School Bus Accident: ਸਕੂਲ ਬੱਸ ਤੇ ਸਰਕਾਰੀ ਬੱਸ ਦੀ ਟੱਕਰ, ਯਾਤਰੀਆਂ ਸਮੇਤ ਕਈ ਬੱਚੇ ਜ਼ਖ਼ਮੀ
Advertisement
Article Detail0/zeephh/zeephh1697146

School Bus Accident: ਸਕੂਲ ਬੱਸ ਤੇ ਸਰਕਾਰੀ ਬੱਸ ਦੀ ਟੱਕਰ, ਯਾਤਰੀਆਂ ਸਮੇਤ ਕਈ ਬੱਚੇ ਜ਼ਖ਼ਮੀ

School Bus Accident: ਜਗਰਾਓਂ ਵਿੱਚ ਸੋਮਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਤੇ ਪੀਆਰਟੀਸੀ ਬੱਸ ਦਾ ਆਹਮੋ-ਸਾਹਮਣੇ ਟੱਕਰ ਵਿੱਚ ਯਾਤਰੀਆਂ ਸਮੇਤ 15 ਬੱਚੇ ਜ਼ਖ਼ਮੀ ਹੋ ਗਏ।

School Bus Accident: ਸਕੂਲ ਬੱਸ ਤੇ ਸਰਕਾਰੀ ਬੱਸ ਦੀ ਟੱਕਰ, ਯਾਤਰੀਆਂ ਸਮੇਤ ਕਈ ਬੱਚੇ ਜ਼ਖ਼ਮੀ

School Bus Accident: ਲੁਧਿਆਣਾ 'ਚ ਸਕੂਲ ਬੱਸ ਤੇ PRTC ਬੱਸ ਦੀ ਟੱਕਰ ਹੋ ਗਈ। ਜਿਸ ਵਿੱਚ ਸਵਾਰੀਆਂ ਸਮੇਤ 15 ਬੱਚੇ ਜ਼ਖਮੀ ਹੋ ਗਏ। ਸਕੂਲ ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸ ਤੇ ਸਕੂਲ ਬੱਸ ਤੇਜ਼ ਰਫਤਾਰ 'ਚ ਸੀ। ਇਸ ਕਾਰਨ ਦੋਵੇਂ ਬੱਸਾਂ ਬੇਕਾਬੂ ਹੋ ਗਈਆਂ ਤੇ ਭਿਆਨਕ ਟੱਕਰ ਹੋ ਗਈ। ਇਹ ਘਟਨਾ ਸ਼ੇਰਪੁਰ ਚੌਕ ਨੇੜੇ ਸਿਟੀ ਪੈਲੇਸ ਦੇ ਸਾਹਮਣੇ ਵਾਪਰੀ। ਪੀਆਰਟੀਸੀ ਦੀ ਬੱਸ ਮੋਗਾ ਸਾਈਡ ਤੋਂ ਆ ਰਹੀ ਸੀ।

ਇਹ ਬੱਸ ਨਿੱਜੀ ਸਕੂਲ ਦੀ ਦੱਸੀ ਜਾ ਰਹੀ ਹੈ। ਜ਼ਖ਼ਮੀ ਵਿਦਿਆਰਥੀਆਂ ਨੂੰ ਜਗਰਾਉਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਬੱਚਿਆਂ ਨੂੰ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਛੁੱਟੀ ਮਿਲ ਗਈ ਹੈ। ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਸਕੂਲ ਨੇੜੇ ਸੜਕ ਬਣਾਈ ਜਾ ਰਹੀ ਸੀ।
ਇਸ ਕਾਰਨ ਸਾਰੇ ਵਾਹਨ ਇੱਕ ਲਾਈਨ ਵਿੱਚ ਚੱਲ ਰਹੇ ਸਨ। ਪੀਆਰਟੀਸੀ ਦੀ ਬੱਸ ਤੇਜ਼ ਰਫ਼ਤਾਰ ਵਿੱਚ ਸੀ। ਇਸ ਕਾਰਨ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਸਕੂਲੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸ ਵਿੱਚ ਸਵਾਰ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ।

ਇਹ ਵੀ ਪੜ੍ਹੋ: Punjab News: ਜਲੰਧਰ 'ਚ 'ਆਪ' ਦੀ ਜਿੱਤ ਤੋਂ ਬਾਅਦ 17 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

ਵਿਦਿਆਰਥੀਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਤੁਰੰਤ ਵਾਹਨਾਂ ਨੂੰ ਰੋਕ ਲਿਆ। ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀਆਂ ਅਗਲੀਆਂ ਸੀਟਾਂ 'ਤੇ ਬੈਠੇ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਲੋਕਾਂ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਐਂਬੂਲੈਂਸ ਬੁਲਾਈ ਗਈ ਪਰ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੋਕਾਂ ਨੇ ਖੁਦ ਬੱਚਿਆਂ ਅਤੇ ਡਰਾਈਵਰ ਨੂੰ ਨਿੱਜੀ ਵਾਹਨਾਂ 'ਚ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ। ਜਗਰਾਉਂ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਹਾਦਸੇ ਕਾਰਨ ਲੱਗੇ ਜਾਮ ਨੂੰ ਦੂਰ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਬੱਚਿਆਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: CISCE ICSE, ISC Toppers List 2023: ICSE ਤੇ ISC 2023 ਪ੍ਰੀਖਿਆਵਾਂ ਦੇ ਨਤੀਜਿਆਂ 'ਚ ਕੁੜੀਆਂ ਅੱਗੇ; ਵੇਖੋ ਟਾਪਰਾਂ ਦੀ ਸੂਚੀ

 

Trending news