ਐਪਲ ਨੇ ਬੀਤੇ ਸੋਮਵਾਰ ਨੂੰ iPhone 16 ਦੀ ਸੀਰੀਜ਼ ਲਾਂਚ ਕਰ ਦਿੱਤੀ ਹੈ।

Manpreet Singh
Sep 10, 2024

ਕੰਪਨੀ ਨੇ iPhone 16 ਨੂੰ ਨਵੇਂ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਹੈ।

iPhone 16 Pro ਅਤੇ iPhone 16 Pro Max ਵਿੱਚ ਵੀ ਕੁੱਝ ਸੁਧਾਰ ਕੀਤੇ ਗਏ।

ਆਓ ਤੁਹਾਨੂੰ ਦੱਸਦੇ ਹਾਂ ਈਵੈਂਟ ਨਾਲ ਜੁੜੀਆਂ ਕੁੱਝ ਅਹਿਮ ਗੱਲਾਂ

Pro and Max ਵੱਡੀ ਡਿਸਪਲੇ

iPhone 16 Pro ਵਿੱਚ 6.3 Inch ਦਾ ਡਿਸਪਲੇ ਦਿੱਤਾ ਗਿਆ ਹੈ। ਜਦੋਂ ਕਿ iPhone 16 Pro Max ਵਿੱਚ 6.9 Inch ਦੀ ਡਿਸਪਲੇ ਹੈ।

ਬਿਹਤਰ ਬੈਟਰੀ ਲਾਈਫ਼

ਕੰਪਨੀ ਨੇ ਦਾਅਵਾ ਕੀਤਾ ਹੈ ਕਿ iPhone 16 Pro Max ਦੀ ਬੈਟਰੀ ਲਾਈਫ਼ ਪਿਛਲੇ ਫੋਨਾਂ ਨਾਲ ਬਿਹਤਰ ਮਿਲੇਗੀ ।

ਡਿਊਲ ਸਿਮ ਨੂੰ ਸਪੋਰਟ

ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਡਿਊਲ ਸਿਮ ਨੂੰ ਸਪੋਰਟ ਕਰਦੇ ਹਨ। ਦੋਵਾਂ ਵਿੱਚ iOS 18 ਅਤੇ ਇੱਕ 3nm A18 ਪ੍ਰੋ ਚਿੱਪ ਹੈ।

ਐਪਲ ਇੰਟੈਲੀਜੈਂਸ ਫੀਚਰਸ

ਦੋਵੇਂ ਫੋਨ iOS 18.1 ਦੇ ਰੋਲਆਊਟ ਤੋਂ ਬਾਅਦ ਐਪਲ ਇੰਟੈਲੀਜੈਂਸ ਫੀਚਰਸ ਨੂੰ ਸਪੋਰਟ ਕਰਨਗੇ।

ਕੈਮਰਾ ਕੰਟਰੋਲ ਬਟਨ

iPhone 16 Pro ਅਤੇ Pro Max ਸੀਰੀਜ਼ ਵਿੱਚ ਕੈਮਰਾ ਕੰਟਰੋਲ ਬਟਨ ਦਿੱਤਾ ਗਿਆ ਹੈ। ਜਿਸ ਦੀ ਮਦਦ ਨਾਲ ਕੈਮਰਾ ਨੂੰ ਬੜੀ ਆਸਾਨੀ ਨਾਲ ਆਨ-ਆਫ਼ ਕੀਤਾ ਜਾ ਸਕਦਾ ਹੈ।

4 ਰੰਗਾਂ ਵਿੱਚ ਉਪਲਬਧ

ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਬਲੈਕ ਟਾਈਟੇਨੀਅਮ, ਨੈਚੁਰਲ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਡੇਜ਼ਰਟ ਟਾਈਟੇਨੀਅਮ ਰੰਗਾਂ ਵਿੱਚ ਉਪਲਬਧ ਹੋਣਗੇ।

IPhone 16 pro ਕੀਮਤ

ਭਾਰਤ ਵਿੱਚ iPhone 16 Pro(128GB) ਦੀ ਸ਼ੁਰੂਆਤੀ ਕੀਮਤ 1,19,900 ਰੁਪਏ ਹੈ।ਜਦੋਂਕਿ 256GB ਸਟੋਰੇਜ਼ ਵਾਲੇ ਫੋਨ ਦੀ ਕੀਮਤ1,44,900 ਰੁਪਏ ਹੈ।

ਪ੍ਰੀ-ਆਰਡਰ 13 ਸਤੰਬਰ

iPhone 16 ਸੀਰੀਜ਼ ਦਾ ਪ੍ਰੀ-ਆਰਡਰ 13 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਹ 20 ਸਤੰਬਰ ਤੋਂ ਉਪਲਬਧ ਹੋਵੇਗਾ।

VIEW ALL

Read Next Story