Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ
Advertisement
Article Detail0/zeephh/zeephh1782964

Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ

Sidhu Moosewala Murder Case Latest news: NIA ਨੇ ਅੱਗੇ ਦੱਸਿਆ ਕਿ ਦੁਬਈ ਸਥਿਤ ਪਾਕਿਸਤਾਨੀ ਹਥਿਆਰਾਂ ਦੇ ਸਪਲਾਇਰ ਦੀ ਪਛਾਣ ਹਾਮਿਦ ਵਜੋਂ ਹੋਈ ਹੈ।

Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ

Sidhu Moosewala Murder Case Latest news in Punjabi: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ NIA ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਮਾਰਨ ਲਈ ਜਿਹੜੇ ਹਥਿਆਰ ਵਰਤੇ ਗਏ ਸਨ ਉਹ ਇੱਕ ਪਾਕਿਸਤਾਨੀ ਵਿਅਕਤੀ ਵੱਲੋਂ ਸਪਲਾਈ ਕੀਤੇ ਗਏ ਸਨ।  (Sidhu Moosewala Murder's Pakistan connection)

ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਖੁਲਾਸਾ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਪਾਕਿਸਤਾਨੀ ਵਿਅਕਤੀ ਨੇ ਸਪਲਾਈ ਕੀਤੇ ਸਨ ਅਤੇ ਇਹ ਵੀ ਦੱਸਿਆ ਕਿ ਉਹ ਦੁਬਈ 'ਚ ਰਹਿੰਦਾ ਹੈ।  

ਇਹ ਵੀ ਪੜ੍ਹੋ: Punjab News: ਹੁਣ ਪੰਜਾਬ 'ਚ ਸਪੇਸ ਮਿਊਜ਼ੀਅਮ ਖੋਲ੍ਹਣ ਜਾ ਰਿਹਾ ਹੈ ਇਸਰੋ 

NIA ਨੇ ਅੱਗੇ ਦੱਸਿਆ ਕਿ ਦੁਬਈ ਸਥਿਤ ਪਾਕਿਸਤਾਨੀ ਹਥਿਆਰਾਂ ਦੇ ਸਪਲਾਇਰ, ਜਿਸ ਦੀ ਪਛਾਣ ਹਾਮਿਦ ਵਜੋਂ ਹੋਈ ਹੈ, ਉਸਨੇ ਪਿਛਲੇ ਸਾਲ ਪੰਜਾਬੀ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਵਰਤੇ ਗਏ ਹਥਿਆਰਾਂ ਦੀ ਸਪਲਾਈ ਕੀਤਾ ਸੀ।  (Sidhu Moosewala Murder's Pakistan connection)

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਹੋਇਆ ਸੀ ਜਿੱਥੇ ਕੁਝ ਬਦਮਾਸ਼ਾਂ ਨੇ ਸਿੱਧੂ 'ਤੇ ਅੰਨ੍ਹੇਵਾਰ ਫਾਇਰਿੰਗ ਕਰ ਦਿੱਤੀ ਸੀ। ਇਸ ਦੌਰਾਨ ਸਿੱਧੂ ਨੂੰ ਕਈ ਗੋਲੀਆਂ ਲੱਗੀਆਂ ਸਨ ਅਤੇ ਹਸਪਤਾਲ ਜਾਂਦੇ ਹੋਏ ਉਸ ਦੀ ਮੌਤ ਹੋ ਗਈ ਸੀ। 

ਸਿੱਧੂ ਦੀ ਮੌਤ ਨਾਲ ਪੂਰਾ ਪੰਜਾਬ ਸਹਿਮ ਗਿਆ ਸੀ ਅਤੇ ਅੱਜ ਵੀ 29 ਮਈ ਨੂੰ 'ਕਾਲਾ ਦਿਨ' ਵਜੋਂ ਮਨਾਇਆ ਜਾਂਦਾ ਹੈ। ਗੌਰਤਲਬ ਹੈ ਕਿ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸਿੱਧੂ ਲਈ ਇਨਸਾਫ ਦੀ ਮੰਗ ਕਰ ਰਹੇ ਹਨ।  

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਚੋਰਨੀ' ਰਿਲੀਜ਼ ਹੋਇਆ ਸੀ ਜਿਸ ਦੀ ਧੁੰਨ ਨੂੰ ਉਸਦੇ ਪ੍ਰਸ਼ੰਕ ਖੂਬ ਪਸੰਦ ਕਰ ਰਹੇ ਹਨ।  ਇਹ ਗੀਤ ਰੈਪਰ ਡਿਵਾਈਨ ਅਤੇ ਸਿੱਧੂ ਮੂਸੇਵਾਲਾ ਦੀ ਜੁਗਲਬੰਦੀ ਵਾਲਾ ਆਖਰੀ ਗੀਤ ਸੀ। 

ਇਹ ਵੀ ਪੜ੍ਹੋ: Punjab News: ਭਾਖੜਾ ਡੈਮ ਵਿੱਚ ਦਰਜ ਕੀਤੀ ਗਈ 61226 ਕਿਊਸਿਕ ਪਾਣੀ ਦੀ ਆਮਦ! 

(For more news apart from Sidhu Moosewala Murder Case Latest news in Punjabi, stay tuned tuned to Zee PHH)

Trending news