Punjab's Writer Dr Dalwinder Singh news: ਡਾਕਟਰ ਦਲਵਿੰਦਰ ਸਿੰਘ ਹੁਣ ਤੱਕ 123 ਕਿਤਾਬਾਂ ਲੋਕਾਂ ਨੂੰ ਸਮਰਪਿਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 25 ਕਿਤਾਬਾਂ ਐਸਜੀਪੀਸੀ ਵੱਲੋਂ ਛਪਵਾਈ ਗਈਆਂ ਹਨ।
Trending Photos
Punjab's Writer Dr Dalwinder Singh news: ਸਿੱਖਿਆ ਦੇ ਪਸਾਰ ਨਾਲ ਧਰਮ ਦਾ ਪ੍ਰਚਾਰ! 123 ਕਿਤਾਬਾਂ ਲਿਖ ਚੁੱਕੇ ਕਰਨਲ ਡਾਕਟਰ ਦਲਵਿੰਦਰ ਸਿੰਘ, ਇਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਯੂਰਪ ਵਿੱਚ ਵਿਸ਼ੇ ਵਜੋਂ ਪੜ੍ਹੀਆਂ ਜਾਂਦੀਆਂ ਹਨ। ਇਨ੍ਹਾਂ ਨੇ ਸਿੱਖ ਗੁਰੂਆਂ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਉਣ 'ਚ ਇੱਕ ਅਹਿਮ ਯੋਗਦਾਨ ਪਾਇਆ ਹੈ।
ਸਿੱਖਾਂ ਦੇ ਗੁਰੂਆਂ ਦਾ ਇਤਿਹਾਸ ਬਹੁਤ ਵਿਲੱਖਣ ਅਤੇ ਵਿਸ਼ਾਲ ਹੈ ਅਤੇ ਐਸਜੀਪੀਸੀ ਦੇ ਨਾਲ ਮਿਲ ਕੇ ਕਈ ਅਦਾਰੇ ਸਿੱਖੀ ਦੇ ਪ੍ਰਚਾਰ ਲਈ ਯਤਨਸ਼ੀਲ ਰਹਿੰਦੇ ਹਨ। ਇਸੇ ਤਰ੍ਹਾਂ ਕਰਨਲ ਡਾਕਟਰ ਦਲਵਿੰਦਰ ਸਿੰਘ ਵੀ ਉਹਨਾਂ ਵਿੱਚੋਂ ਇੱਕ ਨੇ, ਜਿਨ੍ਹਾਂ ਨੇ ਫ਼ੌਜ ਦੇ ਵਿੱਚ ਅਹਿਮ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਿੱਖਿਆ ਅਤੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਹਿਮ ਯੋਗਦਾਨ ਪਾਇਆ ਹੈ।
3 ਪੀਐਚਡੀ ਹੋਲਡਰ ਡਾਕਟਰ ਦਲਵਿੰਦਰ ਸਿੰਘ ਹੁਣ ਤੱਕ 123 ਕਿਤਾਬਾਂ ਲੋਕਾਂ ਨੂੰ ਸਮਰਪਿਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 25 ਕਿਤਾਬਾਂ ਐਸਜੀਪੀਸੀ ਵੱਲੋਂ ਛਪਵਾਈ ਗਈਆਂ ਹਨ। ਇਹ ਕਿਤਾਬਾਂ ਪੰਜਾਬ ਦੇ ਵੱਖ-ਵੱਖ ਯੂਨੀਵਰਸਿਟੀ ਅਤੇ ਸਕੂਲਾਂ ਵਿੱਚ ਵਿਸ਼ੇ ਦੇ ਰੂਪ ਵਜੋਂ ਵੀ ਪੜ੍ਹੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੀਆਂ ਲਿਖੀਆਂ ਕਈ ਕਿਤਾਬਾਂ ਮੁਫ਼ਤ ਵਿੱਚ ਵੀ ਵੰਡੀਆਂ ਜਾਂਦੀਆਂ ਹਨ ਤਾਂ ਜੋ ਧਰਮ ਅਤੇ ਸਿੱਖਿਆ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ।
ਰੈਕਮੈਂਡਰ ਸਿਸਟਮ ਕੰਪਿਊਟਰ ਉੱਤੇ ਲਿਖੀ ਗਈ ਉਨ੍ਹਾਂ ਦੀ ਕਿਤਾਬ ਯੂਰਪ ਦੀ ਹਰ ਭਾਸ਼ਾ ਦੇ ਵਿੱਚ ਟਰਾਂਸਲੇਟ ਕੀਤੀ ਗਈ ਹੈ ਅਤੇ ਇਹ ਕਿਤਾਬ ਯੂਰਪ ਦੇ ਸਕੂਲਾਂ ਵਿੱਚ ਬਕਾਇਦਾ ਸਿਲੇਬਸ ਦੇ ਰੂਪ 'ਚ ਪੜ੍ਹਾਈ ਜਾਂਦੀ ਹੈ। ਉਨ੍ਹਾਂ ਨੇ ਇਸ ਨੂੰ ਕਾਫੀ ਬਰੀਕੀ ਦੇ ਨਾਲ ਵੇਖਿਆ ਹੈ ਅਤੇ ਇਸ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਕਰਕੇ ਇਹ ਕਿਤਾਬ ਕਾਫੀ ਪ੍ਰਚਲਤ ਹੋਈ ਹੈ।
ਇਸ ਤੋਂ ਇਲਾਵਾ ਉਹ ਕਈ ਸਨਮਾਨ ਹਾਸਿਲ ਕਰ ਚੁੱਕੇ ਹਨ। 2019 'ਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਬੈਸਟ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਅਮਰੀਕਾ 'ਚ ਏ ਬੀ ਆਈ ਐਵਾਰਡ, ਬੈਸਟ ਬਿਜ਼ਨਸਮੈਨ ਮੈਨੇਜਮੈਂਟ ਐਵਾਰਡ, ਸਿੱਖਿਆ ਨਾਲ ਸਬੰਧਤ ਉਹ ਅੱਧੇ ਦਰਜਨ ਤੋਂ ਵੱਧ ਐਵਾਰਡ ਦੇਸ਼-ਵਿਦੇਸ਼ ਵਿੱਚ ਹਾਸਲ ਕਰ ਚੁੱਕੇ ਹਨ। (Punjab's Writer Dr Dalwinder Singh news)
- ਲੁਧਿਆਣਾ ਤੋਂ ਭਾਰਤ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