Master Saleem News: ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ
Advertisement
Article Detail0/zeephh/zeephh1731089

Master Saleem News: ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ

Master Saleem News: ਜਲੰਧਰ ਪੁਲਿਸ ਨੇ ਇੱਕ ਚੋਰੀ ਦੀ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਰਿਸ਼ਤੇਦਰਾ ਨੂੰ ਚੋਰੀ ਦੇ ਸਾਈਕਲਾਂ ਸਮੇਤ ਕਾਬੂ ਕੀਤਾ ਹੈ।

Master Saleem News: ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ

Master Saleem News: ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦਾ ਰਿਸ਼ਤੇਦਾਰ (ਮਾਸਟਰ ਸਲੀਮ, ਭਾਰਤੀ ਗਾਇਕ) ਚੋਰ ਨਿਕਲਿਆ। ਸਲੀਮ ਦੇ ਇਸ ਰਿਸ਼ਤੇਦਾਰ ਨੂੰ ਪੁਲਿਸ ਨੇ ਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਿਸ਼ਤੇਦਾਰ ਗਾਇਕ ਮਾਸਟਰ ਸਲੀਮ ਦਾ ਜੀਜਾ ਹੈ, ਜੋ ਕਿ ਚੋਰ ਦਾ ਗਿਰੋਹ ਦਾ ਸਰਗਨਾ ਹੈ ਅਤੇ ਸਾਈਕਲ ਚੋਰੀ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਚੋਰੀਆਂ ਵੀ ਕਰਦਾ ਸੀ।

ਡੇਲੀ ਸੰਵਾਦ ਦੀ ਰਿਪੋਰਟ ਅਨੁਸਾਰ ਥਾਣਾ ਡਵੀਜ਼ਨ ਨੰ. 3 ਦੀ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚੋਰਾਂ ਵਿੱਚ ਇੱਕ ਚੋਰ ਗਾਇਕ ਮਾਸਟਰ ਸਲੀਮ ਦਾ ਜੀਜਾ ਵੀ ਸ਼ਾਮਲ ਦੱਸਿਆ ਜਾਂਦਾ ਹੈ। ਪੁਲਿਸ ਨੇ ਚੋਰੀ ਦੇ 3 ਮੋਟਰਸਾਈਕਲ, 4 ਮਹਿੰਗੇ ਸਾਈਕਲ, ਚੱਪਲਾਂ ਦੇ 35 ਡੱਬੇ, 2 ਐਲ.ਈ.ਡੀ. ਟੀ.ਵੀ., ਸਾਈਕਲ ਰੇਹੜੀ, ਤਾਲੇ ਤੋੜਨ ਵਾਲੇ ਔਜ਼ਾਰ ਬਰਾਮਦ ਕੀਤੇ ਗਏ ਹਨ।

ਗ੍ਰਿਫਤਾਰ ਚੋਰਾਂ ਦੀ ਪਛਾਣ ਜੌਨ ਕੁਮਾਰ ਉਰਫ ਜੌਨੀ ਪੁੱਤਰ ਕਾਲਾ ਸਾਈਂ ਮਾਡਲ ਹਾਊਸ, ਰਾਜੇਸ਼ ਕੁਮਾਰ ਉਰਫ ਦੇਸੀ ਪੁੱਤਰ ਗੋਬਿੰਦ ਰਾਏ ਵਾਸੀ ਕਿਰਾਏਦਾਰ ਨਜ਼ਦੀਕ ਮਾਤਾ ਰਾਣੀ ਚੌਕ, ਅਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਸੁਖਪਾਲ ਸਿੰਘ ਵਾਸੀ ਰਾਮੇਸ਼ਵਰ ਕਾਲੋਨੀ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਦਾ ਇੱਕ ਹੋਰ ਸਾਥੀ ਵੀ ਹੈ ਜੋ ਕਿ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਮ ਅਰੁਣ ਕੁਮਾਰ ਪੁੱਤਰ ਕਾਲਾ ਸਾਈ ਹੈ।

ਇਹ ਵੀ ਪੜ੍ਹੋ : AAP Tiranga Yatra: ਜੀਂਦ 'ਚ ਤਿਰੰਗਾ ਯਾਤਰਾ ਦੌਰਾਨ 'ਆਪ' ਨੇ ਇੱਕ ਮੌਕਾ ਮੰਗ ਕੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਿੱਤਾ ਹੋਕਾ

ਪੁਲਿਸ ਨੇ ਦੱਸਿਆ ਕਿ ਵਿਵੇਕ ਸਹਿਗਲ ਪੁੱਤਰ ਸੁਸ਼ੀਲ ਸਹਿਗਲ ਵਾਸੀ 66 ਫੁੱਟੀ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਸਾਈਕਲਾਂ ਦੀ ਦੁਕਾਨ ਹੈ। 4-5 ਜੂਨ ਦੀ ਰਾਤ ਨੂੰ ਅਣਪਛਾਤੇ ਉਨ੍ਹਾਂ ਦਾ ਕਾਫੀ ਸਾਮਾਨ ਚੋਰੀ ਕਰ ਲੈ ਗਏ, ਜਿਸ ਦੇ ਆਧਾਰ ਉਤੇ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਨੇ ਜੌਨ, ਅਮਨਦੀਪ ਸਿੰਘ ਉਰਫ ਸੋਨੀ ਜੋ ਮਸ਼ਹੂਰ ਗਾਇ ਮਾਸਟਰ ਸਲੀਮ ਦਾ ਜੀਜਾ ਹੈ ਤੇ ਰਾਜੇਸ਼ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : Controversial Tableau in Canada: ਬਰੈਂਪਟਨ 'ਚ ਵਿਵਾਦਤ ਝਾਕੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਵੱਡਾ ਬਿਆਨ

Trending news