ਪੀਜੀਆਈ 'ਚ ਅੱਗ ਲੱਗਣ ਕਾਰਨ ਕਈ ਵਿਭਾਗ ਹੋਏ ਪ੍ਰਭਾਵਿਤ

Riya Bawa
Oct 11, 2023

ਚੰਡੀਗੜ੍ਹ PGI ਦੇ ਨਹਿਰੂ ਬਲਾਕ 'ਚ ਭਿਆਨਕ ਅੱਗ ਲੱਗੀ ਹੈ ਅਤੇ ਇਸ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਘਟਨਾ ਦੇ 60 ਮਿੰਟਾਂ ਵਿੱਚ ਨਿਕਾਸੀ ਕੀਤੀ ਗਈ ਤੇ ਮਰੀਜ਼ਾਂ ਜਾਂ ਸਟਾਫ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅੱਗ ਲੱਗਣ ਕਾਰਨ ਹਸਪਤਾਲ ਵਿੱਚ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ ਅਤੇ ਧੂੰਆਂ ਐਮਰਜੈਂਸੀ ਆਈਸੀਯੂ ਤੱਕ ਪਹੁੰਚ ਗਿਆ।

ਕਾਫੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਸ ਤਸਵਰੀ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਅੱਗ ਲੱਗਣ ਤੋਂ ਬਾਅਦ ਪੱਖਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੌਰਾਨ ਕੁੱਲ 424 ਮਰੀਜ਼ਾਂ ਨੂੰ ਬਚਾਇਆ ਗਿਆ ਹੈ।

ਇਹ ਹਾਦਸਾ ਜਿਸ ਸਮੇਂ ਵਾਪਰਿਆ ਉਸ ਵੇਲੇ ਏਰੀਏ ਦਾ ਤਾਪਮਾਨ 72 ਡਿਗਰੀ ਤੇ ਪਹੁੰਚ ਗਿਆ ਸੀ

ਅੱਗ ਲੱਗਣ ਕਾਰਨ ਨੁਕਸਾਨ ਹੋਇਆ(HDR) ਜਿਵੇਂ-ਮਰਦਾਨਾ ਮੈਡੀਕਲ ਵਾਰਡ, ਜਨਾਨਾ ਮੈਡੀਕਲ ਵਾਰਡ, SLR/ਗਾਇਨੀ ਵਾਰਡਹੈਮੇਟੌਲੋਜੀ ICU, ਪਲਮਨਰੀ ਮੈਡੀਕਲ ICU, ਡਾਇਲਸਿਸ ਯੂਨਿਟ, ਬੋਨ ਮੈਰੋ ਅਤੇ ਰੇਨਲ ਟਰਾਂਸਪਲਾਂਟ ਯੂਨਿਟ, ਰੈਸਪਰੇਟਰੀ ICU ਆਦਿ।

ਇਸ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਅੱਗ ਲੱਗਣ ਕਰਕੇ ਬੈਂਚ ਬੁਰੀ ਤਰ੍ਹਾਂ ਸੜ ਗਏ ਹਨ। ਇਸ ਹਾਦਸੇ ਦੇ ਕਾਰਨ 20 ਤੋਂ 25 ਸਰਜਰੀਆਂ ਕੁੱਝ ਸਮੇਂ ਦੇ ਲਈ ਅੱਗੇ ਪਾਉਣੀਆਂ ਪਈਆਂ ਹਨ।

ਮਰੀਜ਼ਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ

ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਅਧਿਕਾਰੀ ਤੇ ਪੀਜੀਆਈ ਦੇ ਫੈਕਲਟੀ, ਸਟਾਫ ਨਰਸਾਂ ਤੇ ਸਟਾਫ਼ ਹਰਕਤ ਵਿੱਚ ਆ ਗਈਆਂ ਤੇ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ।

VIEW ALL

Read Next Story