Mohali News: ਮੋਹਾਲੀ ਸਥਿਤ ਸਪੋਰਟਸ ਕੰਪਲੈਕਸ ਵਿੱਚ ਖਾਣਾ ਖਾਣ ਮਗਰੋਂ ਬੱਚਿਆਂ ਦੀ ਤਬੀਅਤ ਖਰਾਬ ਹੋਣ ਮਗਰੋਂ ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
Trending Photos
Mohali News: ਮੋਹਾਲੀ ਦੇ ਫੇਸ 9 ਸਥਿਤ ਇਨਡੋਰ ਸਟੇਡੀਅਮ ਦੇ ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਦੇ ਖਾਣੇ ਸਬੰਧੀ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਪਰ ਅੱਜ ਕੰਟੀਨ ਵਿੱਚ ਪਰੋਸੇ ਜਾਣ ਵਾਲੇ ਦਲੀਏ ਵਿੱਚ ਕਿਰਲੀ ਮਿਲਣ ਨਾਲ ਬੱਚਿਆਂ ਵਿੱਚ ਹੜਕੰਪ ਮਚ ਗਈ ਹੈ।
ਇਹ ਵੀ ਪੜ੍ਹੋ : Surinder Shinda Cremation News: ਅੱਜ ਹੋਵੇਗਾ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ
ਸੂਚਨਾ ਮਿਲਦੇ ਹੀ ਸਿਹਤ ਵਿਭਾਗ ਟੀਆਂ ਟੀਮਾਂ ਵੱਲੋਂ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਪਾਇਆ ਗਿਆ ਕਿ ਦਲੀਏ ਵਿੱਚੋਂ ਕਿਰਲੀ ਮਿਲਣ ਦੀ ਚਰਚਾ ਚੱਲ ਪਈ। ਇਸ ਕਾਰਨ ਚਾਰ-ਪੰਜ ਖਿਡਾਰੀਆਂ ਨੇ ਮੌਕੇ 'ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਸੂਚਨਾ ਤੁਰੰਤ ਉਥੇ ਮੌਜੂਦ ਕੋਚ ਨੂੰ ਦਿੱਤੀ ਗਈ। ਜਿਸ ਕਾਰਨ 48 ਬੱਚਿਆਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਬੱਚਿਆਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਖ਼ਰਾਬ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਦੀ ਹਾਲਤ ਠੀਕ ਹੈ। ਸਿਹਤ ਵਿਭਾਗ ਨੇ ਸੈਂਪਲ ਲੈ ਲਏ ਹਨ ਅਤੇ ਇਸ ਸਬੰਧੀ ਅਗਲੀ ਜਾਂਚ ਆਰੰਭ ਦਿੱਤੀ ਹੈ।
ਦਲੀਏ ਵਿੱਚ ਕਿਰਲੀ ਮਿਲਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਪਹੁੰਚ ਗਈ। ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ 'ਚ ਮਿਲਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ, ਗਲੀਆਂ 'ਚ ਕਿਰਲੀਆਂ ਦੇਖ ਕੇ ਬੱਚਿਆਂ ਨੂੰ ਘਬਰਾਹਟ ਕਾਰਨ ਉਲਟੀਆਂ ਆ ਜਾਂਦੀਆਂ ਹਨ। ਇਸ ਦਾ ਕਾਰਨ ਬੱਚਿਆਂ ਦੇ ਅੰਦਰ ਦਾ ਡਰ ਹੀ ਹੈ, ਸਾਰੇ ਬੱਚਿਆਂ ਦੀ ਹਾਲਤ ਠੀਕ ਹੈ। ਇਸ ਤੋਂ ਬਾਅਦ ਖੇਡ ਵਿਭਾਗ ਵੀ ਐਕਸ਼ਨ ਵਿੱਚ ਆ ਗਿਆ ਹੈ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਿੰਸੀਪਲ ਸਕੱਤਰ ਸਪੋਰਟਸ ਐਂਡ ਯੂਥ ਸਰਵਿਸੇਜ਼ ਪੰਜਾਬ ਨੂੰ ਹੁਕਮ ਜਾਰੀ ਕਰਕੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿੱਚ ਖਿਡਾਰੀਆਂ ਨੂੰ ਸਵੇਰ ਦੇ ਖਾਣੇ ਕਾਰਨ ਤਬੀਅਤ ਖਰਾਬ ਹੋਣ ਦੇ ਮਾਮਲੇ ਦੀ ਪੂਰੀ ਜਾਂਚ ਕਰਕੇ ਤਿੰਨ ਦਿਨ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : Punjab Ghaggar Water level News: ਪੰਜਾਬ ਵਿੱਚ ਘੱਗਰ ਨੇ ਕਿੱਥੇ- ਕਿੱਥੇ ਮਚਾਈ ਤਬਾਹੀ, ਵੇਖੋ ਤਸਵੀਰਾਂ ਰਾਹੀਂ ਹਰ ਪਿੰਡ ਦੀ ਜਾਣਕਾਰੀ