ਜਾਣੋ ਸੈਮੀਫਾਈਨਲ 'ਚ ਕਿਹੜੀ ਟੀਮ ਕਿਸ ਨਾਲ ਭਿੜੇਗੀ

ਟੀ 20 ਵਿਸ਼ਵ ਕੱਪ 2024 ਦੇ ਸੁਪਰ 8 ਦੇ ਸਾਰੇ ਮੁਕਾਬਲੇ ਖੇਡੇ ਜਾ ਚੁੱਕੇ ਹਨ।

ਸੁਪਰ 8 ਦੇ ਆਖਿਰੀ ਮੁਕਾਬਲੇ 'ਚ ਬੰਗਲਾਦੇਸ਼ ਨੂੰ ਹਰਾ ਕੇ ਅਫਗਾਨਿਸਤਾਨ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਭਾਰਤ, ਇੰਗਲੈਂਡ 'ਤੇ ਦੱਖਣੀ ਅਫਰੀਕਾ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

27 ਜੂਨ ਨੂੰ ਅਫਗਾਨਿਸਤਾਨ 'ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾਂ ਸੈਮੀਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਸੈਮੀਫਾਈਨਲ ਦਾ ਇਹ ਮੁਕਾਬਲਾ ਬ੍ਰਾਇਨ ਲਾਰਾ ਕ੍ਰਿਕਟ ਸਟੇਡੀਅਮ 'ਚ ਭਾਰਤੀ ਸਮੇਂ ਅਨੁਸਾਰ ਸਵੇਰੇ 6 ਵਜੇ ਸ਼ੁਰੂ ਹੋਵੇਗਾ।

ਸੈਮੀਫਾਈਨਲ ਦਾ ਦੂਜਾ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ।

ਇਹ ਮੁਕਾਬਲਾ 27 ਜੂਨ ਨੂੰ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।

ਮੌਸਮ ਵਿਭਾਗ ਦੇ ਮੁਤਾਬਿਕ 27 ਜੂਨ ਨੂੰ ਗੁਆਨਾ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜੇਕਰ ਮੀਂਹ ਕਰਕੇ ਭਾਰਤ 'ਤੇ ਇੰਗਲੈਂਡ ਮੈਚ ਰੱਦ ਹੁੰਦਾ ਹੈ ਤਾਂ ਟੀਮ ਇੰਡੀਆ ਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ। ਕਿਉਂਕਿ ਭਾਰਤ ਨੇ ਆਪਣੇ ਗਰੁੱਪ ਵਿਚ ਟੌਪ ਕੀਤਾ ਸੀ ਜਦੋਂ ਕਿ ਇੰਗਲੈਂਡ ਦੂਜੇ ਨੰਬਰ 'ਤੇ ਰਿਹਾ ਸੀ।

ਟੀ 20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਬਾਰਬਾਡੋਸ 'ਚ ਖੇਡਿਆ ਜਾਵੇਗਾ।

VIEW ALL

Read Next Story