Ludhiana Triple Murder case: ਕਾਤਲਾਂ ਨਾਲ ਮ੍ਰਿਤਕਾਂ ਦਾ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ.
Trending Photos
Punjab's Ludhiana Triple Murder case solved, Crime news, Punjab DGP tweet: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਬੀਤ ਦਿਨ ਸਾਹਮਣੇ ਆਏ ਤੀਹਰੇ ਕਤਲ ਕਾਂਡ ਨੂੰ 12 ਘੰਟਿਆਂ 'ਚ ਸੁਲਝਾ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕੀਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਵਿੱਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਅਤੇ ਬਚਨ ਕੌਰ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਲਿਖਿਆ ਕਿ ਪੁਲਿਸ ਵੱਲੋਂ ਤਿੰਨਾਂ ਕਤਲਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਤਲਾਂ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ ਅਤੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਕਾਤਲਾਂ ਨੇ ਤਿੰਨੋਂ ਕਤਲਾਂ ਨੂੰ ਹਾਦਸੇ ਵਜੋਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਕੋਈ ਬਾਹਰੀ ਨਹੀਂ ਸਗੋਂ ਮ੍ਰਿਤਕ ਦਾ ਗੁਆਂਢੀ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨਾਲ ਮ੍ਰਿਤਕਾਂ ਦਾ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਵਿੱਚ ਗੁਆਂਢੀਆਂ ਨੇ ਘਰ ਵਿੱਚ ਵੜ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰ ਵੀ ਲੁੱਟਣਾ ਚਾਹੁੰਦਾ ਸੀ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਜਦੋਂ ਦੁੱਧ ਦੇਣ ਆਏ ਵਿਅਕਤੀ ਨੇ ਦਰਵਾਜ਼ਾ ਖੜਕਾਇਆ, ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਬਾਅਦ ਵਿੱਚ ਇਲਾਕੇ 'ਚ ਰੌਲਾ ਪੈ ਗਿਆ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਬੈੱਡ 'ਤੇ 2 ਔਰਤਾਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਇੱਕ ਦੀ ਲਾਸ਼ ਜ਼ਮੀਨ 'ਤੇ ਪਈ ਸੀ।
ਇਹ ਵੀ ਪੜ੍ਹੋ: Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਗੁਆਂਢੀਆਂ 'ਤੇ ਪਹਿਲਾਂ ਹੀ ਸ਼ੱਕ ਸੀ ਕਿਉਂਕਿ ਮ੍ਰਿਤਕ ਦੇ ਘਰ ਦੀ ਛੱਤ ਦੀਆਂ ਕੰਧਾਂ ਛੋਟੀਆਂ ਹੋਣ ਕਰਕੇ ਕੋਈ ਵੀ ਅੰਦਰ ਵੜ ਸਕਦਾ ਸੀ। ਇਸ ਕਰਕੇ ਪੁਲਿਸ ਨੂੰ ਮੁੱਢਲੀ ਜਾਂਚ 'ਚ ਹੀ ਗੁਆਂਢੀਆਂ 'ਤੇ ਸ਼ੱਕ ਪਿਆ।
ਗੈਸ ਸਿਲੰਡਰ ਖੋਲ੍ਹ ਕੇ ਅੱਗ ਲਗਾਉਣਾ ਚਾਹੁੰਦੇ ਸਨ ਕਾਤਲ!
ਕਾਤਲਾਂ ਨੇ ਇਸ ਕਤਲ ਨੂੰ ਹਾਦਸਾ ਬਣਾਉਣ ਲਈ ਸਾਜ਼ਿਸ਼ ਰਚੀ ਅਤੇ ਘਰੇਲੂ ਗੈਸ ਸਿਲੰਡਰ ਨੂੰ ਘਰ ਦੇ ਅੰਦਰ ਹੀ ਖੁੱਲ੍ਹਾ ਛੱਡ ਦਿੱਤਾ। ਹਾਲਾਂਕਿ ਗੈਸ ਲੀਕ ਹੋਣ ਕਰਕੇ ਧੂਪ ਸਟਿਕ ਤੱਕ ਨਹੀਂ ਪਹੁੰਚੀ ਅਤੇ ਉਨ੍ਹਾਂ ਦੀ ਸਾਜਿਸ਼ ਕਾਮਿਯਾਬ ਨਹੀਂ ਹੋ ਸਕੀ।
ਇਹ ਵੀ ਪੜ੍ਹੋ: Punjab Fraud Travel Agents List: 'ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ਤਿਆਰ, ਹੋਵੇਗੀ ਸਖ਼ਤ ਕਾਰਵਾਈ'
(For more news apart from Punjab's Ludhiana Triple Murder case solved, Crime news Punjab DGP tweet, stay tuned to Zee PHH)