Punjab News: ਹੁਣ ਪੰਜਾਬ 'ਚ ਸਪੇਸ ਮਿਊਜ਼ੀਅਮ ਖੋਲ੍ਹਣ ਜਾ ਰਿਹਾ ਹੈ ਇਸਰੋ
Advertisement
Article Detail0/zeephh/zeephh1782873

Punjab News: ਹੁਣ ਪੰਜਾਬ 'ਚ ਸਪੇਸ ਮਿਊਜ਼ੀਅਮ ਖੋਲ੍ਹਣ ਜਾ ਰਿਹਾ ਹੈ ਇਸਰੋ

 Chandrayaan 3 ਦੀ ਲਾਂਚਿੰਗ ਵੇਖ ਕੇ ਪਰਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਜਾਣ ਕੇ ਖ਼ੁਸ਼ੀ ਹੋਈ ਕਿ ਸਾਰੇ ਬੱਚੇ ਕੁਝ ਨਾ ਕੁਝ ਉੱਥੋਂ ਸਿੱਖ ਕੇ ਆਏ ਨੇ…

Punjab News: ਹੁਣ ਪੰਜਾਬ 'ਚ ਸਪੇਸ ਮਿਊਜ਼ੀਅਮ ਖੋਲ੍ਹਣ ਜਾ ਰਿਹਾ ਹੈ ਇਸਰੋ

Punjab ISRO Space Museum news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann news) ਨੇ ਬੀਤੇ ਦਿਨੀਂ Chandrayaan 3 ਦੀ ਲਾਂਚਿੰਗ ਵੇਖ ਕੇ ਪਰਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਖੁਸ਼ਖਬਰੀ ਵੀ ਦਿੱਤੀ ਕਿ ਪੰਜਾਬ ਵਿੱਚ ਇਸਰੋ ਸਪੇਸ ਮਿਊਜ਼ੀਅਮ ਖੁੱਲ੍ਹਣ ਜਾ ਰਿਹਾ ਹੈ।  

ਮੁਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ "ਇਸਰੋ ਨਾਲ ਗੱਲਬਾਤ ਕੀਤੀ ਹੈ ਕਿ 13 ਸੈਟਾਲਾਈਟਾਂ ਜਿਹੜੀਆਂ ਆਉਣ ਵਾਲੇ ਸਮੇਂ ‘ਚ ਲਾਂਚ ਕੀਤੀਆਂ ਜਾਣਗੀਆਂ, ਉੱਥੇ ਸਾਡੇ ਬੱਚੇ ਲਾਂਚਿੰਗ ਸਮਾਗਮ ‘ਤੇ ਜਾਣਗੇ…ਇੱਕ ਹੋਰ ਖ਼ੁਸ਼ੀ ਦੀ ਗੱਲ ਹੈ ਕਿ ਇਸਰੋ ਸਪੇਸ ਮਿਊਜ਼ੀਅਮ ਪੰਜਾਬ ‘ਚ ਖੋਲ੍ਹਣ ਜਾ ਰਿਹਾ ਹੈ…"

ਇਸ ਦੌਰਾਨ Chandrayaan 3 ਦੀ ਲਾਂਚਿੰਗ ਵੇਖ ਕੇ ਪਰਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ "ਜਾਣ ਕੇ ਖ਼ੁਸ਼ੀ ਹੋਈ ਕਿ ਸਾਰੇ ਬੱਚੇ ਕੁਝ ਨਾ ਕੁਝ ਉੱਥੋਂ ਸਿੱਖ ਕੇ ਆਏ ਨੇ… ਅਤੇ ਆਉਣ ਵਾਲੇ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਸੇ ਤਰ੍ਹਾਂ ਬੱਚਿਆਂ ਨੂੰ ਸਿੱਖਣ ਲਈ ਭੇਜਿਆ ਕਰਾਂਗੇ…" 

ਉਨ੍ਹਾਂ ਅੱਗੇ ਕਿਹਾ ਕਿ "ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੱਚੇ ਭਾਰਤ ਦੇ ਇਤਿਹਾਸਕ ਪਲਾਂ ਦੇ ਗਵਾਹ ਬਣ ਰਹੇ ਹਨ ਅਤੇ ਇਹ ਰੌਸ਼ਨ ਦਿਮਾਗ ਅਗਾਂਹ ਜਾ ਕੇ ਪੰਜਾਬ ਦਾ ਨਾਮ ਚਮਕਾਉਣਗੇ…" 

ਮੁਖ ਮੰਤਰੀ ਭਗਵੰਤ ਮਾਨ (Bhagwant Mann news) ਨੇ ਅੱਗੇ ਕਿਹਾ ਕਿ ਇਹ ਸਾਰੇ ਬੱਚੇ ਸਕੂਲ ਆਫ਼ ਐਮੀਂਨੈਂਸ ਦੇ ਟਾਪਰ ਹਨ ਅਤੇ ISRO ਦੀਆਂ ਹੋਰ ਸੈਟਾਲਾਈਟਾਂ ਦੀ ਲਾਂਚਿੰਗ ਦੌਰਾਨ ਵੀ ਹੋਰ ਬੱਚਿਆਂ ਨੂੰ ਭੇਜਿਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਵਿਗਿਆਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ।"  

'ਪ੍ਰਾਈਵੇਟ ਸਕੂਲਾਂ ‘ਚੋਂ ਹਟ ਕੇ ਸਰਕਾਰੀ ਵੱਲ ਆ ਰਹੇ ਨੇ ਬੱਚੇ'

ਜਦੋਂ ਸੀਐਮ ਭਗਵੰਤ ਮਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਨੇ 2 ਬੱਚਿਆਂ ਨਾਲ ਗੱਲਬਾਤ ਕਰਾਈ ਜਿਨ੍ਹੇ 'ਚੋਂ ਇੱਕ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ਛੱਡ ਕਰ ਸਰਕਾਰੀ ਸਕੂਲ 'ਚ ਆਇਆ ਹੈ ਕਿਉਂਕਿ ਇੱਥੇ ਉਸ ਨੂੰ ਕਾਫੀ ਮੌਕੇ ਮਿਲ ਰਹੇ ਹਨ।  

'ਵਿਦੇਸ਼ਾਂ ਵੱਲ ਜਾਣਾ ਚਾਹੁੰਦੇ ਸੀ ਬੱਚੇ, ਇੱਕ ਉਪਰਾਲੇ ਨੇ ਬਦਲੀ ਸੋਚ' 

ਇਸ ਦੌਰਾਨ ਇੱਕ ਹੋਰ ਬੱਚੇ ਨੇ ਦੱਸਿਆ ਕਿ ਉਹ 12ਵੀਂ ਤੋਂ ਬਾਅਦ ਕੈਨੇਡਾ ਜਾਂ ਆਸਟ੍ਰੇਲੀਆ 'ਚ ਸੈਟਲ ਹੋਣ ਬਾਰੇ ਸੋਚਦਾ ਸੀ ਪਰ ਜਦੋਂ ਅਜਿਹਾ ਮੌਕਾ ਉਸਨੂੰ ਮਿਲਿਆ ਤਾਂ ਉਸਨੇ ਹੁਣ ਇੱਥੇ ਹੀ ਰਹਿਣ ਦਾ ਮਨ ਬਣਾ ਲਿਆ ਹੈ ਅਤੇ ਹੁਣ ਉਹ UPSC ਦੀ ਤਿਆਰੀ ਕਰਨਾ ਚਾਹੁੰਦਾ ਹੈ।   

 

(For more news apart from Punjab ISRO Space Museum news, stay tuned to Zee PHH)

Trending news