Controversial Tableau in Canada: ਬਰੈਂਪਟਨ 'ਚ ਵਿਵਾਦਤ ਝਾਕੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਵੱਡਾ ਬਿਆਨ
Advertisement
Article Detail0/zeephh/zeephh1729815

Controversial Tableau in Canada: ਬਰੈਂਪਟਨ 'ਚ ਵਿਵਾਦਤ ਝਾਕੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਵੱਡਾ ਬਿਆਨ

Controversial Tableau in Canada:ਕੈਨੇਡਾ ਦੇ ਬਰੈਂਪਟਨ ਸੂਬੇ ਵਿੱਚ ਭਾਰਤ ਨਾਲ ਜੁੜੀ ਇਕ ਵਿਵਾਦਤ ਝਾਕੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈਕੇ ਭਾਜਪਾ ਦੇ ਕੌਮੀ ਬੁਲਾਰੇ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।

 Controversial Tableau in Canada: ਬਰੈਂਪਟਨ 'ਚ ਵਿਵਾਦਤ ਝਾਕੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਦਾ ਵੱਡਾ ਬਿਆਨ

Controversial Tableau in Canada: ਕੈਨੇਡਾ ਦੇ ਪੰਜਾਬ ਦੇ ਪ੍ਰਭਾਵ ਵਾਲੇ ਬਰੈਂਪਟਨ ਵਿੱਚ ਇੱਕ ਪਰੇਡ ਵਿੱਚ ਸਿੱਖ ਅੰਗ ਰੱਖਿਅਕਾਂ ਦੁਆਰਾ ਮਹਿਲਾ ਸਿਆਸੀ ਆਗੂ ਦੀ ਹੱਤਿਆ ਨੂੰ ਦਰਸਾਉਂਦੀ ਇੱਕ ਵਿਵਾਦਤ ਝਾਕੀ ਦਿਖਾਈ ਗਈ। 4 ਜੂਨ ਨੂੰ ਬਰੈਂਪਟਨ ਵਿੱਚ ਸਿੱਖ ਪਰੇਡ ਦਾ ਹਿੱਸਾ ਬਣੀ ਝਾਕੀ ਵਿੱਚ ਖਾਲਿਸਤਾਨ ਦੇ ਝੰਡੇ ਅਤੇ ਪੋਸਟਰ ਦਰਸਾਏ ਗਏ ਜਿਸ ਵਿੱਚ ਲਿਖਿਆ ਹੋਇਆ ਸੀ “ਬਦਲਾ”।

ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੌਨ ਮੈਕਕੇ ਨੇ ਟਵੀਟ ਕਰਕੇ ਕਿਹਾ ਕਿ, "ਕੈਨੇਡਾ ਵਿੱਚ ਮਰਹੂਮ ਪ੍ਰਧਾਨ ਮੰਤਰੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਇੱਕ ਸਮਾਗਮ ਦੀਆਂ ਰਿਪੋਰਟਾਂ ਤੋਂ ਦੁਖੀ ਹਾਂ। ਕੈਨੇਡਾ ਵਿੱਚ ਨਫ਼ਰਤ ਜਾਂ ਹਿੰਸਾ ਦੀ ਵਡਿਆਈ ਲਈ ਕੋਈ ਥਾਂ ਨਹੀਂ ਹੈ। ਮੈਂ ਇਹਨਾਂ ਗਤੀਵਿਧੀਆਂ ਦੀ ਪੂਰੀ ਨਿੰਦਾ ਕਰਦਾ ਹਾਂ।"

ਇਸ ਤੋਂ ਇਲਾਵਾ ਇਸ ਝਾਕੀ ਉਤੇ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਬਰੈਂਪਟਨ ਵਿੱਚ ਇੱਕ ਪਰੇਡ ਵਿੱਚ ਕਤਲ ਦੀ ਝਾਕੀ ਨੂੰ ਸ਼ਾਮਲ ਕਰਨ 'ਤੇ ਸਖ਼ਤ ਇਤਰਾਜ਼ ਕਰਨਾ ਚਾਹੀਦਾ ਹੈ।

ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਭਾਰਤੀ ਫੌਜ ਦੇ ਅੰਮ੍ਰਿਤਸਰ ਵਿੱਚ 1 ਤੋਂ 8 ਜੂਨ, 1984 ਦਰਮਿਆਨ ਕੀਤੇ ਗਏ ‘ਆਪ੍ਰੇਸ਼ਨ ਬਲੂ ਸਟਾਰ’ ਦੀ 39ਵੀਂ ਬਰਸੀ ਨਾਲ ਜੁੜਿਆ ਜਾਪਦਾ ਹੈ, ਜਿਸ ਵਿੱਚ ਕਈ ਜਾਨਾਂ ਗਈਆਂ ਸਨ ਤੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਤੇ ਇਸ ਦੇ ਕੰਪਲੈਕਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

ਇਹ ਵੀ ਪੜ੍ਹੋ : Crime News: ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਗੁਰਗੇ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਬਰੈਂਪਟਨ ਸੂਬੇ 'ਚ ਇੱਕ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਸੀ, ਜਿਸ ਨਾਲ ਭਾਰਤੀ ਭਾਈਚਾਰੇ ਨੂੰ ਸਦਮਾ ਲੱਗਾ ਸੀ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਬਿਆਨ ਜਾਰੀ ਕਰਕੇ ਗੌਰੀ ਸ਼ੰਕਰ ਮੰਦਰ 'ਤੇ ਹਮਲੇ ਦੀ ਨਿੰਦਾ ਕੀਤੀ ਸੀ। ਭਾਰਤ ਨੇ ਪਹਿਲਾਂ ਹੀ ਕੈਨੇਡੀਅਨ ਹਾਈ ਕਮਿਸ਼ਨਰ ਨੂੰ "ਹਾਲ ਦੇ ਸਮੇਂ ਵਿੱਚ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਵਿਰੁੱਧ ਖਾਲਿਸਤਾਨੀ ਪੱਖੀ ਕੱਟੜਪੰਥੀ ਤੱਤਾਂ ਦੁਆਰਾ ਕੀਤੀਆਂ ਕਾਰਵਾਈਆਂ ਬਾਰੇ ਆਪਣੀ ਸਖ਼ਤ ਚਿੰਤਾਵਾਂ" ਦੱਸਣ ਲਈ ਤਲਬ ਕੀਤਾ ਸੀ।

ਇਹ ਵੀ ਪੜ੍ਹੋ : Amarnath Yatra 2023: ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਆਈ ਸਹਾਮਣੇ, 1 ਜੁਲਾਈ ਤੋਂ ਯਾਤਰਾ ਸ਼ੁਰੂ

Trending news