Chandrayaan 3 Rover First Image: ਚੰਦ ਦੇ ਦੱਖਣੀ ਧਰੁਵ ਨੇੜੇ ਲੈਂਡਰ ਤੋਂ ਬਾਹਰ ਆਏ ਰੋਵਰ ਪ੍ਰਗਿਆਨ ਦੀ ਪਹਿਲੀ ਤਸਵੀਰ
Advertisement
Article Detail0/zeephh/zeephh1838902

Chandrayaan 3 Rover First Image: ਚੰਦ ਦੇ ਦੱਖਣੀ ਧਰੁਵ ਨੇੜੇ ਲੈਂਡਰ ਤੋਂ ਬਾਹਰ ਆਏ ਰੋਵਰ ਪ੍ਰਗਿਆਨ ਦੀ ਪਹਿਲੀ ਤਸਵੀਰ

Chandrayaan 3 Rover First Image: ਪੁਲਾੜ ਏਜੰਸੀ ਵੱਲੋਂ ਕਿਹਾ ਗਿਆ ਕਿ ਚੰਦਰਯਾਨ-3 ਵੱਲੋਂ ਚੰਦਰਮਾ ਦੀ ਸਤ੍ਹਾ 'ਤੇ ਮੁਕਾਬਲਤਨ ਸਮਤਲ ਖੇਤਰ ਚੁਣਿਆ ਗਿਆ ਹੈ।

Chandrayaan 3 Rover First Image: ਚੰਦ ਦੇ ਦੱਖਣੀ ਧਰੁਵ ਨੇੜੇ ਲੈਂਡਰ ਤੋਂ ਬਾਹਰ ਆਏ ਰੋਵਰ ਪ੍ਰਗਿਆਨ ਦੀ ਪਹਿਲੀ ਤਸਵੀਰ

Chandrayaan 3 Rover First Image from Moon news: ਚੰਦਰਯਾਨ-3 ਨੇ ਬੁੱਧਵਾਰ ਸ਼ਾਮ ਨੂੰ ਚੰਦ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਹੁਣ ਪੁਲਾੜ ਯਾਨ ਵੱਲੋਂ ਰੈਂਪ 'ਤੇ ਲੈਂਡਰ ਤੋਂ ਬਾਹਰ ਆਉਣ ਵਾਲੇ ਰੋਵਰ ਦੀ ਪਹਿਲੀ ਤਸਵੀਰ ਭੇਜੀ ਗਈ ਹੈ। ਚੰਦਰਯਾਨ-3 ਦੇ ਲੈਂਡਰ 'ਵਿਕਰਮ' ਵੱਲੋਂ ਚੰਦ ਨੂੰ ਛੂਹਣ ਲਈ ਸਤ੍ਹਾ 'ਤੇ ਮੁਕਾਬਲਤਨ ਸਮਤਲ ਖੇਤਰ ਚੁਣਿਆ ਗਿਆ ਅਤੇ ਇਸਦੇ ਕੈਮਰੇ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਹਨ।

ਵਿਕਰਮ ਲੈਂਡਰ ਦੇ ਚਾਰ ਪੈਰਾਂ ਦੇ ਨਾਲ, ਚੰਦ 'ਤੇ ਸਫਲਤਾਪੂਰਵਕ ਪਹੁੰਚਣ ਤੋਂ ਤੁਰੰਤ ਬਾਅਦ, ਲੈਂਡਿੰਗ ਇਮੇਜਰ ਕੈਮਰੇ ਦੁਆਰਾ ਕੈਦ ਕੀਤੀਆਂ ਗਈਆਂ ਤਸਵੀਰਾਂ ਵਿੱਚ ਚੰਦਰਯਾਨ-3 ਦੀ ਲੈਂਡਿੰਗ ਸਾਈਟ ਦਾ ਇੱਕ ਹਿੱਸਾ ਦੇਖਿਆ ਜਾ ਸਕਦਾ ਹੈ। ਇਸਰੋ ਵੱਲੋਂ ਕਿਹਾ ਗਿਆ ਕਿ ਇਸ ਤਸਵੀਰ ਵਿੱਚ ਲੈਂਡਰ ਦੀ ਇੱਕ ਲੱਤ ਅਤੇ ਇਸਦੇ ਨਾਲ ਉਸਦੀ ਪਰਛਾਈ ਵੀ ਦੇਖੀ ਜਾ ਸਕਦੀ ਹੈ।

ਪੁਲਾੜ ਏਜੰਸੀ ਵੱਲੋਂ ਕਿਹਾ ਗਿਆ ਕਿ ਚੰਦਰਯਾਨ-3 ਵੱਲੋਂ ਚੰਦਰਮਾ ਦੀ ਸਤ੍ਹਾ 'ਤੇ ਮੁਕਾਬਲਤਨ ਸਮਤਲ ਖੇਤਰ ਚੁਣਿਆ ਗਿਆ ਹੈ ਅਤੇ ਇੱਥੇ ਲੈਂਡਰ ਅਤੇ ਪੁਲਾੜ ਏਜੰਸੀ ਦੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ਵਿਚਕਾਰ ਸੰਚਾਰ ਲਿੰਕ ਸਥਾਪਿਤ ਕੀਤਾ ਗਿਆ ਹੈ। ਦੱਸ ਦਈਏ ਕਿ MOX ਅਤੇ ਇਸਰੋ ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ISTRAC) 'ਚ ਸਥਿਤ ਹੈ। 

ਇਹ ਹਰ ਭਾਰਤੀ ਲਈ ਇੱਕ ਵੱਡੇ ਮਾਣ ਵਾਲੀ ਗੱਲ ਹੈ ਕੀ ਭਾਰਤ ਚੰਦ ਦੇ ਅਣਪਛਾਤੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਐਲਐਮ ਵੱਲੋਂ ਬੁੱਧਵਾਰ ਸ਼ਾਮ ਕਰੀਬ 6:04 ਵਜੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਲੈਂਡਿੰਗ ਕੀਤੀ ਗਈ।

ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਪੁਲਾੜ ਯਾਨ ਦਾ ਹਵਾਲਾ ਦਿੱਤਾ ਗਿਆ ਅਤੇ ਕਿਹਾ ਕਿ, "ਭਾਰਤ, ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਹਾਂ।"

ਰਾਸ਼ਟਰ ਨੂੰ ਵਧਾਈ ਦਿੰਦੇ ਹੋਏ, ਇਸਰੋ ਨੇ X (ਜੋ ਪਹਿਲਾਂ ਟਵਿੱਟਰ ਸੀ) 'ਤੇ ਲਿਖਿਆ ਕਿ 'ਭਾਰਤ, ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਤੁਸੀਂ ਵੀ! ਚੰਦਰਯਾਨ-3 ਨੇ ਚੰਦਰਮਾ 'ਤੇ ਸਫਲਤਾਪੂਰਵਕ ਸਾਫਟ-ਲੈਂਡਿੰਗ ਕੀਤੀ ਹੈ।"

ਇਹ ਵੀ ਪੜ੍ਹੋ: Chandrayaan-3 Moon Landing: ਭਾਰਤ ਨੇ ਰਚਿਆ ਇਤਿਹਾਸ; ਚੰਦਰਯਾਨ-3 ਦੀ ਲੈਂਡਿੰਗ ਨਾਲ ਦੁਨੀਆ ਦੇ ਨਕਸ਼ੇ 'ਤੇ ਚਮਕਿਆ ਇੰਡੀਆ

(For more news apart from Chandrayaan 3 Rover First Image from Moon news, stay tuned to Zee PHH)

Trending news