Jaswinder Bhalla Viral Video: ਕੈਰੀ ਆਨ ਜੱਟਾ ਦੀ ਮੁਬਾਰਕ ਦੇਣ ਪੁੱਜੀਆਂ ਔਰਤਾਂ ਮਗਰੋਂ ਜਸਵਿੰਦਰ ਭੱਲਾ ਦੀ ਪਤਨੀ ਨਾ ਹੋਈ ਤਿੱਖੀ ਬਹਿਸ!
Advertisement
Article Detail0/zeephh/zeephh1770926

Jaswinder Bhalla Viral Video: ਕੈਰੀ ਆਨ ਜੱਟਾ ਦੀ ਮੁਬਾਰਕ ਦੇਣ ਪੁੱਜੀਆਂ ਔਰਤਾਂ ਮਗਰੋਂ ਜਸਵਿੰਦਰ ਭੱਲਾ ਦੀ ਪਤਨੀ ਨਾ ਹੋਈ ਤਿੱਖੀ ਬਹਿਸ!

Jaswinder Bhalla Viral Video: ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੀ ਆਪਣੀ ਪਤਨੀ ਨਾਲ ਤਿੱਖੀ ਬਹਿਸ ਸੁਣਨ ਮਗਰੋਂ ਤੁਹਾਡੀਆਂ ਹੱਸ-ਹੱਸ ਕੇ ਵੱਖੀਆਂ ਦੋਹਰੀਆਂ ਹੋ ਜਾਣਗੀਆਂ।

 Jaswinder Bhalla Viral Video: ਕੈਰੀ ਆਨ ਜੱਟਾ ਦੀ ਮੁਬਾਰਕ ਦੇਣ ਪੁੱਜੀਆਂ ਔਰਤਾਂ ਮਗਰੋਂ ਜਸਵਿੰਦਰ ਭੱਲਾ ਦੀ ਪਤਨੀ ਨਾ ਹੋਈ ਤਿੱਖੀ ਬਹਿਸ!

Jaswinder Bhalla Viral Video: ਪੰਜਾਬੀ ਹਾਸਰਸ ਤੇ ਮਕਬੂਲ ਕਲਾਕਾਰ ਜਸਵਿੰਦਰ ਭੱਲਾ ਅੱਜ-ਕੱਲ੍ਹ ਕੈਰੀ ਆਨ ਜੱਟਾ-3 ਦੀ ਕਾਮਯਾਬੀ ਨਾਲ ਬਾਗ਼ੋਬਾਗ ਹੋਏ ਪਏ ਹਨ। ਭੱਲਾ ਨੇ ਆਪਣੇ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਘਰ ਦੇ ਗੇਟ 'ਤੇ ਖੜ੍ਹੇ ਹੋ ਕੇ ਕੁਝ ਔਰਤਾਂ ਨਾਲ ਗੁਫਤਗੂ ਕਰ ਰਹੇ ਹੁੰਦੇ ਹਨ ਕਿ ਅਚਾਨਕ ਉਨ੍ਹਾਂ ਦੀ ਪਤਨੀ ਆ ਜਾਂਦੀ ਹੈ।

ਜਸਵਿੰਦਰ ਭੱਲਾ ਕਾਹਲੀ ਵਿੱਚ ਪਤਨੀ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀ ਕਲਾਸਮੇਟ ਆਪਣੇ ਘਰਵਾਲਿਆਂ ਦੇ ਨਾਲ ਕੈਰੀ ਆਨ ਜੱਟਾ-3 ਦੇਣ ਦੀਆਂ ਮੁਬਾਰਕਾਂ ਦੇਣ ਆਈਆਂ ਸਨ। ਉਨ੍ਹਾਂ ਨੇ ਕਿਹਾ ਕਿ ਪੜ੍ਹਨ ਸਮੇਂ ਇਹ ਉਹੀ ਕੁੜੀਆਂ ਸੀ ਜਿਹੜੀਆਂ ਉਨ੍ਹਾਂ ਨੂੰ ਕਹਿੰਦੀਆਂ ਸੀ ਸ਼ਕਲ ਦੇਖੀ ਆ ਆਪਣੀ ਤੇ ਹੁਣ ਇਨ੍ਹਾਂ ਕੁੜੀਆਂ ਨੂੰ ਆਪਣੇ ਪਤੀ ਨਾਲ ਵੇਖ ਕੇ ਉਸ ਦਾ ਭੰਗੜਾ ਪਾਉਣ ਨੂੰ ਦਿਲ ਕਰਦਾ ਹੈ। ਇਸ ਤੋਂ ਬਾਅਦ ਭੱਲਾ ਦੀ ਪਤਨੀ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ।

