ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਦੀਆਂ ਦੁਲਹਨ ਦੇ ਰੂਪ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ

Manpreet Singh
Jul 13, 2024

ਰਾਧਿਕਾ ਮਰਚੈਂਟ ਅੱਜ ਮਿਸੇਜ ਅਨੰਤ ਅੰਬਾਨੀ ਬਣਨ ਗਈ ਹੈ। ਲਗਭਗ 7 ਸਾਲ ਤੱਕ ਡੇਟ ਕਰਨ ਤੋਂ ਬਾਅਦ ਅਨੰਤ ਅਤੇ ਰਾਧਿਕਾ 12 ਜੁਲਾਈ ਨੂੰ ਸੱਤ ਫੇਰੇ ਲਏ।

ਇਸ ਸ਼ਾਹੀ ਵਿਆਹ ਦੇ ਸਮਾਗਮ ਪਿਛਲੇ ਕਈ ਮਹੀਨਿਆਂ ਤੋਂ ਕਰਵਾਏ ਜਾ ਰਹੇ ਸਨ। ਰਾਧਿਕਾ-ਅਨੰਤ ਦੇ ਵਿਆਹ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ।

ਇਸ ਦੌਰਾਨ ਹੁਣ ਦੁਲਹਨ ਰਾਧਿਕਾ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ। ਇੱਥੇ ਉਹ ਕਿਸੇ ਸ਼ਾਹੀ ਪਰਿਵਾਰ ਦੀ ਰਾਣੀ ਵਾਂਗ ਖੂਬਸੂਰਤ ਲੱਗ ਰਹੀ ਹੈ।

ਆਪਣੇ ਖਾਸ ਦਿਨ 'ਤੇ ਰਾਧਿਕਾ ਨੇ ਸੁੰਦਰ ਗੋਲਡਨ ਹੈਵੀ ਕਢਾਈ ਵਾਲਾ ਲਹਿੰਗਾ ਪਾਇਆ ਸੀ, ਜਿਸ ਨੂੰ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਸੀ।

ਅਬੂ ਸੰਦੀਪ ਨੇ ਇਸ ਲਹਿੰਗਾ ਵਿੱਚ ਸਫੈਦ ਅਤੇ ਲਾਲ ਰੰਗਾਂ ਦੀ ਵਰਤੋਂ ਵੀ ਕੀਤੀ ਹੈ ਤਾਂ ਜੋ ਇਸ ਨੂੰ ਰਵਾਇਤੀ ਗੁਜਰਾਤੀ ਪਨੇਤਰ ਦਾ ਟੱਚ ਦਿੱਤਾ ਜਾ ਸਕੇ।

ਰਾਧਿਕਾ ਦੇ ਇਸ ਲਹਿੰਗਾ 'ਚ 5 ਮੀਟਰ ਦਾ ਮੈਚਿੰਗ ਵੇਲ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਮੋਢੇ 'ਤੇ ਟਿਸ਼ੂ ਦੁਪੱਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੈਡ ਵੈੱਲ ਨੂੰ ਜਾਲੀਦਾਰ ਅਤੇ ਕੱਟ ਵਰਕ ਵਿੱਚ ਬਣਾਇਆ ਜਾਂਦਾ ਹੈ।

ਰਾਧਿਕਾ ਨੇ ਆਪਣੇ ਹੱਥ ਵਿੱਚ ਰਵਾਇਤੀ ਲਾਲ ਅਤੇ ਵਾਇਟ ਰੰਗ ਦਾ ਚੂੜਾਂ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਸੋਨੇ, ਹੀਰੇ ਅਤੇ ਪੰਨੇ ਦੇ ਗਹਿਣੇ ਪਹਿਨੇ ਹੋਏ ਹਨ।

ਰਾਧਿਕਾ ਦਾ ਮੇਕਅੱਪ ਮਿਨਿਮਮ ਰੱਖਿਆ ਗਿਆ ਹੈ। ਉਨ੍ਹਾਂ ਨੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾਈ ਹੈ ਅਤੇ ਮੱਥੇ 'ਤੇ ਛੋਟੀ ਬਿੰਦੀ ਸਜਾਈ ਹੈ।

ਰਾਧਿਕਾ ਮਰਚੈਂਟ ਦੁਲਹਨ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਤੋਂ ਅੱਖਾਂ ਹਟਾਉਂਣੀਆਂ ਮੁਸ਼ਕਿਲ ਹੋ ਗਈਆਂ ਹਨ।

VIEW ALL

Read Next Story