ਦਿਨ ਭਰ ਵਿਅਸਤ ਰਹਿਣ ਵਾਲੀਆਂ ਔਰਤਾਂ ਵੀ ਜੇਕਰ ਇਹ ਕਸਰਤ ਸਵੇਰੇ ਜਾਂ ਸ਼ਾਮ ਨੂੰ ਕਰਦੀਆਂ ਹਨ ਤਾਂ ਇਨ੍ਹਾਂ ਦਾ ਸਰੀਰ 'ਤੇ ਚੰਗਾ ਅਸਰ ਪੈਂਦਾ ਹੈ।

Riya Bawa
Oct 08, 2023

ਹਾਈ ਨੀਜ਼ (high knees)

ਇੱਕ ਥਾਂ ਉੱਤੇ ਖੜੇ ਰਹਿ ਕੇ ਰਨਿੰਗ ਕਰੋ ਅਤੇ ਸਿਰਫ਼ ਆਪਣੇ ਗੋਡਿਆਂ ਨੂੰ ਚੁੱਕੋ ਅਤੇ ਇਹ ਕੈਲਰੀ ਬਰਨ ਕਰਦਾ ਹੈ।

ਬਾਇਸਾਇਕਲ

ਪਿੱਠ 'ਤੇ ਜ਼ਮੀਨ 'ਤੇ ਲੇਟਣਾ ਪੈਂਦਾ ਹੈ। ਇਸ ਤੋਂ ਬਾਅਦ ਆਪਣੇ ਹੱਥਾਂ ਨੂੰ ਸਿਰ ਦੇ ਪਿੱਛੇ ਰੱਖੋ ਅਤੇ ਗੋਡਿਆਂ ਨੂੰ ਮੋੜੋ। ਹੁਣ ਉੱਠ ਕੇ ਬੈਠੋ ਅਤੇ ਫਿਰ ਪੂਰੀ ਤਰ੍ਹਾਂ ਲੇਟ ਜਾਓ। ਤੁਸੀਂ ਸਿਟ-ਅੱਪ ਦੇ 12 ਰੀਪ ਦੇ 2 ਸੈੱਟ ਕਰ ਸਕਦੇ ਹੋ। ਇਹ ਕੋਰ ਦੀ ਤਾਕਤ ਨੂੰ ਵੀ ਵਧਾਉਂਦਾ ਹੈ।

Jumping Jacks (ਜਮਪਿੰਗ ਜੈਕਸ)

ਜਮਪਿੰਗ ਜੈਕਸ ਹਾਰਟ ਰੇਟ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ।

ਦੌੜਨਾ

ਦੌੜਨਾ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਅਤੇ ਕੈਲਰੀ ਬਰਨ ਕਰਦਾ ਹੈ।

ਲੈਗ ਰੇਜ਼

ਇਸ ਕਸਰਤ ਦੇ ਵੱਖ-ਵੱਖ ਰੂਪ ਹਨ ਅਤੇ ਇਹ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਕਸਰਤ ਵਿੱਚ ਪਹਿਲਾਂ ਆਪਣੀ ਪਿੱਠ ਉੱਤੇ ਜ਼ਮੀਨ ਉੱਤੇ ਲੇਟਣਾ। ਹੁਣ ਦੋਹਾਂ ਪੈਰਾਂ ਨੂੰ ਹਵਾ 'ਚ ਇਕੱਠੇ ਚੁੱਕੋ ਅਤੇ ਫਿਰ ਹੇਠਾਂ ਲਿਆਓ। ਰੋਜ਼ਾਨਾ 10-10 ਦੇ 2 ਤੋਂ 3 ਸੈੱਟ ਕਰਦੇ ਹੋ।

ਭੁਜੰਗ ਆਸਣ

ਇਸ ਯੋਗਾ ਨੂੰ ਆਪਣੀ ਕਸਰਤ ਦਾ ਹਿੱਸਾ ਵੀ ਬਣਾ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਪੇਟ ਭਾਰ ਜ਼ਮੀਨ 'ਤੇ ਲੇਟ ਜਾਓ। ਹੁਣ ਆਪਣੇ ਹੇਠਲੇ ਸਰੀਰ ਨੂੰ ਜ਼ਮੀਨ ਨਾਲ ਲਗਾ ਕੇ ਰੱਖੋ, ਪਰ ਕਮਰ ਤੋਂ ਉੱਪਰਲੇ ਹਿੱਸੇ ਨੂੰ ਉੱਪਰ ਚੁੱਕਦੇ ਸਮੇਂ ਪਿੱਛੇ ਵੱਲ ਝੁਕੋ ਅਤੇ ਹੱਥਾਂ ਨੂੰ ਅੱਗੇ ਰੱਖੋ।

VIEW ALL

Read Next Story