Chandigarh News: ਇਸ ਦੌਰਾਨ ਯੂਟੀ ਕਾਂਗਰਸ ਦੇ ਮੁਖੀ ਐਚ.ਐਸ. ਲੱਕੀ ਵੱਲੋਂ ਕਿਹਾ ਗਿਆ ਕਿ ਡਬਲ ਇੰਜਣ ਵਾਲੀ ਸਰਕਾਰ ਹੋਣ ਦੇ ਬਾਵਜੂਦ ਮਣੀਪੁਰ ਸੜ ਰਿਹਾ ਹੈ।
Trending Photos
Manipur Incident news: ਚੰਡੀਗੜ੍ਹ ਦੀ ਯੂਥ ਕਾਂਗਰਸ ਵੱਲੋਂ ਬੀਤੀ ਸ਼ਾਮ ਮਣੀਪੁਰ ਵਿੱਚ ਦੋ ਔਰਤਾਂ ਦੀ ਕਥਿਤ ਤੌਰ ’ਤੇ ਹੋਈ ਨਗਨ ਪਰੇਡ ਵਾਲੀ ਘਟਨਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੁਖਨਾ ਝੀਲ ਨੇੜੇ ਕੈਂਡਲ ਮਾਰਚ ਵੀ ਕੱਢੀ ਗਈ। ਇਸ ਮਾਰਚ ਸ਼ਹਿਰੀ ਵਿੰਗ ਦੇ ਸੂਬਾ ਪ੍ਰਧਾਨ ਮਨੋਜ ਲੁਬਾਣਾ ਦੀ ਅਗਵਾਈ ਹੇਠ ਕੱਢੀ ਗਈ ਸੀ।
ਇਸ ਦੌਰਾਨ ਲੁਬਾਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਕੋਲ ਵਿਦੇਸ਼ਾਂ ਦਾ ਦੌਰਾ ਕਰਨ ਦਾ ਸਮਾਂ ਹੈ, ਪਰ ਅਜੇ ਤੱਕ ਉਨ੍ਹਾਂ ਵੱਲੋਂ ਸੰਘਰਸ਼ ਪ੍ਰਭਾਵਿਤ ਰਾਜ ਮਣੀਪੁਰ ਦਾ ਦੌਰਾ ਨਹੀਂ ਕੀਤਾ ਗਿਆ।
ਇਸ ਦੌਰਾਨ ਯੂਟੀ ਕਾਂਗਰਸ ਦੇ ਮੁਖੀ ਐਚ.ਐਸ. ਲੱਕੀ ਵੱਲੋਂ ਕਿਹਾ ਗਿਆ ਕਿ ਡਬਲ ਇੰਜਣ ਵਾਲੀ ਸਰਕਾਰ ਹੋਣ ਦੇ ਬਾਵਜੂਦ ਮਣੀਪੁਰ ਸੜ ਰਿਹਾ ਹੈ।
ਬੀਤੇ ਦਿਨੀਂ ਨਵੇਂ ਸੰਸਦ 'ਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਹਿੰਸਾ ਬਾਰੇ ਕਿਹਾ ਸੀ ਕਿ "...ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।"
ਮਣੀਪੁਰ ਦੀ ਘਟਨਾ ਬਾਰੇ ਅੱਗੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਕਾਨੂੰਨ ਆਪਣੀ ਪੂਰੀ ਤਾਕਤ ਨਾਲ ਕੰਮ ਕਰੇਗਾ। ਮਨੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ।"
ਦੱਸਣਯੋਗ ਹੈ ਕਿ ਹਿੰਸਾ ਪ੍ਰਭਾਵਿਤ ਮਣੀਪੁਰ ਵਿੱਚ 19 ਜੁਲਾਈ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਕਿ ਦੋ ਔਰਤਾਂ ਨੂੰ ਜਨਤਕ ਤੌਰ 'ਤੇ ਨੰਗਨ ਪਰੇਡ ਕਰਵਾਈ ਗਈ ਅਤੇ ਛੇੜਛਾੜ ਵੀ ਕੀਤੀ ਗਈ, ਜਿਸਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਇਹ ਕਥਿਤ ਘਟਨਾ 4 ਮਈ ਨੂੰ ਕਾਂਗਕੋਪੀ ਜ਼ਿਲ੍ਹੇ ਵਿੱਚ ਘਟੀ ਸੀ ਅਤੇ ਹੁਣ ਜਾ ਕੇ ਇਹ ਸਾਰਿਆਂ ਦੇ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: Punjab News: 'ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਸਕਦੀ ਹੈ, ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ?'
ਇਹ ਵੀ ਪੜ੍ਹੋ: Punjab News: ਹੜ੍ਹ ਪੀੜਤਾਂ ਲਈ ਮਾਨਸੂਨ ਸੈਸ਼ਨ ਤੋਂ ਬਾਬਾ ਸੀਚੇਵਾਲ ਨੇ ਲਈ ਛੁੱਟੀ, ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਲਾਘਾ
(For more news apart from Chandigarh Youth Congress protesting against Manipur Incident news, stay tuned to Zee PHH)