ਦੇਸ਼-ਵਿਦੇਸ਼ 'ਚ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਗੱਤਕਾ ਦਿਵਸ, ਜਲਦ ਰਾਸ਼ਟਰੀ ਖੇਡਾਂ 'ਚ ਵੀ ਦੇਖਣ ਨੂੰ ਮਿਲੇਗਾ 'ਗੱਤਕਾ'!

Riya Bawa
Jun 21, 2023

"ਅੰਤਰਰਾਸ਼ਟਰੀ ਗੱਤਕਾ ਦਿਵਸ" ਪੁਰਾਤਨ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਸਨਮਾਨ ਅਤੇ ਪ੍ਰਚਾਰ ਲਈ 21 ਜੂਨ ਨੂੰ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਦਿਨ ਹੈ।

21 ਜੂਨ ਨੂੰ ਜਿੱਥੇ ਸਾਰੇ ਭਾਰਤ ਦੇਸ਼ ਨੇ ਯੋਗ ਦਿਵਸ ਮਨਾਇਆ ਉੱਥੇ ਹੀ ਦੇਸ਼-ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਨੇ ਬੜੇ ਹੀ ਉਤਸ਼ਾਹ ਨਾਲ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ।

ਇਹ ਇੱਕ ਵਿਲੱਖਣ ਸ਼ੈਲੀ ਹੈ ਜੋ ਆਤਮ-ਰੱਖਿਆ ਦੀਆਂ ਤਕਨੀਕਾਂ ਨੂੰ ਅਧਿਆਤਮਿਕ ਮੁੱਲਾਂ ਨਾਲ ਜੋੜਦੀ ਹੈ ਅਤੇ ਮਾਨਸਿਕ ਚੌਕਸੀ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਦੇ ਮਹੱਤਵ 'ਤੇ ਜ਼ੋਰ ਦਿੰਦੀ ਹੈ।

ਸਿੱਖਾਂ ਦੀ ਮਾਰਸ਼ਲ ਆਰਟ ਗੱਤਕੇ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ।

ਹਾਲ ਹੀ 'ਚ ਭਾਰਤੀ ਓਲੰਪਿਕ ਸੰਘ ਨੇ 37ਵੇਂ ਰਾਸ਼ਟਰੀ ਖੇਡਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਵੀ ਸ਼ਾਮਲ ਕੀਤਾ ਹੈ।

ਗਤਕਾ, ਪੰਜਾਬ ਦੀ ਰਵਾਇਤੀ ਮਾਰਸ਼ਲ ਆਰਟ, ਹੁਣ ਰਾਸ਼ਟਰੀ ਪੱਧਰ 'ਤੇ ਖੇਡੀ ਜਾਵੇਗੀ।

ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਇਸ ਨੂੰ ਅਕਤੂਬਰ 'ਚ ਗੋਆ 'ਚ ਹੋਣ ਵਾਲੀਆਂ 2023 ਦੀਆਂ ਰਾਸ਼ਟਰੀ ਖੇਡਾਂ 'ਚ ਇੱਕ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ।

VIEW ALL

Read Next Story