Parliament's Monsoon Session news: ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਮਨੀਪੁਰ ਦੀਆਂ ਦੋਵੇਂ ਔਰਤਾਂ ਦੀ ਨਗਨ ਪਰੇਡ ਦੀ ਵਾਇਰਲ ਵੀਡੀਓ ਨੂੰ ਸਾਂਝਾ ਨਾ ਕਰਨ।
Trending Photos
PM Narendra Modi on Manipur Violence: ਨਵੇਂ ਸੰਸਦ 'ਚ ਅੱਜ ਯਾਨੀ ਵੀਰਵਾਰ ਨੂੰ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸਦੀ ਸ਼ੁਰੂਆਤ 'ਚ ਸੰਸਦ ਤੋਂ ਬਾਹਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਹਿੰਸਾ ਬਾਰੇ ਕਿਹਾ ਕਿ "...ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮਣੀਪੁਰ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਕਾਨੂੰਨ ਆਪਣੀ ਪੂਰੀ ਤਾਕਤ ਨਾਲ ਕੰਮ ਕਰੇਗਾ। ਮਨੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ।"
ਦੱਸ ਦਈਏ ਕਿ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ 19 ਜੁਲਾਈ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ ਕਿ ਦੋ ਔਰਤਾਂ ਨੂੰ ਨੰਗੀ ਪਰੇਡ ਕਰਵਾਈ ਗਈ ਅਤੇ ਜਨਤਕ ਤੌਰ 'ਤੇ ਛੇੜਛਾੜ ਕੀਤੀ ਗਈ। ਇਸਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਾਜ਼ਾ ਗੁੱਸਾ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਇਹ ਕਥਿਤ ਘਟਨਾ 4 ਮਈ ਨੂੰ ਕਾਂਗਕੋਪੀ ਜ਼ਿਲ੍ਹੇ ਵਿੱਚ ਵਾਪਰੀ ਸੀ ਅਤੇ ਹੁਣ ਜਾ ਕੇ ਇਹ ਘਟਨਾ ਸਾਰਿਆਂ ਦੇ ਸਾਹਮਣੇ ਆਈ ਹੈ।
ਫਿਲਹਾਲ ਪੂਰਾ ਦੇਸ਼ ਇਸ ਸੰਬੰਧੀ ਸਰਕਾਰ ਤੋਂ ਜਵਾਬ ਮੰਗ ਰਿਹਾ ਹੈ। ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਮਣੀਪੁਰ ਦੀਆਂ ਦੋਵੇਂ ਔਰਤਾਂ ਦੀ ਨਗਨ ਪਰੇਡ ਦੀ ਵਾਇਰਲ ਵੀਡੀਓ ਨੂੰ ਸਾਂਝਾ ਨਾ ਕਰਨ। ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ, ਕਿਉਂਕਿ ਮਾਮਲਾ ਇਸ ਸਮੇਂ ਜਾਂਚ ਅਧੀਨ ਹੈ।
ਮਾਨਸੂਨ ਸੈਸ਼ਨ ਦੇ ਬਾਰੇ ਉਨ੍ਹਾਂ ਕਿਹਾ ਕਿ "ਅੱਜ ਜਦੋਂ ਅਸੀਂ ਲੋਕਤੰਤਰ ਦੇ ਇਸ ਮੰਦਰ ਵਿੱਚ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਇਕੱਠੇ ਹੋ ਰਹੇ ਹਾਂ... ਮੈਨੂੰ ਭਰੋਸਾ ਹੈ ਕਿ ਸਾਰੇ ਸੰਸਦ ਮੈਂਬਰ ਇਕੱਠੇ ਮਿਲ ਕੇ ਇਸਦਾ ਉਪਯੋਗ ਕਰਨਗੇ ਅਤੇ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਲਈ ਸੰਸਦ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ..."
ਇਸ ਦੌਰਾਨ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਫਲੋਰ ਲਈ ਰਣਨੀਤੀ 'ਤੇ ਚਰਚਾ ਕਰਨ ਲਈ ਸੰਸਦ ਵਿੱਚ ਰਾਜ ਸਭਾ ਦੇ ਐਲਓਪੀ ਚੈਂਬਰ ਵਿੱਚ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਬੈਠਕ ਚੱਲ ਰਹੀ ਹੈ।
ਇਹ ਵੀ ਪੜ੍ਹੋ: Parliament Monsoon Session 2023: ਅੱਜ ਤੋਂ ਹੋਵੇਗੀ ਨਵੇਂ ਸੰਸਦ 'ਚ ਪਹਿਲੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ, ਪੇਸ਼ ਕੀਤੇ ਜਾਣਗੇ 31 ਬਿੱਲ
(For more news apart from PM Narendra Modi on Manipur Violence before Parliament's Monsoon Session 2023, stay tuned to Zee PHH)