ਕਿਡਨੀ ਫੇਲ੍ਹ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਜ਼ਿਆਦਾ ਸ਼ਰਾਬ ਪੀਣਾ ਆਦਿ।

Manpreet Singh
Sep 14, 2024

ਕਿਡਨੀ ਫੇਲ੍ਹ ਹੋਣ ਨਾਲ ਤੁਹਾਡੇ ਗਿਟਿਆਂ ਵਿੱਚ ਸੋਜ਼, ਕਮਜ਼ੋਰੀ, ਨੀਂਦ ਨਾ ਆਉਣਾ, ਸਾਹ ਲੈਣ ਵਿੱਚ ਤਕਲੀਫ ਸਮੇਤ ਹੋਰ ਬਹੁਤ ਬਿਮਾਰੀਆਂ ਲੱਗ ਸਕਦੀਆਂ ਹਨ।

ਇਹ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਦਾ ਇਲਾਜ ਜਲਦ ਤੋਂ ਜਲਦ ਕਰਵਾ ਲੈਣਾ ਹੀ ਤੁਹਾਡੀ ਸਿਹਤ ਲਈ ਠੀਕ ਰਹੇਗਾ।

ਗੁਰਦੇ ਦੀ ਬਿਮਾਰੀ ਦੀਆਂ ਕਿਸਮਾਂ

ਪੋਲੀਸਿਸਟਿਕ ਗੁਰਦੇ ਦੀ ਬਿਮਾਰੀ, ਲੂਪਸ ਨੈਫ੍ਰਾਈਟਿਸ, ਇੰਟਰਸਟੀਸ਼ੀਅਲ ਨੈਫ੍ਰਾਈਟਿਸ ਆਦਿ ਕਿਸਮਾਂ ਦੀਆ ਬਿਮਾਰੀਆਂ ਹੁੰਦੀਆਂ ਹਨ।

ਗੁਰਦੇ ਦੀ ਬਿਮਾਰੀ ਦੇ ਕਾਰਨ

ਗੁਰਦੇ ਦੇ ਵਿੱਚ ਜ਼ਿਆਦਾ ਖੂਨ ਦਾ ਜਮ੍ਹਾਂ ਹੋਣਾ, ਗੁਰਦਿਆਂ ਵਿੱਚ ਪਿਸ਼ਾਬ ਦਾ ਇਕੱਠਾ ਹੋਣਾ ਅਤੇ ਕੋਈ ਦਰਦਨਾਕ ਸੱਟ ਦਾ ਲੱਗਣਾ ਇਹ ਸਭ ਗੁਰਦੇ ਫੇਲ੍ਹ ਹੋਣ ਦਾ ਕਾਰਨ ਬਣਦੇ ਹਨ।

ਸ਼ਰਾਬ ਪੀਣ ਦੇ ਕਾਰਨ

ਅਕਸਰ ਸ਼ਰਾਬ ਵੀ ਗੁਰਦੇ ਫੇਲ੍ਹ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਸ਼ਰਾਬ ਪੀਂਣ ਨਾਲ ਗੁਰਦਿਆਂ ਨੂੰ ਆਪਣਾ ਕੰਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

ਗੁਰਦੇ ਦੀ ਬਿਮਾਰੀ ਦੇ ਲੱਛਣ

ਭੁੱਖ ਦਾ ਘੱਟ ਲਗਣਾ, ਥਕਾਵਟ ਹੋਣਾ, ਸੋਚਣ ਵਿੱਚ ਪਰੇਸ਼ਾਨੀ ਹੋਣੀ, ਮੂੰਹ ਵਿੱਚ ਧਾਤੂ ਵਰਗਾ ਸੁਆਦ ਆਉਂਣਾ ਵਰਗੇ ਕਈ ਸਾਰੇ ਲੱਛਣ ਇਸ ਦੇ ਫੇਲ੍ਹ ਹੋਣ ਦਾ ਸੰਕੇਤ ਹਨ।

(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

VIEW ALL

Read Next Story