਰ ਦੇ ਬਾਹਰ ਆਪਸ ਵਿੱਚ ਲੜ ਰਹੇ ਹਨ ਤੇ ਇਹ ਲੜਾਈ ਇਨ੍ਹਾਂ ਦੀ ਬੀਤੀ ਰਾਤ ਸੱਟੇ ਦੇ ਪੈਸਿਆਂ ਦੇ ਹਿਸਾਬ ਵਿੱਚ ਹੋਈ ਗੜਬੜੀ ਨੂੰ ਲੈ ਕੇ ਹੋ ਰਹੀ ਹੈ।

ਇਸ ਲੜਾਈ ਵਿਚ ਜਿੱਥੇ ਇਕ 21 ਸਾਲ ਦੇ ਸ਼ਮਸੇਰ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ ਗਿਆ ਹੈ ਤੇ ਇਹ ਕਤਲ ਮਰਨ ਵਾਲੇ ਦੇ ਸਾਥੀ 16-17 ਸਾਲ ਦੇ ਨੌਜਵਾਨ ਲਵਿਸ਼ ਪੰਡਿਤ ਨਾਮ ਦੇ ਨੌਜਵਾਨ ਵੱਲੋਂ ਕੀਤਾ ਗਿਆ ਹੈ ਤੇ CCTV ਵਿੱਚ ਉਸਦੇ ਕੱਪੜੇ ਵੀ ਫਟੇ ਹੋਏ ਨਜ਼ਰ ਆ ਰਹੇ ਹਨ ਤੇ ਸ਼ਮਸ਼ੇਰ ਸਿੰਘ ਤੇਜ਼ਧਾਰ ਹਥਿਆਰ ਲੱਗਣ ਤੋਂ ਬਾਅਦ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਬਾਰੇ ਮ੍ਰਿਤਕ ਦੇ ਭਰਾ ਤੇ ਮਾਂ ਨੇ ਦੱਸਿਆ ਕਿ ਲੜਾਈ ਕਿਸ ਕਾਰਨ ਕਰਕੇ ਹੋਈ ਹੈ। ਇਸ ਬਾਰੇ ਅਜੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਪਰ ਉਨਾਂ ਨੇ ਆਪਣੇ ਮੁੰਡੇ ਨੂੰ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਸੀ, ਕਿਉਂਕਿ ਨਸ਼ੇ ਕਰਦਾ ਸੀ ਪਰ ਹੁਣ ਕੁਝ ਸਮੇਂ ਤੋਂ ਉਹ ਨਸ਼ਾ ਛੱਡ ਵੀ ਗਿਆ ਸੀ ਤੇ ਹੁਣ ਕਦੇ-ਕਦੇ ਹੀ ਘਰ ਆਉਂਦਾ ਸੀ। ਇਸ ਮੌਕੇ ਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਲੜਾਈ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਗਿਆ ਹੈ ਤੇ ਸੀਸੀਟੀਵੀ ਰਾਹੀਂ ਜਲਦੀ ਹੀ ਕਤਲ ਕਰਨ ਵਾਲੇ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Amritsar News: ਖ਼ਾਲਸਾ ਸਾਜਨਾ ਦਿਵਸ ਮਨਾਉਣ ਗਏ ਭਾਰਤੀ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਹੋਈ ਮੌਤ

Trending news