Ludhiana News: ਆਪਣੇ ਪਿਓ ਕੋਲ ਕੰਮ ਕਰਦੇ ਮੁੰਡੇ ਨਾਲ ਕੁੜੀ ਨੇ ਕਰਵਾਇਆ ਵਿਆਹ ਤਾਂ ਭਰਾ ਨੇ ਚੁੱਕਿਆ ਇਹ ਖੌਫਨਾਕ ਕਦਮ
Advertisement
Article Detail0/zeephh/zeephh1812718

Ludhiana News: ਆਪਣੇ ਪਿਓ ਕੋਲ ਕੰਮ ਕਰਦੇ ਮੁੰਡੇ ਨਾਲ ਕੁੜੀ ਨੇ ਕਰਵਾਇਆ ਵਿਆਹ ਤਾਂ ਭਰਾ ਨੇ ਚੁੱਕਿਆ ਇਹ ਖੌਫਨਾਕ ਕਦਮ

Ludhiana Crime News: ਇਹ ਮਾਮਲਾ ਲੁਧਿਆਣਾ ਦਾ ਹੈ ਜਿੱਥੇ ਇੱਕ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਅਤੇ ਨਾਲ ਹੀ ਆਪਣੇ ਜੀਜੇ ਦੇ ਵੀ ਗੋਲੀਆਂ ਮਾਰੀਆਂ।

Ludhiana News: ਆਪਣੇ ਪਿਓ ਕੋਲ ਕੰਮ ਕਰਦੇ ਮੁੰਡੇ ਨਾਲ ਕੁੜੀ ਨੇ ਕਰਵਾਇਆ ਵਿਆਹ ਤਾਂ ਭਰਾ ਨੇ ਚੁੱਕਿਆ ਇਹ ਖੌਫਨਾਕ ਕਦਮ

Punjab's Ludhiana Crime News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਅਤੇ ਨਾਲ ਹੀ ਆਪਣੇ ਜੀਜੇ ਦੇ ਵੀ ਗੋਲੀਆਂ ਮਾਰੀਆਂ ਅਤੇ ਉਸਨੂੰ ਜਖਮੀ ਕਰ ਦਿੱਤਾ। ਪੁਲਿਸ ਵੱਲੋਂ ਫਿਲਹਾਲ ਮੁਲਜ਼ਮ ਭਰਾ ਨੂੰ ਕਾਬੂ ਵਿੱਚ ਕਰ ਲਿਆ ਹੈ।  

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਲੁਧਿਆਣਾ ਦੇ ਥਾਣਾ ਪੀਏਯੂ ਦੇ ਅਧੀਨ ਆਉਂਦੇ ਪੰਜਪੀਰ ਰੋਡ ਕਾਰਪੋਰੇਸ਼ਨ ਕਲੋਨੀ ਦਾ ਹੈ। ਇੱਥੇ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਨੂੰ ਗੋਲੀਆਂ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੰਦੀਪ ਵਜੋਂ ਹੋਈ ਹੈ।  

ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਸੂਰਜ ਨਾਮ ਦੇ ਸਖ਼ਸ਼ ਵੱਲੋਂ ਦਿੱਤਾ ਗਿਆ ਜੋ ਕਿ ਸੰਦੀਪ ਦਾ ਭਰਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸੰਦੀਪ ਦਾ ਪਤੀ ਰਵੀ ਫਿਲਹਾਲ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ 'ਚ ਜੇਰੇ ਇਲਾਜ ਹੈ ਕਿਉਂਕਿ ਉਸ ਨੂੰ ਵੀ ਗੋਲੀਆਂ ਲੱਗੀਆਂ ਸਨ।  

ਲੁਧਿਆਣਾ ਦੇ ਏ ਡੀ ਸੀ ਪੀ ਦੇ ਅਧਿਕਾਰੀ ਸੁਭਮ ਅਗਰਵਾਲ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਤਲ ਕਰਨ ਦਾ ਕਾਰਨ ਰਵੀ ਵੱਲੋਂ ਸੂਰਜ ਦੀ ਭੈਣ ਨਾਲ ਕੋਰਟ ਮੈਰਿਜ ਕਰਵਾਉਣਾ ਹੈ। ਉਨ੍ਹਾ ਕਿਹਾ ਕਿ ਰਵੀ ਸੂਰਜ ਦੇ ਪਿਤਾ ਕੋਲ ਕੰਮ ਕਰਦਾ ਸੀ ਅਤੇ ਰਵੀ ਦੀ ਨੇੜਤਾ ਸੂਰਜ ਦੀ ਭੈਣ ਨਾਲ ਵੱਧ ਗਈ ਪਰ ਪਰਿਵਾਰ ਦੋਵਾਂ ਦੇ ਵਿਆਹ ਲਈ ਤਿਆਰ ਨਹੀਂ ਸੀ, ਜਿਸ ਕਰਕੇ ਦੋਵਾਂ ਨੇ ਬਾਹਰ ਜਾ ਕੇ ਕੋਰਟ ਮੈਰਿਜ ਕਰਵਾ ਲਿਆ। 

ਜਦੋਂ ਸੂਰਜ ਨੂੰ ਪਤਾ ਲੱਗਿਆ ਕੇ ਦੋਵੇਂ ਲੁਧਿਆਣਾ ਆ ਗਏ ਹਨ ਤਾਂ ਉਸ ਨੇ ਦੋਵਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਸੂਰਜ ਦੀ ਭੈਣ ਸੰਦੀਪ ਦੀ ਮੌਤ ਹੋ ਗਈ, ਜਦਕਿ ਰਵੀ ਦੀ ਹਾਲਤ ਗੰਭੀਰ ਹੈ। 

ਇਹ ਵੀ ਪੜ੍ਹੋ: Batala Murder News: ਬਟਾਲਾ ਦੇ ਪਿੰਡ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਮ੍ਰਿਤਕ ਦੇ ਹੱਥ-ਪੈਰ ਵੱਢ ਕੇ ਨਾਲ ਹੀ ਲੈ ਗਏ ਕਾਤਿਲ 

(For more news apart from Punjab's Ludhiana Crime News, stay tuned to Zee PHH)

 

Trending news