Viral News: ਪਟਰੀ ਕਿਨਾਰੇ ਹੱਥ ਧੋ ਰਹੇ ਨੌਜਵਾਨ ਦੀ ਪਲਕ ਝਪਕਦੇ ਹੀ ਗਈ ਜਾਨ
Advertisement
Article Detail0/zeephh/zeephh1762030

Viral News: ਪਟਰੀ ਕਿਨਾਰੇ ਹੱਥ ਧੋ ਰਹੇ ਨੌਜਵਾਨ ਦੀ ਪਲਕ ਝਪਕਦੇ ਹੀ ਗਈ ਜਾਨ

Viral News: ਇੱਕ ਨੌਜਵਾਨ ਵੱਲੋਂ ਪਟਰੀ ਕਿਨਾਰੇ ਅਣਗਹਿਲੀ ਵਰਤਣ ਉਤੇ ਜਾਨ ਤੋਂ ਹੱਥ ਧੋਣਾ ਪਿਆ। ਪਰੇਸ਼ਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

Viral News: ਪਟਰੀ ਕਿਨਾਰੇ ਹੱਥ ਧੋ ਰਹੇ ਨੌਜਵਾਨ ਦੀ ਪਲਕ ਝਪਕਦੇ ਹੀ ਗਈ ਜਾਨ

Viral News:  ਮੁੰਬਈ ਤੋਂ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੇ ਨੂੰ ਉਸਦੀ ਮਾਮੂਲੀ ਅਣਗਹਿਲੀ ਕਾਰਨ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪਿਆ। ਇਹ ਵੀਡੀਓ 17 ਜੂਨ ਦਾ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪਲੇਟਫਾਰਮ ਦੇ ਨਾਲ ਲੱਗਦੇ ਦੋ ਲੜਕੇ ਹੱਥ ਧੋ ਰਹੇ ਹਨ।

ਇਸ ਦੌਰਾਨ ਇਕ ਤੇਜ਼ ਰਫਤਾਰ ਟਰੇਨ ਆਉਂਦੀ ਹੈ ਅਤੇ ਇੱਕ ਲੜਕਾ ਟਰੇਨ ਦੀ ਬੁਰੀ ਤਰ੍ਹਾਂ ਨਾਲ ਟਕਰਾ ਕੇ ਦੂਰ ਜਾ ਕੇ ਹੇਠਾਂ ਡਿੱਗ ਜਾਂਦਾ ਹੈ। ਜਾਣਕਾਰੀ ਮਿਲੀ ਹੈ ਕਿ ਮਲਾਡ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਇਕ 17 ਸਾਲਾ ਲੜਕਾ ਆਪਣੇ ਦੋਸਤ ਨਾਲ ਟਿਫਿਨ ਖਾ ਰਿਹਾ ਸੀ। ਖਾਣਾ ਖਾਣ ਤੋਂ ਬਾਅਦ ਉਹ ਆਪਣੇ ਦੋਸਤ ਦੇ ਨਾਲ ਪਲੇਟਫਾਰਮ ਦੇ ਕਿਨਾਰੇ 'ਤੇ ਹੱਥ ਧੋਣ ਲੱਗਾ ਅਤੇ ਇਸੇ ਦੌਰਾਨ ਦੂਜੇ ਪਾਸਿਓਂ ਤੇਜ਼ ਰਫ਼ਤਾਰ ਏਸੀ ਲੋਕਲ ਟਰੇਨ ਆਈ ਅਤੇ ਲੜਕੇ ਨੂੰ ਬੁਰੀ ਤਰ੍ਹਾਂ ਟੱਕਰ ਮਾਰਦੀ ਹੋਈ ਅੱਗੇ ਨਿਕਲ ਗਈ।

ਇਹ ਸਾਰੀ ਘਟਨਾ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਵੀਡੀਓ 'ਚ ਕੈਦ ਹੋ ਗਈ। ਵੀਡੀਓ ਇੰਨੀ ਡਰਾਉਣੀ ਹੈ ਕਿ ਜੋ ਵੀ ਦੇਖ ਰਿਹਾ ਹੈ ਉਹ ਦੰਗ ਰਹਿ ਜਾਵੇਗਾ। ਟਰੇਨ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਲੜਕਾ ਤੇਜ਼ ਰਫਤਾਰ ਨਾਲ ਕੁਝ ਦੂਰੀ 'ਤੇ ਡਿੱਗ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਮ੍ਰਿਤਕ ਦਾ ਦੋਸਤ ਵੀ ਟਰੇਨ ਦੀ ਲਪੇਟ 'ਚ ਆ ਗਿਆ ਪਰ ਉਸ ਨੂੰ ਇੰਨੀ ਗੰਭੀਰ ਸੱਟ ਨਹੀਂ ਲੱਗੀ ਅਤੇ ਉਸ ਦੀ ਜਾਨ ਬਚ ਗਈ ਪਰ ਉਸ ਦੇ ਦੋਸਤ ਦੀ ਉਸ ਦੇ ਸਾਹਮਣੇ ਹੀ ਪਲਕ ਝਪਕਦਿਆਂ ਮੌਤ ਹੋ ਗਈ।

ਇਹ ਵੀ ਪੜ੍ਹੋ : Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ

ਜ਼ਖ਼ਮੀ ਲੜਕੇ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਦੀ ਵੀਡੀਓ ਕਾਫੀ ਦਰਦਨਾਕ ਅਤੇ ਭਿਆਨਕ ਹੈ। ਦੱਸ ਦਈਏ ਕਿ ਭਾਰਤੀ ਰੇਲਵੇ ਹਰ ਵਾਰ ਚੇਤਾਵਨੀ ਦਿੰਦਾ ਹੈ ਕਿ ਲੋਕ ਟਰੇਨ ਦੀ ਪਟੜੀ ਦੇ ਨੇੜੇ ਨਾ ਖੜ੍ਹੇ ਹੋਣ। ਸਹੀ ਦੂਰੀ ਰੱਖੋ ਪਰ ਇਸਦੇ ਬਾਵਜੂਦ ਲੋਕ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ।

ਇਹ ਵੀ ਪੜ੍ਹੋ : Maharashtra Bus Fire News: ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 26 ਦੀ ਹੋਈ ਮੌਤ

 

Trending news