Punjab News: 2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ! ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਫੜੇ 4 ਨਸ਼ਾ ਤਸਕਰ, 77 ਕਿਲੋ ਹੈਰੋਇਨ ਬਰਾਮਦ
Advertisement
Article Detail0/zeephh/zeephh1812742

Punjab News: 2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ! ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਫੜੇ 4 ਨਸ਼ਾ ਤਸਕਰ, 77 ਕਿਲੋ ਹੈਰੋਇਨ ਬਰਾਮਦ

 ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, "2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਵਿੱਚ: ਦੋ ਵੱਖ-ਵੱਖ ਖੁਫੀਆ ਏਜੰਸੀਆਂ ਦੀ ਅਗਵਾਈ ਵਾਲੇ ਆਪਰੇਸ਼ਨਾਂ ਵਿੱਚ, ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ ਨੇ 4 ਨਸ਼ਾ ਤਸਕਰਾਂ ਨੂੰ ਫੜਿਆ ਹੈ ਅਤੇ 77 ਕਿਲੋ ਹੈਰੋਇਨ (41 ਕਿਲੋ + 36 ਕਿਲੋ) ਅਤੇ 3 ਪਿਸਤੌਲ ਬਰਾਮਦ ਕੀਤੇ ਹਨ।" 

Punjab News: 2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ! ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਫੜੇ 4 ਨਸ਼ਾ ਤਸਕਰ, 77 ਕਿਲੋ ਹੈਰੋਇਨ ਬਰਾਮਦ

Punjab's Ferozepur Drug Crime News: ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵੱਲੋਂ ਅੱਜ ਯਾਨੀ ਐਤਵਾਰ ਨੂੰ 4 ਨਸ਼ਾ ਤਸਕਰਾਂ ਨੂੰ 77 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਣੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਦੱਸ ਦਈਏ ਕਿ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 385 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਏ.ਆਈ.ਜੀ ਲਖਬੀਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਨਸ਼ਾ ਤਸਕਰਾਂ ਕੋਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਪਿਸਤੌਲ 29 ਐਮ.ਐਮ. ਅਤੇ ਇੱਕ 30 ਬੋਰ ਦਾ ਚਾਈਨਾ ਮੇਡ ਪਿਸਤੌਲ, 9 ਐਮ.ਐਮ. ਦੇ 100 ਕਾਰਤੂਸ ਅਤੇ 30 ਬੋਰ ਦੇ 10 ਕਾਰਤੂਸ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਬੀਤੀ ਸ਼ਾਮ ਪੁਲਿਸ ਵੱਲੋਂ ਦੋ ਤਸਕਰ ਫੜੇ ਗਏ ਜਿਨ੍ਹਾਂ ਕੋਲੋਂ 41 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਅਤੇ ਅੱਜ ਸਵੇਰੇ ਪੁਲਿਸ ਨੇ 2 ਨਸ਼ਾ ਤਸਕਰ ਫੜੇ, ਜਿਨ੍ਹਾਂ ਕੋਲੋਂ 36 ਕਿਲੋ ਹੈਰੋਇਨ ਬਰਾਮਦ ਹੋਈ। (Punjab's Ferozepur Drug Crime News)

ਇਨ੍ਹਾਂ ਦੋਸ਼ੀਆਂ ਕੋਲੋਂ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਖਿਲਾਫ ਕਿੰਨੇ ਮਾਮਲੇ ਦਰਜ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਸ ਵੱਡੀ ਸਫਲਤਾ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਇਹ 2023 ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਹੈ ਜਿਸ ਦੇ ਤਹਿਤ ਦੋ ਵੱਖ-ਵੱਖ ਖੁਫੀਆ ਏਜੰਸੀਆਂ ਦੀ ਅਗਵਾਈ ਵਾਲੇ ਆਪਰੇਸ਼ਨਾਂ ਵਿੱਚ, ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ ਵੱਲੋਂ 4 ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ ਅਤੇ 77 ਕਿਲੋ ਹੈਰੋਇਨ (41 ਕਿਲੋ + 36 ਕਿਲੋ) ਅਤੇ 3 ਪਿਸਤੌਲ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਇਹ ਵੀ ਕਿਹਾ ਕਿ "ਇਹ ਮਾਡਿਊਲ ਪੰਜਾਬ ਵਿੱਚ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਿਆਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਿਲ ਸਨ। SSOC, ਫਾਜ਼ਿਲਕਾ ਵਿਖੇ NDPS ਐਕਟ ਅਧੀਨ FIR ਦਰਜ ਕੀਤੀ ਗਈ ਹੈ ਅਤੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।" 

ਡੀਜੀਪੀ ਗੌਰਵ ਯਾਦਵ ਨੇ ਅੰਤ ਵਿੱਚ ਕਿਹਾ ਕਿ "ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।"

ਇਹ ਵੀ ਪੜ੍ਹੋ: Ludhiana News: ਭੈਣ ਨੂੰ ਭਰਾ ਦੇ ਦੋਸਤ ਨਾਲ ਵਿਆਹ ਕਰਾਉਣਾ ਪਿਆ ਮਹਿੰਗਾ, ਭਰਾ ਨੇ ਚੁੱਕਿਆ ਇਹ ਖੌਫਨਾਕ ਕਦਮ 
 

Trending news