ਇਹ ਅੰਦਰ ਉਸ ਦੀ ਵੀ ਤਾਰੀਫ ਕਰਕੇ ਗਈਆਂ ਹਨ। ਇਸ ਤੋਂ ਬਾਅਦ ਭੱਲਾ ਦੀ ਪਤਨੀ ਕਹਿੰਦੇ ਹਨ ਕਿ ਭੈਣ ਜੀ ਇਹ ਉਹੀ ਜੇਬੀ ਹੈ ਜੋ ਕਾਲਜ ਵਿੱਚ ਸਾਨੂੰ ਘਾਹ ਨਹੀਂ ਸੀ ਪਾਉਂਦਾ। ਅੱਜ ਉਸ ਦੀ ਪਤਨੀ ਨੂੰ ਵੇਖੇ ਕੇ ਉਨ੍ਹਾਂ ਦਾ ਗਿੱਧਾ ਪਾਉਣ ਨੂੰ ਜੀਅ ਕਰਦਾ ਹੈ। ਇਸ ਉਤੇ ਭੱਲਾ ਕਹਿੰਦੇ ਹਨ ਕਿ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਉਸ ਦੀ ਤਾਰੀਫ ਨਹੀਂ ਬੇਇੱਜ਼ਤੀ ਕਰਕੇ ਗਈਆਂ ਹਨ। ਇਸ ਪਿੱਛੋਂ ਭੱਲਾ ਦੀ ਪਤਨੀ ਇਕੱਲੇ ਖੜ੍ਹੇ ਹੋ ਕੇ ਖੁਦ ਨੂੰ ਕਹਿੰਦੇ ਹਨ ਕਿ ਵਿਚਾਰੇ 70-72 ਦੇ ਹੋ ਗਏ ਹਨ। ਇਸ ਕਾਰਨ ਕੁਝ ਸਮਝ ਨਹੀਂ ਆਉਂਦਾ ਹੈ।

ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ

ਗੌਰਤਲਬ ਹੈ ਹੈ ਕਿ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਇੰਨੀਂ ਦਿਨੀਂ ਸੁਰਖੀਆਂ ਬਟੋਰ ਰਹੇ ਹਨ। 'ਕੈਰੀ ਆਨ ਜੱਟਾ 3' 'ਚ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਫਿਲਮ 'ਚ ਭੱਲਾ ਦਾ ਐਡਵੋਕੇਟ ਢਿੱਲੋਂ ਦਾ ਕਿਰਦਾਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਹੈ। ਇਹ ਫਿਲਮ ਬਾਕਸ ਆਫਿਸ ਉਪਰ ਵੀ ਖੂਬ ਧਮਾਲ ਮਚਾ ਰਹੀ ਹੈ। ਫਿਲਮ ਦੀ ਹੁਣ ਤੱਕ ਦੀ ਕਮਾਈ 60 ਕਰੋੜ ਦੇ ਨੇੜੇ ਪੁੱਜ ਚੁੱਕੀ ਹੈ। ਫਿਲਮ 'ਚ ਭੱਲਾ ਦੇ ਨਾਲ-ਨਾਲ ਗਿੱਪੀ, ਸੋਨਮ, ਬਿਨੂੰ, ਕਰਮਜੀਤ ਅਨਮੋਲ,ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ।

 

ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!

Trending news