ਵਿਟਾਮਿਨਸ ਭਰਪੂਰ ਹੁੰਦਾ ਹੈ ਸਰੋਂ ਦਾ ਸਾਗ
Riya Bawa
Nov 19, 2024
ਸਰਦੀਆਂ ਦੇ ਵਿੱਚ ਲੋਕਾਂ ਨੂੰ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਣਾ ਬੇਹੱਦ ਪਸੰਦ ਹੁੰਦਾ ਹੈ।
ਇਹ ਸਾਗ ਸੁਆਦ ਅਤੇ ਸਿਹਤ ਨਾਲ ਭਰਪੂਰ ਹੁੰਦਾ ਹੈ।
ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ ਇਸ ਵਿੱਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਕਈ ਵਿਟਾਮਿਨ ਹੁੰਦੇ ਹਨ।
ਆਓ ਜਾਣਦੇ ਹਾਂ ਕਿ ਸਰ੍ਹੋਂ ਦਾ ਸਾਗ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੈ।
ਸਰ੍ਹੋਂ ਦਾ ਸਾਗ ਖਾਣ ਦੇ ਕੀ ਫਾਇਦੇ ਹਨ?
ਸਰ੍ਹੋਂ ਦੇ ਸਾਗ ਵਿੱਚ ਮੌਜੂਦ ਵਿਟਾਮਿਨ ਏ, ਸੀ, ਬੀ, ਖਣਿਜ ਅਤੇ ਪ੍ਰੋਟੀਨ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।
ਸਰ੍ਹੋਂ ਦਾ ਸਾਗ ਤੁਹਾਡੇ ਸਰੀਰ ਲਈ ਕੀ ਕਰਦਾ ਹੈ?
ਸਰ੍ਹੋਂ ਦੇ ਸਾਗ ਵਿੱਚ ਐਂਟੀਆਕਸੀਡੈਂਟ ਅਤੇ ਸਲਫਰ ਵਰਗੇ ਗੁਣ ਹੁੰਦੇ ਹਨ ਜੋ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।
ਕੀ ਹਰ ਰੋਜ਼ ਸਾਗ ਖਾਣਾ ਚਾਹੀਦਾ ਹੈ?
ਸਬਜ਼ੀਆਂ ਨੂੰ ਸਹੀ ਮਾਤਰਾ 'ਚ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਾਗ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਕੀ ਸਰ੍ਹੋਂ ਦਾ ਸਾਗ ਗੈਸ ਦਾ ਕਾਰਨ ਬਣਦਾ ਹੈ?
ਸਰ੍ਹੋਂ ਦਾ ਸਾਗ ਜ਼ਿਆਦਾ ਖਾਣ ਨਾਲ ਗੈਸ ਤੇ ਪੇਟ ਫੁੱਲ ਸਕਦੇ ਹਨ।
ਕੀ ਸਰ੍ਹੋਂ ਦਾ ਸਾਗ ਗੁਰਦਿਆਂ ਲਈ ਚੰਗਾ ਹੈ?
ਅਸਲ ਵਿੱਚ ਸਰ੍ਹੋਂ ਦੇ ਸਾਗ ਵਿੱਚ ਆਕਸਲੇਟ ਹੁੰਦਾ ਹੈ ਜਿਸਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਵਿਅਕਤੀਆਂ ਵਿੱਚ ਗੁਰਦੇ ਦੀ ਪੱਥਰੀ ਦਾ ਖ਼ਤਰਾ ਵੱਧ ਸਕਦਾ ਹੈ।
Disclaimer
ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।
VIEW ALL
Side effects of Papaya: ਗਲਤੀ ਨਾਲ ਵੀ ਇਹ 5 ਲੋਕ ਪਪੀਤਾ ਦਾ ਸੇਵਨ ਨਾ ਕਰਨ, ਸਿਹਤ ਲਈ ਹੈ ਜਾਨਲੇਵਾ
Read Next Story