ਕਈ ਅਧਿਐਨਾਂ 'ਚ ਬੀਅਰ ਦੇ ਫਾਇਦੇ ਗਿਣਾਏ ਗਏ

ਹਾਲਾਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਬੀਅਰ ਪੀਣਾ ਸਿਹਤ ਲਈ ਫਾਇਦੇਮੰਦ ਨਹੀਂ ਹੈ ਪਰ ਅਜਿਹਾ ਨਹੀਂ ਹੈ ਕਿ ਇਸ ਦੇ ਨੁਕਸਾਨ ਹੀ ਹਨ। ਕਈ ਖੋਜਾਂ ਵਿੱਚ ਬੀਅਰ ਦੇ ਕੁਝ ਅਜਿਹੇ ਫਾਇਦਿਆਂ ਬਾਰੇ ਵੀ ਦਾਅਵੇ ਕੀਤੇ ਗਏ ਹਨ ਜੋ ਤੁਹਾਨੂੰ ਹੈਰਾਨ ਕਰ ਸਕਦੇ ਹਨ।

Ravinder Singh
Aug 02, 2023

ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟਦੈ

ਬੀਅਰ ਭਾਵੇਂ ਹੀ ਸਰੂਰ ਪੈਦਾ ਕਰਦੀ ਹੋਵੇ ਪਰ ਇਸ ਨੂੰ ਦਿਲ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸੰਤੁਲਿਤ ਮਾਤਰਾ ਵਿੱਚ ਬੀਅਰ ਪੀਣ ਵਾਲਿਆਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਆਮ ਲੋਕਾਂ ਨਾਲੋਂ ਘੱਟ ਹੁੰਦਾ ਹੈ। ਉਦਾਹਰਨ ਵਜੋਂ ਜੇਕਰ ਇੱਕ ਹਫ਼ਤੇ ਵਿੱਚ ਦੋ ਗਲਾਸ ਬੀਅਰ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਇਹ ਤੁਹਾਡੇ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਕੈਂਸਰ ਦਾ ਖ਼ਤਰਾ ਘੱਟ ਹੁੰਦੈ

ਪੁਰਤਗਾਲ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਇਹ ਪਾਇਆ ਗਿਆ ਕਿ ਬੀਅਰ ਵਿੱਚ ਮੌਜੂਦ ਹੈਟਰੋਸਾਈਕਲਿਕ ਅਮੀਨ (HCAs) ਸਰੀਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਹਾਨੀਕਾਰਕ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਬੀਅਰ ਵਿੱਚ ਮੌਜੂਦ ਸ਼ੱਕਰ HCAs ਬਣਾਉਣ ਵਿੱਚ ਮਦਦ ਕਰਦੇ ਹਨ।

ਗੁਰਦੇ ਦੀ ਪੱਥਰੀ ਨੂੰ ਰੋਕਣ 'ਚ ਮਦਦ ਕਰਦੀ

ਅਧਿਐਨ ਅਨੁਸਾਰ ਜਿਨ੍ਹਾਂ ਮਰਦਾਂ ਅਤੇ ਔਰਤਾਂ ਨੇ ਮੱਧਮ ਮਾਤਰਾ ਵਿੱਚ ਬੀਅਰ ਪੀਤੀ ਸੀ, ਉਨ੍ਹਾਂ ਵਿੱਚ ਗੁਰਦੇ ਦੀ ਪੱਥਰੀ ਹੋਣ ਦਾ ਖ਼ਤਰਾ 41 ਫ਼ੀਸਦੀ ਘੱਟ ਹੁੰਦੀ ਹੈ। ਬੀਅਰ ਪੀਣ ਨਾਲ ਗੁਰਦੇ ਦੀ ਪੱਥਰੀ ਹੋਣ ਤੋਂ ਰੁਕ ਸਕਦੀ ਹੈ। ਬੀਅਰ ਜਿਸ ਵਿੱਚ ਬਹੁਤ ਸਾਰੇ ਹੌਪ ਹੁੰਦੇ ਹਨ, ਜਿਵੇਂ ਕਿ ਪੀਲੇ ਐਲੇਸ ਇਹ ਗੁਰਦੇ ਦੀ ਸਿਹਤ ਨੂੰ ਬੜ੍ਹਾਵਾ ਦੇਣ ਵਾਲੇ ਫਾਇਟੋਕੈਮੀਕਲਸ ਨਾਲ ਭਰਪੂਰ ਹੁੰਦੀ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦੀ

ਜੋ ਲੋਕ ਸ਼ੂਗਰ ਦੇ ਰੋਗੀ ਹਨ, ਉਨ੍ਹਾਂ ਨੂੰ ਹਲਕੀ ਮਾਤਰਾ ਵਿੱਚ ਬੀਅਰ ਪੀਣ ਨਾਲ ਬਲੱਡ ਸ਼ੂਗਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇੱਕ ਦਿਨ ਵਿੱਚ ਇੱਕ ਤੋਂ ਦੋ ਬੀਅਰਾਂ ਪੀਣ ਨਾਲ ਸ਼ੂਗਰ ਦੇ ਵਿਕਾਸ ਦੇ ਜੋਖਮ ਨੂੰ 50% ਤੱਕ ਘੱਟ ਕੀਤਾ ਜਾ ਸਕਦਾ ਹੈ ਪਰ ਇਹ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਇੱਕ ਘੱਟ ਖੰਡ ਵਾਲੀ ਬੀਅਰ ਹੋਵੇ।

ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਸਹਾਈ ਹੁੰਦੀ

ਬੀਅਰ ਵਿੱਚ ਸਿਲੀਕਾਨ ਦੀ ਕਾਫੀ ਵਧੀਆਂ ਮਾਤਰਾ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ​​ਰੱਖਦਾ ਹੈ। ਟਫਟਸ ਯੂਨੀਵਰਸਿਟੀ ਦੁਆਰਾ 2009 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਕਦੇ-ਕਦਾਈਂ ਬੀਅਰ ਪੀਂਦੇ ਸਨ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦੀ

ਬੀਅਰ ਦਾ ਸੇਵਨ ਕਰਨ ਨਾਲ ਦਿਮਾਗ ਵਿਚ ਡੋਪਾਮਿਨ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ। ਅਧਿਐਨਾਂ ਨੇ ਦਾਅਵਾ ਕੀਤਾ ਹੈ ਕਿ ਬੀਅਰ ਪਾਰਕਿੰਸਨ'ਸ ਤੇ ਅਲਜ਼ਾਈਮਰ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਤੋਂ ਦਿਮਾਗ ਨੂੰ ਬਚਾਉਂਦੀ ਹੈ।

ਜ਼ਿਆਦਾ ਮਾਤਰਾ 'ਚ ਬੀਅਰ ਨੁਕਸਾਨਦੇਹ

ਜ਼ਿਆਦਾ ਲੰਬਾ ਸਮਾਂ ਤੇ ਵਧ ਮਾਤਰਾ ਵਿੱਚ ਬੀਅਰ ਪੀਣ ਨਾਲ ਸਰੀਰ ਦੇ ਕਈ ਨੁਕਸਾਨ ਹੋ ਸਕਦੇ ਹਨ।

VIEW ALL

Read Next Story