Governor Route Plan: ਹੁਣ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਲਈ ਵੀ ਰਾਜਭਵਨ ਵਿਚੋਂ ਨਿਕਲਣ ਸਮੇਂ ਸਪੈਸ਼ਲ ਰੂਟ ਪਲਾਨ ਤਿਆਰ ਕਰਕੇ ਟ੍ਰੈਫਿਕ ਰੋਕ ਦਿੱਤੀ ਜਾਂਦੀ ਹੈ।
Trending Photos
Governor Route Plan: ਹੁਣ ਤੱਕ ਰਾਜ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਹੀ ਭਾਰੀ ਲਾਮ-ਲਸ਼ਕਰ ਵਾਲੇ ਕਾਫਲੇ ਨਾਲ ਨਿਕਲਦੇ ਸਨ ਪਰ ਹੁਣ ਪੰਜਾਬ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਲਈ ਵੀ ਸਪੈਸ਼ਲ ਰੂਟ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਮਦ ਤੋਂ ਪਹਿਲਾਂ ਭਾਰੀ ਸੁਰੱਖਿਆ ਬਲ ਤਾਇਨਾਤ ਕਰਕੇ ਟ੍ਰੈਫਿਕ ਨੂੰ ਰੋਕ ਦਿੱਤਾ ਜਾਂਦਾ ਹੈ।
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਜਦ ਵੀ ਰਾਜਭਵਨ ਤੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਂਦੇ ਹਨ ਤੇ ਸਪੈਸ਼ਲ ਰੂਟ ਵੀ ਤਿਆਰ ਕੀਤਾ ਜਾਂਦਾ ਹੈ। ਵੀਰਵਾਰ ਨੂੰ ਜਦ ਰਾਜਪਾਲ ਰਾਜਭਵਨ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਨਿਕਲੇ ਤਾਂ ਸਪੈਸ਼ਲ ਰੂਟ ਤਿਆਰ ਕੀਤਾ ਗਿਆ।
ਉਨ੍ਹਾਂ ਨਾਲ ਕਾਫਲੇ ਵਿੱਚ ਜੈਮਰ ਵਾਲੀ ਗੱਡੀ, ਐਬੂਲੈਂਸ, ਫਾਇਰ ਬ੍ਰਿਗੇਡ ਦੀ ਗੱਡੀ ਦੇ ਨਾਲ ਹੋਰ ਤਕਰੀਬਨ ਛੇ ਗੱਡੀਆਂ ਸਨ। ਉਹ ਰਾਜਭਵਨ ਤੋਂ ਸਵੇਰੇ 10.59 ਵਜੇ ਨਿਕਲੇ ਤੇ ਕਰੀਬ ਪੰਜ ਮਿੰਟ ਵਿੱਚ 11.04 ਉਤੇ ਉਹ ਯੂਨੀਵਰਸਿਟੀ ਪੁੱਜ ਗਏ। ਇਸ ਦੌਰਾਨ ਰਸਤੇ ਵਿੱਚ ਜੋ 8 ਚੌਕ ਆਏ ਉਨ੍ਹਾਂ ਦੇ ਚਾਰੇ ਪਾਸੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਸੀ।
ਰਾਜਪਾਲ ਦੇ ਨਿਕਲਣ ਤੋਂ ਬਾਅਦ ਇਹ ਟ੍ਰੈਫਿਕ ਖੋਲ੍ਹ ਦਿੱਤੀ ਗਈ। ਲੋਕ 10-15 ਮਿੰਟ ਤੱਕ ਟ੍ਰੈਫਿਕ ਵਿੱਚ ਫਸੇ ਰਹੇ ਤੇ ਉਨ੍ਹਾਂ ਦੇ ਨਿਕਲਣ ਤੋਂ ਬਾਅਦ ਵੀ ਟ੍ਰੈਫਿਕ ਜਾਮ ਦੀ ਸਥਿਤੀ ਕਾਫੀ ਸਮੇਂ ਤੱਕ ਬਣੀ ਰਹੀ। ਇਸ ਕੰਮ ਲਈ ਸਵੇਰੇ ਅੱਠ ਵਜੇ ਤੋਂ ਹੀ ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਹੋਏ ਸਨ। ਟ੍ਰੈਫਿਕ ਪੁਲਿਸ ਦੇ ਜਵਾਨ ਤੇ ਆਈਆਰਬੀ ਬਟਾਲੀਅਨ ਦੇ ਹਥਿਆਰਬੰਦ ਜਵਾਨ ਤਾਇਨਾਤ ਸਨ।
ਰਾਜਪਾਲ ਦੀ ਸੁਰੱਖਿਆ ਲਈ ਕੁਲ 150 ਜਵਾਨ ਤਾਇਨਾਤ ਸਨ। ਰਾਜਪਾਲ ਨੇ ਯੂਨੀਵਰਸਿਟੀ ਵਿੱਚ 11 ਵਜੇ ਪੁੱਜਣਾ ਸੀ। ਉਨ੍ਹਾਂ ਦੀ ਆਮਦ ਤੋਂ ਤਿੰਨ ਘੰਟੇ ਪਹਿਲਾਂ ਹੀ ਰੂਟ ਤਿਆਰ ਕਰ ਦਿੱਤਾ ਗਿਆ ਸੀ। ਇਸ ਪ੍ਰਕਾਰ ਦੇ ਇੰਤਜ਼ਾਮ ਉਦੋਂ ਵੀ ਕੀਤੇ ਗਏ ਸਨ ਜਦੋਂ ਉਹ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਵਾਪਸ ਆਏ ਸਨ।
ਇਹ ਵੀ ਪੜ੍ਹੋ: Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ
ਮਨੋਜ ਜੋਸ਼ੀ ਦੀ ਰਿਪੋਰਟ