Ferozepur Firing News: ਆਈਸਕ੍ਰੀਮ ਪਾਰਲਰ 'ਤੇ ਚੱਲੀ ਗੋਲੀ, ਦੋ ਜ਼ਖ਼ਮੀ
Advertisement
Article Detail0/zeephh/zeephh1930901

Ferozepur Firing News: ਆਈਸਕ੍ਰੀਮ ਪਾਰਲਰ 'ਤੇ ਚੱਲੀ ਗੋਲੀ, ਦੋ ਜ਼ਖ਼ਮੀ

Ferozepur Firing News:ਦੱਸ ਦਈਏ ਕਿ ਇਕ ਨੌਜਵਾਨ ਆਪਣੇ ਪਰਿਵਾਰ ਸਮੇਤ ਨਵੇਂ ਖੁੱਲ੍ਹੇ ਆਈਸਕ੍ਰੀਮ ਪਾਰਲਰ 'ਤੇ ਆਈਸਕ੍ਰੀਮ ਖਾਣ ਆਇਆ ਸੀ ਤਾਂ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਕਾਰਨ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ

 

Ferozepur Firing News: ਆਈਸਕ੍ਰੀਮ ਪਾਰਲਰ 'ਤੇ ਚੱਲੀ ਗੋਲੀ, ਦੋ ਜ਼ਖ਼ਮੀ

Ferozpur Icecream Parlor Firing Update: ਪੰਜਾਬ ਦੇ ਜ਼ਿਲ੍ਹੇ ਫ਼ਿਰੋਜ਼ਪੁਰ 'ਚ ਦੇਰ ਰਾਤ ਮੱਲਵਾਲ ਰੋਡ 'ਤੇ ਇੱਕ ਆਈਸਕ੍ਰੀਮ ਪਾਰਲਰ 'ਤੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ।  ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਤਨੀ ਅਤੇ ਆਈਸਕ੍ਰੀਮ ਪਾਰਲਰ ਦੇ ਮਾਲਕ ਜ਼ਖ਼ਮੀ ਹੋ ਗਏ।

ਦੱਸ ਦਈਏ ਕਿ ਇਕ ਨੌਜਵਾਨ ਆਪਣੇ ਪਰਿਵਾਰ ਸਮੇਤ ਨਵੇਂ ਖੁੱਲ੍ਹੇ ਆਈਸਕ੍ਰੀਮ ਪਾਰਲਰ 'ਤੇ ਆਈਸਕ੍ਰੀਮ ਖਾਣ ਆਇਆ ਸੀ ਤਾਂ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਕਾਰਨ ਉਸ ਨੇ ਆਪਣਾ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਦੁਕਾਨਦਾਰ ਨੂੰ ਗੋਲੀ ਲੱਗ ਗਈ, ਜਿਸ ਤੋਂ ਬਾਅਦ ਦੁਕਾਨਦਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਦਿੱਤਾ। 

ਇਹ ਵੀ ਪੜ੍ਹੋ: Ludhiana News ਰੋਡ ਖਰਾਬ ਹੋਣ ਕਾਰਨ ਵਾਪਰਿਆ ਹਾਦਸਾ, ਖੰਬੇ ਨਾਲ ਜਾ ਟਕਰਾਈ ਗੱਡੀ, ਨੌਜਵਾਨ ਜ਼ਖ਼ਮੀ

ਗੋਲੀ ਚੱਲੀ ਜੋ ਸ਼ੂਟਰ ਦੀ ਪਤਨੀ ਨੂੰ ਲੱਗੀ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਅਤੇ ਦੂਜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫ਼ਿਰੋਜ਼ਪੁਰ ਵਿੱਚ ਦੇਰ ਰਾਤ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਵੀ. ਖੰਗਾਲੇ ਜਾ ਰਹੇ ਹਨ।

ਦੱਸ ਦਈਏ ਕਿ ਪੰਜਾਬ ਦੇ ਫ਼ਿਰੋਜ਼ਪੁਰ ਸ਼ਹਿਰ 'ਚ ਬੀਤੀ ਰਾਤ ਕਰੀਬ 11.30 ਵਜੇ ਆਈਸਕ੍ਰੀਮ ਖਾਣ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ। ਇਸ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਗੋਲੀ ਲੱਗੀ ਹੈ।

ਜਾਣਕਾਰੀ ਅਨੁਸਾਰ ਦੇਰ ਰਾਤ ਫ਼ਿਰੋਜ਼ਪੁਰ ਦੇ ਮਾਲਵਾ ਰੋਡ 'ਤੇ ਇਕ ਪਰਿਵਾਰ ਆਈਸ ਕਰੀਮ ਖਾਣ ਲਈ ਖੁੱਲ੍ਹੇ ਆਈਸ ਪਾਰਲਰ 'ਤੇ ਪਹੁੰਚਿਆ ਸੀ, ਜਿੱਥੇ ਆਈਸਕ੍ਰੀਮ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਝਗੜਾ ਹੋ ਗਿਆ, ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਚੱਲਣ ਲੱਗ ਪਈਆਂ,  ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ।

ਇਸ ਘਟਨਾ ਵਿੱਚ ਆਈਸਕ੍ਰੀਮ ਖਾਣ ਆਈ ਪਰਿਵਾਰ ਦੀ ਇੱਕ ਔਰਤ ਅਤੇ ਇੱਕ ਆਈਸਕ੍ਰੀਮ ਵੇਚਣ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

(ਰਾਜੇਸ਼ ਕਟਾਰੀਆ ਦੀ ਰਿਪੋਰਟ)

Trending news