Swati Maliwal News: ਦਿੱਲੀ ਸੀਐਮ ਹਾਊਸ ਤੋਂ ਪੀਸੀਆਰ ਨੂੰ ਕਾਲ; ਖੁਦ ਨੂੰ ਦੱਸਿਆ ਸਵਾਤੀ ਮਾਲੀਵਾਲ, ਕੁੱਟਮਾਰ ਦੇ ਲਗਾਏ ਦੋਸ਼
Advertisement
Article Detail0/zeephh/zeephh2246289

Swati Maliwal News: ਦਿੱਲੀ ਸੀਐਮ ਹਾਊਸ ਤੋਂ ਪੀਸੀਆਰ ਨੂੰ ਕਾਲ; ਖੁਦ ਨੂੰ ਦੱਸਿਆ ਸਵਾਤੀ ਮਾਲੀਵਾਲ, ਕੁੱਟਮਾਰ ਦੇ ਲਗਾਏ ਦੋਸ਼

Swati Maliwal News: ਦਿੱਲੀ ਪੀਸੀਆਰ ਨੂੰ ਸੀਐਮ ਹਾਊਸ ਤੋਂ ਸਵਾਤੀ ਮਾਲੀਵਾਲ ਦੇ ਨਾਮ ਉਤੇ ਕੀਤੀ ਗਈ ਕਾਲ ਸਵਾਤੀ ਮਾਲੀਵਾਲ ਦੇ ਮੋਬਾਈਲ ਤੋਂ ਕੀਤੀ ਗਈ ਸੀ। 

Swati Maliwal News: ਦਿੱਲੀ ਸੀਐਮ ਹਾਊਸ ਤੋਂ ਪੀਸੀਆਰ ਨੂੰ ਕਾਲ; ਖੁਦ ਨੂੰ ਦੱਸਿਆ ਸਵਾਤੀ ਮਾਲੀਵਾਲ, ਕੁੱਟਮਾਰ ਦੇ ਲਗਾਏ ਦੋਸ਼

Swati Maliwal News: ਦਿੱਲੀ ਪੀਸੀਆਰ ਨੂੰ ਸੀਐਮ ਹਾਊਸ ਤੋਂ ਸਵਾਤੀ ਮਾਲੀਵਾਲ ਦੇ ਨਾਮ ਉਤੇ ਕੀਤੀ ਗਈ ਕਾਲ ਸਵਾਤੀ ਮਾਲੀਵਾਲ ਦੇ ਮੋਬਾਈਲ ਤੋਂ ਕੀਤੀ ਗਈ ਸੀ। ਇਸ ਦੀ ਪੁਸ਼ਟੀ ਦਿੱਲੀ ਪੁਲਿਸ ਨੇ ਕੀਤੀ ਹੈ। ਫੋਨ ਕਰਨ ਵਾਲੀ ਔਰਤ ਨੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦਿੱਲੀ ਪੁਲਿਸ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਮੀਡੀਆ ਵਿੱਚ ਦੱਸਿਆ ਗਿਆ ਕਿ ਦਿੱਲੀ ਪੁਲਿਸ ਨੂੰ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੰਦਰੋਂ ਦੋ ਪੀਸੀਆਰ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਖੁਦ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। 

ਸਵਾਤੀ ਮਾਲੀਵਾਲ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਵਾਤੀ ਮਾਲੀਵਾਲ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਉਮੀਦਵਾਰ ਬਣਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਾਲੀਵਾਲ ਨੇ ਜਨਵਰੀ 2024 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਾਲੀਵਾਲ ਨੂੰ 2015 ਵਿੱਚ ਦਿੱਲੀ ਸਰਕਾਰ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਦਿੱਤੀ ਸੀ।

Trending news